ਚੰਡੀਗੜ੍ਹ: ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਪਟਿਆਲਾ ਜੇਲ੍ਹ ਤੋਂ ਬਟਾਲਾ ਵਿਖੇ ਇੰਟੈਰੋਗੇਸ਼ਨ ਦੇ ਲਈ ਲੈ ਕੇ ਗਏ ਏਡੀਜੀਪੀ ਜੇਲ੍ਹ ਪੀਕੇ ਸਿਨਹਾ ਸਣੇ ਦੋ ਏਡੀਜੀਪੀ, ਤਿੰਨ ਡੀਐੱਸਪੀ, ਤਿੰਨ ਇੰਸਪੈਕਟਰ ਅਤੇ ਕਈ ਸਬ ਇੰਸਪੈਕਟਰਾਂ ਸਣੇ 41 ਪੁਲਿਸ ਮੁਲਾਜ਼ਮਾਂ ਨੂੰ 14 ਦਿਨਾਂ ਦੇ ਲਈ ਇਕਾਂਤਵਾਸ ਲਈ ਭੇਜ ਦਿੱਤਾ ਗਿਆ ਹੈ।
3 ਏਡੀਜੀਪੀ ਤੇ 3 ਏਆਈਜੀ ਸਣੇ 41 ਪੁਲਿਸ ਮੁਲਾਜ਼ਮਾਂ ਨੂੰ 14 ਦਿਨ ਲਈ ਕੀਤਾ ਗਿਆ ਕੁਆਰੰਟੀਨ - ਕਈ ਪੁਲਿਸ ਮੁਲਾਜ਼ਮ 14 ਦਿਨ ਲਈ ਕੁਆਰੰਟੀਨ
ਏਡੀਜੀਪੀ ਜੇਲ੍ਹ ਪੀਕੇ ਸਿਨਹਾ ਸਣੇ 41 ਪੁਲਿਸ ਮੁਲਾਜ਼ਮਾਂ ਨੂੰ 14 ਦਿਨਾਂ ਦੇ ਲਈ ਇਕਾਂਤਵਾਸ ਲਈ ਭੇਜ ਦਿੱਤਾ ਗਿਆ ਹੈ।
ਫ਼ੋਟੋ।
ਹਾਲਾਂਕਿ ਜੱਗੂ ਭਗਵਾਨਪੁਰੀਆ ਦੀ ਦੂਜੀ ਰਿਪੋਰਟ ਨੈਗੇਟਿਵ ਆਈ ਹੈ ਤੇ ਇਸ ਦੇ ਬਾਵਜੂਦ ਅਹਿਤਿਹਾਤ ਦੇ ਤੌਰ ਉੱਤੇ ਡਾਕਟਰਾਂ ਦੀ ਸਲਾਹ ਉੱਤੇ ਇਨ੍ਹਾਂ ਅਫ਼ਸਰਾਂ ਨੂੰ 14 ਦਿਨ ਦੇ ਲਈ ਇਕਾਂਤਵਾਸ ਲਈ ਭੇਜ ਦਿੱਤਾ ਗਿਆ ਹੈ।
ਦੱਸ ਦਈਏ ਕਿ ਪਟਿਆਲਾ ਜੇਲ੍ਹ ਤੋਂ ਬਟਾਲਾ ਵਿਖੇ ਇੰਟੈਰੋਗੇਸ਼ਨ ਦੌਰਾਨ ਇੱਕ ਅਫ਼ਸਰ ਦੇ ਕਮਰੇ ਦੇ ਵਿੱਚ ਜੱਗੂ ਭਗਵਾਨਪੁਰੀਆ ਦੀ ਇੰਟੈਰੋਗੇਸ਼ਨ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਪਹਿਲੀ ਰਿਪੋਰਟ ਪੌਜ਼ੀਟਿਵ ਆਉਣ ਨਾਲ ਜੇਲ੍ਹ ਪ੍ਰਸ਼ਾਸਨ ਦੇ ਵਿੱਚ ਹੜਕੰਪ ਮੱਚ ਗਿਆ ਸੀ।