ਪੰਜਾਬ

punjab

ETV Bharat / state

Politics on School of Eminence : ਸਾਬਕਾ ਮੰਤਰੀ ਰਾਜਕੁਮਾਰ ਵੇਰਕਾ ਨੇ ਚੁੱਕੇ ਸਵਾਲ, ਕਿਹਾ-ਝੂਠ ਬੋਲਣ ਆਏ ਕੇਜਰੀਵਾਲ, ਪਹਿਲਾਂ ਹੀ ਬਣ ਚੁੱਕਾ ਸੀ ਸਕੂਲ! - CM bhagwant mann in amritsar

Politics on School of Eminence: ਪੰਜਾਬ ਵਿੱਚ ਪਹਿਲੇ ਸਕੂਲ ਆਫ ਐਮੀਨੇਂਸ ਦਾ ਉਦਘਾਟਨ ਹੁੰਦਿਆਂ ਹੀ ਸਿਆਸਤ ਸ਼ੁਰੂ ਹੋ ਗਈ ਹੈ। ਸਾਬਕਾ ਮੰਤਰੀ ਨੇ ਛੇਹਰਟਾ ਦੇ ਸਕੂਲ ਬਾਰੇ ਸਵਾਲ ਚੁੱਕੇ ਹਨ।

School of Eminence
School of Eminence

By ETV Bharat Punjabi Team

Published : Sep 13, 2023, 3:54 PM IST

Updated : Sep 13, 2023, 7:06 PM IST

ਹੈਦਰਾਬਾਦ ਡੈਸਕ:ਪੰਜਾਬ ਵਿੱਚ ਆਪ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ਦੇ ਛੇਹਰਟਾ ਵਿੱਚ ਪਹਿਲੇ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕੀਤਾ। ਇਸ ਤੋਂ ਪਹਿਲਾਂ ਹੀ, ਇਸ ਉੱਤੇ ਸਿਆਸਤ ਹੋਣ ਲੱਗੀ ਹੈ। ਸਾਬਕਾ ਮੰਤਰੀ ਨੇ ਆਪ ਦੇ ਇਸ ਕੰਮ `ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਸਕੂਲ ਪਹਿਲਾਂ ਹੀ ਬਣਿਆ ਹੋਇਆ ਹੈ ਅਤੇ ਉਨ੍ਹਾਂ ਵੱਲੋਂ ਬਣਵਾਇਆ ਗਿਆ ਸੀ। ਕੇਜਰੀਵਾਲ ਸਿਰਫ ਇਸਦਾ ਉਦਘਾਟਨ ਕਰਕੇ ਝੂਠ ਬੋਲਣ ਲਈ ਆਏ ਹਨ।

ਅਖਾਣ ਰਾਹੀਂ ਕੱਸਿਆ ਤੰਜ:ਸਕੂਲ ਆਫ ਐਮੀਨੈਂਸ ਦੇ ਉਦਘਾਟਨ ਤੋਂ ਪਹਿਲਾਂ ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਸਕੂਲ ਦੀ ਪਾਰਕ, ਕਮਰੇ ਅਤੇ ਲੈਬ ਉਨ੍ਹਾਂ ਵੱਲੋਂ ਐਮਐਲਏ ਰਹਿੰਦੇ ਹੋਏ ਬਣਵਾਈ ਗਈ ਸੀ। ਆਪ ਨੇਤਾ ਸਿਰਫ ਝੂਠ ਬੋਲ ਕੇ ਲੋਕਾਂ ਨੂੰ ਮੂਰਖ ਬਣਾਉਣ ਆ ਰਹੇ ਹਨ। ਰਾਜਕੁਮਾਰ ਵੇਰਕਾ ਪਹਿਲਾਂ ਕਾਂਗਰਸ ਵਿੱਚ ਸਨ। ਕੁਝ ਸਮਾਂ ਪਹਿਲਾਂ ਉਹ ਬੀਜੇਪੀ ਵਿੱਚ ਸ਼ਾਮਿਲ ਹੋਏ ਸਨ। ਵੇਰਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸਕੂਲ ਵਿੱਚ ਇੱਕ ਇੱਟ ਤੱਕ ਨਹੀਂ ਲਗਵਾਈ ਗਈ। ਮੇਰੇ ਵੱਲੋਂ ਓਥੇ 35 ਕਮਰੇ ਬਣਵਾਏ ਗਏ। ਪੂਰੇ ਸਕੂਲ ਵਿੱਚ ਕੰਪਿਊਟਰ ਲਗਵਾਏ। ਵੇਰਕਾ ਨੇ ਅਖਾਣ ਰਾਹੀਂ ਆਪ ਸਰਕਾਰ `ਤੇ ਤੰਜ ਕੱਸਿਆ— ‘ਗੱਲੀ ਬਾਤੀਂ ਮੈ ਵੱਡੀ ਤੇ ਕਰਤੂਤੀਂ ਮੇਰੀ ਜਠਾਣੀ’

ਪੁਰਾਣੀਆਂ ਪਾਰਟੀਆਂ ਨੂੰ ਕ੍ਰੈਡਿਟ ਲੈਣ ਦੀ ਆਦਤ:ਇਸ ’ਤੇ ਆਪ ਨੇਤਾ ਅਹਿਬਾਬ ਗਰੇਵਾਲ ਨੇ ਕਿਹਾ ਕਿ ਪੁਰਾਣੀਆਂ ਪਾਰਟੀਆਂ ਵਿੱਚ ਕ੍ਰੈਡਿਟ ਲੈਣ ਦਾ ਕਲਚਰ ਰਿਹਾ ਹੈ। ਕਮਰੇ ਸਰਕਾਰ ਨੇ ਬਣਵਾਏ ਸਨ ਤੇ ਲੋਕਾਂ ਦੇ ਪੈਸਿਆਂ ਨਾਲ ਬਣੇ ਸਨ। ਬੱਚਿਆਂ ਨੂੰ ਸਿੱਖਿਆ ਦਾ ਹੱਕ ਮਿਲਣਾ ਚਾਹੀਦਾ ਹੈ। ਅਜੇ ਤਾਂ ਇਸ ਕੰਮ ਦੀ ਸੁਰੂਆਤ ਹੀ ਹੋਈ ਹੈ। ਇਕ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਵੇਰਕਾ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਅਹਿਬਾਬ ਗਰੇਵਾਲ ਨੇ ਕਿਹਾ ਕਿ ਅਜਿਹੇ ਸਕੂਲ ਸਾਰੇ ਪੰਜਾਬ `ਚ ਬਣ ਰਹੇ ਨੇ। ਸਰਕਾਰ ਪੰਜਾਬ ਵਿੱਚ ਸਕੂਲਾਂ ਦੇ ਪੱਧਰ ਨੂੰ ਉੱਚਾ ਚੁੱਕਣਾ ਚਾਹੁੰਦੀ ਹੈ।


ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਸਰਕਾਰ 'ਤੇ ਲਾਏ ਇਲਜ਼ਾਮ: ਸੁਖਪਾਲ ਖਹਿਰਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਉੱਤੇ ਵੀਡੀਓ ਪੋਸਟ ਸਾਂਝੀ ਕਰਦੇ ਹੋਏ ਮਾਨ ਸਰਕਾਰ ਉੱਤੇ ਨਿਸ਼ਾਨੇ ਸਾਧੇ ਹਨ।




ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਪੰਜਾਬ ਸਰਕਾਰ 'ਤੇ ਲਾਏ ਇਲਜ਼ਾਮ

ਭਗਵੰਤ ਮਾਨ ਨੇ ਅੱਜ ਆਪਣਾ ਇੱਕ ਹੋਰ ਵਾਅਦਾ ਤੋੜਿਆ ਹੈ। ਭਗਵੰਤ ਮਾਨ ਕਹਿੰਦੇ ਸੀ ਕਿ ਪਹਿਲੀਆਂ ਸਰਕਾਰਾਂ ਅਧਿਆਪਕਾਂ ਨੂੰ ਪੜਾਈ ਤੋਂ ਇਲਾਵਾ ਹੋਰ ਕੰਮ ਕਰਵਾਉਂਦੀ ਸੀ, ਪਰ ਅਸੀਂ ਨਹੀਂ ਕਰਾਵਾਂਗੇ। ਪਰ, ਅੱਜ ਅੰਮ੍ਰਿਤਸਰ 'ਚ ਕੇਜਰੀਵਾਲ ਦੇ ਪ੍ਰੋਗਰਾਮ 'ਚ ਪੰਜਾਬ ਦੇ ਸਮੂਹ ਅਧਿਆਪਕਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਕਿ ਉਹ ਪ੍ਰੋਗਰਾਮ 'ਚ ਹਰ ਜ਼ਿਲ੍ਹੇ ਅਤੇ ਪਿੰਡ ਤੋਂ ਲੋਕਾਂ ਨੂੰ ਲੈ ਕੇ ਆਉਣ। ਕੀ ਲੋਕਾਂ ਨੂੰ ਸਿਆਸੀ ਪ੍ਰੋਗਰਾਮ 'ਚ ਲਿਆਉਣਾ ਅਧਿਆਪਕਾਂ ਦਾ ਕੰਮ ਹੈ ? ਹਰ ਜ਼ਿਲ੍ਹੇ ਦੇ ਉਚਿਤ ਅਧਿਕਾਰੀਆਂ ਨੂੰ ਬੱਸਾਂ ਦਾ ਪ੍ਰਬੰਧ ਕਰਨ ਲਈ ਵੀ ਕਿਹਾ ਗਿਆ ਹੈ। ਭਾਵੇਂ ਪ੍ਰਾਈਵੇਟ ਬੱਸਾਂ ਹੋਣ ਜਾਂ ਪੀਆਰਟੀਸੀ ਦੀਆਂ ਬੱਸਾਂ, ਸਭ ਨੂੰ ਅੰਮ੍ਰਿਤਸਰ ਵਿੱਚ ਕੇਜਰੀਵਾਲ ਦੇ ਪ੍ਰੋਗਰਾਮ ਲਈ ਤਾਇਨਾਤ ਕਰ ਦਿੱਤਾ ਗਿਆ ਹੈ। - ਸੁਖਪਾਲ ਖਹਿਰ, ਕਾਂਗਰਸੀ ਵਿਧਾਇਕ

ਅਕਾਲੀ ਦਲ ਨੇਤਾ ਸੁਖਬੀਰ ਪ੍ਰਧਾਨ ਨੇ ਵੀ ਘੇਰੀ ਸਰਕਾਰ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਪ ਸੁਪ੍ਰੀਮੋ ਦੀ ਰੈਲੀ ਨੂੰ ਲੈ ਕੇ ਸਵਾਲ ਖੜੇ ਕੀਤੇ। ਉਨ੍ਹਾਂ ਨੂੰ ਇੱਕ ਬੇਰੁਜ਼ਗਾਰ ਅਧਿਆਪਕ ਜਿਸ ਨੂੰ ਕੇਜਰੀਵਾਲ ਨੇ ਚੋਣਾਂ ਤੋਂ ਪਹਿਲਾਂ "ਭੈਣ" ਕਿਹਾ ਸੀ, ਉਸ ਨਾਲ ਕੀਤੇ ਵਾਅਦੇ ਬਾਰੇ ਯਾਦ ਕਰਵਾਇਆ। ਉਨ੍ਹਾਂ ਨੇ ਐਕਸ ਉੱਤੇ ਪੋਸਟ ਸਾਂਝੀ ਕੀਤੀ।




ਕਿਸੇ ਵੀ ਕਾਲਜ ਜਾਂ ਸਕੂਲ ਵਿੱਚ, “ਐਮੀਨੈਂਸ” ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਬਰਾਬਰ ਹੈ। ਜੇਕਰ ਇਨ੍ਹਾਂ ਵਿੱਚੋਂ ਇੱਕ ਨੂੰ ਸਿਆਸੀ ਰੈਲੀਆਂ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਅਤੇ ਦੂਜੇ ਨੂੰ ਇਸ ਮਕਸਦ ਲਈ ਚਰਵਾਹੇ ਵਜੋਂ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ, ਤਾਂ ਇਸ ਨਾਲ ਦੋਵਾਂ ਦੀ ਇੱਜ਼ਤ ਨੂੰ ਸੱਟ ਵੱਜਦੀ ਹੈ। ਪਰ, ਅੱਜ ਪੰਜਾਬ ਵਿੱਚ ਇਹੀ ਹੋ ਰਿਹਾ ਹੈ। ਹਜ਼ਾਰਾਂ ਸਕੂਲੀ ਬੱਚਿਆਂ ਨੂੰ ਇਮਤਿਹਾਨਾਂ ਤੋਂ ਪਹਿਲਾਂ ਪੜ੍ਹਾਈ ਤੋਂ ਦੂਰ ਕੀਤਾ ਜਾਂਦਾ ਹੈ ਅਤੇ ਦਿੱਲੀ ਦੇ ਮੁੱਖ ਮੰਤਰੀ ਨੂੰ ਖੁਸ਼ ਕਰਨ ਲਈ ਅਧਿਆਪਕਾਂ ਨੂੰ ਉਨ੍ਹਾਂ ਨੂੰ ਸਰਕਾਰੀ/ਪ੍ਰਾਈਵੇਟ ਬੱਸਾਂ ਵਿੱਚ ਲਿਆਉਣ ਦਾ ਕੰਮ ਸੌਂਪਿਆ ਜਾਂਦਾ ਹੈ। @ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਰੈਲੀ ਵਿੱਚ ਇਹ ਸਭ ਕੁਝ ਜਦੋਂ ਕਿ ਬੇਰੁਜ਼ਗਾਰ ਅਧਿਆਪਕਾਂ ਨੂੰ ਉਨ੍ਹਾਂ ਦੇ ਸ਼ਾਂਤਮਈ ਪ੍ਰਦਰਸ਼ਨ ਨੂੰ ਰੋਕਣ ਲਈ "ਘਰ ਵਿੱਚ ਨਜ਼ਰਬੰਦ" ਕੀਤਾ ਜਾਂਦਾ ਹੈ। ਪਿਆਰੇ @ਅਰਵਿੰਦਕੇਜਰੀਵਾਲ ਕਿਰਪਾ ਕਰਕੇ ਘੱਟੋ-ਘੱਟ ਆਪਣੀ "ਭੈਣ" ਦਾ ਸਾਹਮਣਾ ਕਰੋ ਜਿਸ ਨੂੰ ਤੁਸੀਂ ਪੰਜਾਬ ਚੋਣਾਂ ਲਈ ਪ੍ਰਚਾਰ ਕਰਦੇ ਸਮੇਂ ਨੌਕਰੀ ਦੀ ਪੇਸ਼ਕਸ਼ ਨਾਲ ਪਾਣੀ ਦੀ ਟੈਂਕੀ ਤੋਂ ਹੇਠਾਂ ਉਤਾਰਿਆ ਸੀ। ਉਹ ਅਜੇ ਵੀ ਆਪਣੇ "ਭਰਾਵਾਂ" ਅਤੇ ਮੁੱਖ ਮੰਤਰੀ ਦੀ ਉਸ ਲਾਪ੍ਰਵਾਹ ਨੌਕਰੀ ਦੀ ਭਾਲ ਕਰ ਰਹੀ ਹੈ @ਭਗਵੰਤ ਮਾਨ । - ਸੁਖਬੀਰ ਸਿੰਘ ਬਾਦਲ, ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ

ਜ਼ਿਕਰਯੋਗ ਹੈ ਕਿ ਅੱਜ ਯਾਨੀ ਬੁੱਧਵਾਰ ਨੂੰ ਆਪ ਸੁਪ੍ਰੀਮੋ ਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਮ੍ਰਿਤਸਰ ਵਿਖੇ ਛੇਹਰਟਾ ਵਿਖੇ ਪੰਜਾਬ ਦੇ ਪਹਿਲੇ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕੀਤਾ ਹੈ। ਪੰਜਾਬ ਸਰਕਾਰ ਨੇ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚ ਸਕੂਲ ਆਫ ਐਮੀਨੈਂਸ ਖੋਲ੍ਹਣ ਦਾ ਐਲਾਨ ਕੀਤਾ ਹੈ। ਇਸ ਦੀ ਸ਼ੁਰੂਆਤ ਅੰਮ੍ਰਿਤਸਰ ਤੋਂ ਅੱਜ ਕੀਤੀ ਗਈ ਹੈ।

Last Updated : Sep 13, 2023, 7:06 PM IST

ABOUT THE AUTHOR

...view details