ਮੁਹਾਲੀ: ਜ਼ੀਰਕਪੁਰ ਦੇ ਵੀਆਈਪੀ ਰੋਡ ’ਤੇ ਸਥਿਤ ਮਾਇਆ ਗਾਰਡਨ ਫੇਸ ਸੋਸਾਇਟੀ ਦੇ ਪਿੱਛੇ ਸੁੰਨਸਾਨ ਸੜਕ ’ਤੇ ਸ਼ਾਮ ਸਾਢੇ ਸੱਤ ਵਜੇ ਦੇ ਕਰੀਬ ਲਾਰੇਂਸ ਬਿਸ਼ਨੋਈ ਗਰੁੱਪ ਦੇ ਦੋ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਸਿੱਧਾ (Direct confrontation between gangsters and police) ਮੁਕਾਬਲੇ ਹੋਇਆ। ਮੁਕਾਬਲੇ ਦੌਰਾਨ ਇੱਕ ਗੈਂਗਸਟਰ ਜ਼ਖ਼ਮੀ ਹੋ ਗਿਆ, ਜਦੋਂ ਕਿ ਉਸ ਦਾ ਇੱਕ ਸਾਥੀ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਜ਼ਖਮੀ ਗੈਂਗਸਟਰ ਕੋਲੋਂ ਦੋ ਆਧੁਨਿਕ ਹਥਿਆਰ ਵੀ ਬਰਾਮਦ ਕੀਤੇ ਹਨ। ਪੁਲਿਸ ਮੁਤਾਬਿਕ ਮੁਲਜ਼ਮ ਬਦਨਾਮ ਗੈਂਗਸਟਰ ਗਰੁੱਪ ਲਾਰੈਂਸ ਬਿਸ਼ਨੇੋਈ ਨਾਲ ਸਬੰਧਿਤ (Gangster group Lawrence Bishnoi) ਨੇ ਅਤੇ ਉਸ ਦੇ ਇਸ਼ਾਰੇ ਉੱਤੇ ਹੀ ਫਿਰੌਤੀ ਲਈ ਲੋਕਾਂ ਨੂੰ ਧਮਕੀਆਂ ਦਿੰਦੇ ਸਨ।
Mohali Police AGTF Encounter Update: ਮੁਕਾਬਲੇ ਮਗਰੋਂ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਦਾ ਗੁਰਗਾ ਕੀਤਾ ਗ੍ਰਿਫ਼ਤਾਰ, ਇੱਕ ਗੈਂਗਸਟਰ ਹੋਇਆ ਫਰਾਰ
ਮੁਹਾਲੀ ਦੇ ਕਸਬਾ ਜ਼ੀਰਕਪੁਰ ਵਿੱਚ ਵੀਆਈਪੀ ਰੋਡ ਉੱਤੇ ਮਾਇਆ ਗਾਰਡਨ ਨਜ਼ਦੀਕ ਪੁਲਿਸ ਅਤੇ ਮੋਟਰਸਾਈਕਲ ਸਵਾਰ ਦੋ ਗੈਂਗਸਟਰ ਵਿਚਾਲੇ ਸਿੱਧਾ ਮੁਕਾਬਲਾ ਹੋਇਆ। ਪੁਲਿਸ ਤੋਂ ਬਚਣ ਲਈ ਗੈਂਗਸਟਰਾਂ ਨੇ ਫਾਇਰ ਕੀਤਾ ਤਾਂ ਜਵਾਬੀ ਕਾਰਵਾਈ ਦੌਰਾਨ ਇੱਕ ਗੈਂਗਸਟਰ ਨੂੰ ਗੋਲੀ ਲੱਗ ਗਈ ਅਤੇ ਉਹ ਜ਼ਖ਼ਮੀ ਹੋ ਗਿਆ ਪਰ ਇੰਨੀ ਦੇਰ ਵਿੱਚ ਜ਼ਖ਼ਮੀ ਦਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਜ਼ਖ਼ਮੀ ਗੈਂਗਸਟਰ ਨੂੰ (The injured gangster was arrested) ਗ੍ਰਿਫ਼ਤਾਰ ਕਰ ਲਿਆ।
Published : Nov 7, 2023, 9:37 AM IST
ਗੈਂਗਸਟਰਾਂ ਨਾਲ ਪੁਲਿਸ ਦਾ ਮੁਕਾਬਲਾ: ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐੱਸਪੀ ਦਿਹਾਤੀ ਮਨਪ੍ਰੀਤ ਸਿੰਘ (SP Rural Manpreet Singh) ਨੇ ਦੱਸਿਆ ਕਿ ਜ਼ੀਰਕਪੁਰ ਪੁਲਿਸ ਤਿਉਹਾਰਾਂ ਦੇ ਮੱਦੇਨਜ਼ਰ ਵੀ.ਆਈ.ਪੀ ਰੋਡ 'ਤੇ ਗਸ਼ਤ ਕਰ ਰਹੀ ਸੀ ਤਾਂ ਇਸ ਦੌਰਾਨ ਪੁਲਿਸ ਨੇ ਬਿਨਾਂ ਨੰਬਰ ਪਲੇਟ ਦੇ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ 'ਤੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਸ਼ੱਕੀਆਂ ਨੇ ਮੋਟਰਸਾਈਕਲ ਭਜਾ ਲਿਆ। ਇਸ ਦੌਰਾਨ ਜਦੋਂ ਪੁਲਿਸ ਪਾਰਟੀ ਨੇ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਮਾਇਆ ਗਾਰਡਨ ਫੇਸ ਸਥਿਤ ਇੱਕ ਸੁਸਾਇਟੀ ਦੇ ਪਿਛਲੇ ਪਾਸੇ ਨੂੰ ਜਾਂਦੀ ਸੁੰਨਸਾਨ ਸੜਕ 'ਤੇ ਉਨ੍ਹਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਪਾਰਟੀ ਨੇ ਵਾਹਨ ਦੀ ਫੇਟ ਮਾਰ ਕੇ ਮੋਟਰਸਾਈਕਲ ਨੂੰ ਸੁੱਟ ਦਿੱਤਾ ਗੈਂਗਸਟਰਾਂ ਨੇ ਖੁੱਦ ਨੂੰ ਘਿਰਦਿਆਂ ਦੇਖ ਪੁਲਿਸ ਪਾਰਟੀ 'ਤੇ ਗੋਲੀਆਂ ਚਲਾ ਦਿੱਤੀਆਂ ਅਤੇ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਇੱਕ ਗੈਂਗਸਟਰ ਦੀ ਲੱਤ ਵਿੱਚ ਗੋਲੀ ਵੱਜ ਗਈ ਅਤੇ ਉਹ ਜ਼ਖ਼ਮੀ ਹੋ ਗਿਆ। ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਇਲਾਜ ਲਈ ਹਸਪਤਾਲ ਭੇਜ ਦਿੱਤਾ ਹੈ।
- Robbery at gun Point: ਤੇਜ਼ਧਾਰ ਹਥਿਆਰ ਅਤੇ ਗੰਨ ਪੁਆਇੰਟ 'ਤੇ ਦੁਕਾਨਦਾਰ ਨੂੰ ਲੁਟੇਰਿਆਂ ਨੇ ਬਣਾਇਆ ਨਿਸ਼ਾਨਾ, ਘਟਨਾ ਸੀਸੀਟੀਵੀ ਕੈਮਰੇ 'ਚ ਕੈਦ
- Deadly attack Gujjar community: ਗੁੱਜਰ ਭਾਈਚਾਰੇ ਦੇ ਡੇਰੇ ਉੱਤੇ ਤੜਕਸਾਰ ਹਮਲਾ, ਨਵੀਂ ਵਿਆਹੀ ਲਾੜੀ ਸਮੇਤ ਇੱਕ ਕੁੜੀ ਕੀਤੀ ਅਗਵਾ
- Congress On AAP: ਕਾਂਗਰਸ ਦਾ ਆਮ ਆਦਮੀ ਪਾਰਟੀ ਉੱਤੇ ਗੰਭੀਰ ਇਲਜ਼ਾਮ, ਕਿਹਾ-ਪਾਰਟੀ ਬੇਲੋੜੇ ਵਿਵਾਦਾਂ ਨਾਲ ਕਰ ਰਹੀ ਸੂਬੇ ਦਾ ਪੈਸਾ ਬਰਬਾਦ
ਆਧੁਨਿਕ ਹਥਿਆਰ ਬਰਾਮਦ:ਉਨ੍ਹਾਂ ਅੱਗੇ ਦੱਸਿਆ ਕਿ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਦੀ ਪਛਾਣ ਮਨਜੀਤ ਸਿੰਘ ਉਰਫ਼ ਖੇੜੀ ਗੁੱਜਰਾ ਡੇਰਾਵਾਸੀ ਵਜੋਂ ਹੋਈ ਹੈ। ਉਸ ਖਿਲਾਫ ਪਹਿਲਾਂ ਵੀ ਜਬਰੀ ਵਸੂਲੀ ਦੇ ਕੇਸ ਦਰਜ (Extortion cases) ਹਨ ਅਤੇ ਉਹ ਕਰੀਬ ਡੇਢ ਮਹੀਨਾ ਪਹਿਲਾਂ ਅਦਾਲਤ ਤੋਂ ਜ਼ਮਾਨਤ 'ਤੇ ਬਾਹਰ ਆਇਆ ਸੀ। ਐੱਸਪੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਗੈਂਗਸਟਰ ਕੋਲੋਂ ਬਰਾਮਦ ਹੋਏ ਆਧੁਨਿਕ ਹਥਿਆਰਾਂ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਜ਼ੀਰਕਪੁਰ ਇਲਾਕੇ ਵਿੱਚ ਕੋਈ ਵੱਡੀ ਵਾਰਦਾਤ ਕਰਨ ਦੀ ਨੀਅਤ ਨਾਲ ਘੁੰਮ ਰਿਹਾ ਸੀ। ਉਨ੍ਹਾਂ ਦੱਸਿਆ ਕਿ ਫ਼ਿਲਹਾਲ ਪੁਲਿਸ ਕੋਲ ਜ਼ਬਰਦਸਤੀ ਜਾਂ ਫਿਰੌਤੀ ਦੀ ਧਮਕੀ ਦੇਣ ਸਬੰਧੀ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ।