ਪੰਜਾਬ

punjab

By

Published : Oct 25, 2022, 10:18 AM IST

ETV Bharat / state

ਵਿਸ਼ਵਕਰਮਾ ਦਿਵਸ 2022: ਸਿਆਸੀ ਆਗੂਆਂ ਨੇ ਦਿੱਤੀਆਂ ਵਧਾਈਆਂ

ਦੇਸ਼ ਵਿਦੇਸ਼ ਵਿੱਚ ਭਗਵਾਨ ਵਿਸ਼ਵਕਰਮਾ ਜੀ ਦੀ ਪੂਜਾ ਕੀਤੀ ਜਾ ਰਹੀ ਹੈ। ਉਥੇ ਹੀ ਇਸ ਮੌਕੇ ਸਿਆਸੀ ਆਗੂਆਂ ਨੇ ਵੀ ਵਿਸ਼ਵਕਰਮਾ ਦਿਹਾੜੇ (Vishwakarma Day) ਦੀਆਂ ਵਧਾਈਆਂ ਦਿੱਤੀਆਂ ਹਨ।

http://10.10.50.70:6060///finalout1/punjab-nle/finalout/25-October-2022/16738386_bhagwantm_aspera.PNG
bhagwantmaan

ਚੰਡੀਗੜ੍ਹ: ਕੁੱਲ ਸ੍ਰਿਸ਼ਟੀ ਦੇ ਰਚਣਹਾਰ ਭਗਵਾਨ ਵਿਸ਼ਵਕਰਮਾ ਦਾ ਦਿਨ ਮਨਾਇਆ ਜਾ ਰਿਹਾ ਹੈ। ਅੱਜ ਦੇਸ਼ ਵਿਦੇਸ਼ ਵਿੱਚ ਭਗਵਾਨ ਵਿਸ਼ਵਕਰਮਾ ਜੀ ਦੀ ਪੂਜਾ ਕੀਤੀ ਜਾ ਰਹੀ ਹੈ। ਉਥੇ ਹੀ ਇਸ ਮੌਕੇ ਸਿਆਸੀ ਆਗੂਆਂ ਨੇ ਵੀ ਵਿਸ਼ਵਕਰਮਾ ਦਿਹਾੜੇ (Vishwakarma Day) ਦੀਆਂ ਵਧਾਈਆਂ ਦਿੱਤੀਆਂ ਹਨ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕ੍ਰਿਤੀਕਾਰਾਂ ਨੂੰ ਵਿਸ਼ਵਰਕਰਮਾ ਦਿਵਸ ਦੀਆਂ ਵਧਾਈਆਂ ਦਿੱਤੀਆਂ। ਇਸ ਸਬੰਧੀ ਉਨ੍ਹਾਂ ਨੇ ਟਵੀਟ ਕੀਤਾ। ਟਵੀਟ ਕਰਦੇ ਹੋਏ ਸੀਐੱਮ ਮਾਨ ਨੇ ਕਿਹਾ ਕਿ ਕਲਾ ਤੇ ਕ੍ਰਿਤੀ ਦੇ ਦੇਵਤਾ ਭਗਵਾਨ ਵਿਸ਼ਵਕਰਮਾ ਜੀ ਨੂੰ ਵਿਸ਼ਵਕਰਮਾ ਦਿਵਸ ਮੌਕੇ ਯਾਦ ਕਰਦੇ ਹਾਂ। ਕਲਾ-ਕ੍ਰਿਤੀ ਦੇ ਗੁਣਾਂ ਨਾਲ ਭਰਪੂਰ ਮਿਹਨਤੀ ਕਾਮਿਆਂ ਨੂੰ ਵਿਸ਼ਵਕਰਮਾ ਦਿਵਸ ਦੀਆਂ ਵਧਾਈਆਂ। ਪਰਮਾਤਮਾ ਕਰੇ ਤੁਹਾਡੀ ਮਿਹਨਤ ਤੇ ਲਗਨ ਇਸੇ ਤਰ੍ਹਾਂ ਬਰਕਰਾਰ ਰਹੇ। ਦੇਸ਼ ਸਮੇਤ ਪੰਜਾਬ ਦੀ ਤਰੱਕੀ ਲਈ ਤੁਹਾਡਾ ਯੋਗਦਾਨ ਵਡਮੁੱਲਾ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵਧਾਈਆਂ ਦਿੰਦੇ ਹੋਏ ਕਿਹਾ ਕਿ ਤੁਹਾਨੂੰ ਸਾਰਿਆਂ ਨੂੰ ਵਿਸ਼ਵਕਰਮਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ! ਦੈਵੀ ਸ਼ਿਲਪਕਾਰੀ ਮਨੁੱਖ, ਮੂਰਤੀਕਾਰ, ਆਰਕੀਟੈਕਟ ਅਤੇ ਇੰਜੀਨੀਅਰ ਭਗਵਾਨ ਵਿਸ਼ਵਕਰਮਾ ਸਾਨੂੰ ਸਾਰਿਆਂ ਨੂੰ ਹੁਨਰ ਅਤੇ ਰਚਨਾਤਮਕਤਾ ਬਖਸ਼ਣ।

ਇਹ ਵੀ ਪੜੋ: ਦੀਵਾਲੀ ਮੌਕੇ 15 ਤੋਂ 20 ਥਾਵਾਂ ਉੱਤੇ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅ

ABOUT THE AUTHOR

...view details