ਗੁਰਦਾਸਪੁਰ: ਜ਼ਿਲ੍ਹਾ ਬਟਾਲਾ ਦੇ ਅਧੀਨ ਪੈਂਦੇ ਥਾਣਾ ਸਿਟੀ ਦੀ ਪੁਲਿਸ ਨੇ ਨਾਕਬੰਦੀ ਦੌਰਾਨ ਇੱਕ ਕਾਰ ਦੀ ਚੈਕਿੰਗ ਕੀਤੀ, ਜਿਸ ਵਿੱਚੋਂ ਪੁਲਿਸ ਨੂੰ ਇੱਕ ਨੌਜਵਾਨ ਕੋਲੋਂ 500 ਗ੍ਰਾਮ ਅਫ਼ੀਮ ਬਰਾਮਦ ਹੋਈ। ਪੁਲਿਸ ਨੇ ਮੌਕੇ ਉੱਤੇ ਕਾਰ ਚਾਲਕ ਨੂੰ ਅਫ਼ੀਮ ਸਮੇਤ ਕਾਬੂ ਕਰ ਲਿਆ।
ਸ਼ੁਗਰ ਦੀ ਦਵਾਈ ਲਈ ਅਫ਼ੀਮ ਲੈ ਕੇ ਆਇਆ ਨੌਜਵਾਨ ਪੁਲਿਸ ਨੇ ਕੀਤਾ ਕਾਬੂ - gurdaspur crime news
ਜ਼ਿਲ੍ਹਾ ਬਟਾਲਾ ਦੇ ਅਧੀਨ ਪੈਂਦੇ ਥਾਣਾ ਸਿਟੀ ਦੀ ਪੁਲਿਸ ਨੇ ਨਾਕੇ ਉੱਤੇ ਚੈਕਿੰਗ ਦੌਰਾਨ ਇੱਕ ਨੌਜਵਾਨ ਨੂੰ 500 ਗ੍ਰਾਮ ਅਫ਼ੀਮ ਸਮੇਤ ਕਾਬੂ ਕੀਤਾ ਹੈ।
ਗ੍ਰਿਫ਼ਤਾਰ ਹੋਏ ਵਿਅਕਤੀ ਭੁਪਿੰਦਰ ਸਿੰਘ ਨੇ ਕਿਹਾ ਕਿ ਉਹ ਗੁਰਦਾਸਪੁਰ ਦੇ ਪਿੰਡ ਬਾਬਰੀ ਦਾ ਵਸਨੀਕ ਹੈ ਤੇ ਉਹ ਸ਼ੁਗਰ ਦਾ ਮਰੀਜ਼ ਹੈ। ਉਸ ਦੀ ਸ਼ੁਗਰ ਆਏ ਦਿਨ 300-400 ਦੇ ਕਰੀਬ ਰਹਿੰਦੀ ਹੈ, ਇਸ ਦੇ ਚਲਦਿਆਂ ਉਸ ਨੇ ਦੇਸੀ ਦਵਾਈ ਬਣਾਉਣ ਲਈ ਅੰਬਾਲਾ ਵਿੱਚੋਂ ਕਿਸੇ ਤੋਂ 40 ਹਜ਼ਾਰ ਰੁਪਏ ਦੀ ਅਫ਼ੀਮ ਲਈ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਅਫ਼ੀਮ ਲੈ ਕੇ ਵਾਪਸੀ ਕਰ ਰਿਹਾ ਸੀ ਉਦੋਂ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਸਬ-ਇੰਸਪੈਕਟਰ ਸੁਖਦੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਭੁਪਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਉਸ ਦੀ ਕਾਰ ਅਤੇ ਅਫ਼ੀਮ ਜ਼ਬਤ ਕਰ ਲਈ ਹੈ ਅਤੇ ਮਾਮਲਾ ਦਰਜ ਕਰ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਅਫ਼ੀਮ ਕਿਸ ਕੋਲੋਂ ਖ਼ਰੀਦੀ ਗਈ ਸੀ।