ਚੰਡੀਗੜ੍ਹ : ਮੋਲਿਜਾਂਗਰਾ ਇਲਾਕੇ ਵਿੱਚ ਬੀਤੇ ਦਿਨੀਂ 19 ਸਾਲਾ ਨੌਜਵਾਨ ਦਾ ਸਿਰ ਉੱਤੇ ਬੀਅਰ ਦੀ ਬੋਤਲ ਮਾਰ ਕੇ ਕਤਲ ਕਰ ਦਿੱਤਾ ਸੀ ਜਿਸ ਵਿੱਚ ਉਸ ਦੀ ਸਿਰ ਦੀ ਹੱਡੀ ਟੁੱਟ ਜਾਣ ਕਰ ਕੇ ਹਸਪਤਾਲ ਵਿੱਚ ਮੌਤ ਹੋ ਗਈ ਸੀ। ਪੁਲਿਸ ਨੇ ਇਸ ਮਾਮਲੇ ਵਿੱਚ 1 ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇੱਕ ਅਜੇ ਵੀ ਗ੍ਰਿਫ਼ਤ ਤੋਂ ਬਾਹਰ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਈਪੀਐੱਸ ਨਿਹਾਰਿਕਾ ਭੱਟ, ਐੱਸਪੀ ਵਿਨੀਤ ਕੁਮਾਰ ਅਤੇ ਡੀਐਸਪੀ ਕ੍ਰਾਈਮ ਰਾਜੇਸ਼ ਕੁਮਾਰ ਨੇ ਇਸ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ ਸਤੀਸ਼ ਕਿਸੇ ਕੰਮ ਮੋਲਿਜਾਂਗਰਾ ਆਇਆ ਸੀ ਜਿਥੇ ਦੋਸ਼ੀਆਂ ਵਲੋਂ ਉਸ ਨਾਲ ਗਾਲੀ ਗਲੋਚ ਕਰਨ ਮਗਰੋਂ ਸਤੀਸ਼ ਦੇ ਸਿਰ ਉੱਤੇ ਬੀਅਰ ਦੀ ਬੋਤਲ ਮਾਰ ਦਿੱਤੀ ਗਈ। ਜਿਸ ਨਾਲ ਸਤੀਸ਼ ਨੂੰ ਗਹਿਰੀ ਸੱਟ ਵੱਜੀ ਅਤੇ ਉਸ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਉਸਨੂੰ ਮਿਰਤਕ ਐਲਾਨ ਦਿੱਤਾ ਸੀ।