ਜੋਧਪੁਰ :ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਅਤੇ ਫਿਲਮ ਅਭਿਨੇਤਾ ਸਲਮਾਨ ਖਾਨ ਨੂੰ ਈਮੇਲ ਰਾਹੀਂ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ 'ਚ ਜੋਧਪੁਰ ਜ਼ਿਲ੍ਹੇ ਦੇ ਲੂਨੀ ਇਲਾਕੇ ਦੇ ਇਕ ਨੌਜਵਾਨ ਖ਼ਿਲਾਫ਼ ਮੁੰਬਈ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਐਤਵਾਰ ਨੂੰ ਲੂਨੀ ਥਾਣਾ ਖੇਤਰ ਦੇ ਰੋਹੀਚਾ ਕਲਾਂ ਦੇ ਰਹਿਣ ਵਾਲੇ 21 ਸਾਲਾ ਧਾਕੜ ਬਿਸ਼ਨੋਈ ਨੂੰ ਲੂਨੀ ਪੁਲਿਸ ਨੇ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਕੇ ਮੁੰਬਈ ਪੁਲਸ ਦੇ ਹਵਾਲੇ ਕਰ ਦਿੱਤਾ। ਉੱਥੇ ਮੁੱਢਲੀ ਪੁੱਛਗਿੱਛ ਤੋਂ ਬਾਅਦ ਮੁੰਬਈ ਪੁਲਿਸ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ।
ਖਾਸ ਗੱਲ ਇਹ ਹੈ ਕਿ ਮੁੰਬਈ ਪੁਲਸ ਦੇ ਉਸ ਨੂੰ ਮੁੰਬਈ ਲਿਜਾਣ ਤੋਂ ਕੁਝ ਦੇਰ ਬਾਅਦ ਹੀ ਪੰਜਾਬ ਪੁਲਸ ਵੀ ਲੂਨੀ ਵਿਖੇ ਧਾਕੜ ਨੂੰ ਗ੍ਰਿਫਤਾਰ ਕਰਨ ਲਈ ਪਹੁੰਚ ਗਈ, ਪਰ ਉਦੋਂ ਤੱਕ ਮੁੰਬਈ ਪੁਲਿਸ ਨੇ ਕਾਰਵਾਈ ਨੂੰ ਅੰਜਾਮ ਦੇ ਦਿੱਤਾ ਸੀ। ਹੁਣ ਪੰਜਾਬ ਪੁਲਿਸ ਉਸ ਨੂੰ ਪੁੱਛਗਿੱਛ ਲਈ ਪੰਜਾਬ ਲੈ ਕੇ ਆਵੇਗੀ। ਏਸੀਪੀ ਜੈਪ੍ਰਕਾਸ਼ ਅਟਲ ਨੇ ਦੱਸਿਆ ਕਿ ਮੁੰਬਈ ਪੁਲਿਸ ਦੀ ਸੂਚਨਾ 'ਤੇ ਅਸੀਂ ਉਸਨੂੰ ਰੋਹੀ ਕਲਾ ਤੋਂ ਦਸਤਿਆਬ ਕਰ ਕੇ ਮੁੰਬਈ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਉਕਤ ਨੌਜਵਾਨ ਨੇ ਮੂਸੇਵਾਲਾ ਦੇ ਪਿਤਾ ਨੂੰ ਈ-ਮੇਲ ਭੇਜ ਕੇ ਲਿਖਿਆ- ਜੋ ਕੁਝ ਸਿੱਧੂ ਮੂਸੇਵਾਲਾ ਨਾਲ ਹੋਇਆ ਹੈ, ਅੱਗੇ ਤੁਹਾਡੇ ਨਾਲ ਵੀ ਅਜਿਹਾ ਹੀ ਹੋਵੇਗਾ।
ਇਹ ਵੀ ਪੜ੍ਹੋ :CM Mann Visit Jalandhar Today: ਅੱਜ ਜਲੰਧਰ 'ਚ ਵੇਰਕਾ ਦੇ ਨਵੇਂ ਪਲਾਂਟ ਦਾ ਉਦਘਾਟਨ ਕਰਨਗੇ ਭਗਵੰਤ ਮਾਨ