ਚੰਡੀਗੜ੍ਹ: ਮੈਕਸ ਸਪੈਸ਼ਲਿਟੀ ਫਿਲਮਜ਼ ਦੀ ਕੋਲੈਬੋਰੇਸ਼ਨ ਦੇ ਨਾਲ ਇੰਪੈਕਟ ਆਰਟਸ ਥੀਏਟਰ ਗਰੁੱਪ ਵੱਲੋਂ ਚੰਡੀਗੜ੍ਹ ਵਿੱਖੇ ਇੱਕ ਨੁੱਕੜ ਨਾਟਕ ਖੇਡਿਆ ਗਿਆ ਜਿਸ ਦਾ ਮਕਸਦ ਦੇਸ਼ ਵਿੱਚ ਵੱਧ ਰਹੇ ਪਲਾਸਟਿਕ ਨੂੰ ਖ਼ਤਮ ਕਰਨਾ ਹੈ। ਇਸ ਨਾਟਕ ਦਾ ਸੰਦੇਸ਼ ਪਲਾਸਟਿਕ ਨੂੰ ਰੀਸਾਈਕਲ ਕਰਨਾ ਹੈ ਤੇ ਇਨ੍ਹਾਂ ਦੀ ਵਰਤੋਂ ਪੈਕਿੰਗ ਲਈ ਕੀਤੀ ਜਾਂਦੀ ਹੈ। ਜੇਕਰ ਪਲਾਸਟਿਕ ਦੀ ਗੱਲ ਕਰੀਏ ਤਾਂ ਉਹ ਸਸਤੇ ਅਤੇ ਪਾਣੀ ਦੀ ਘੱਟ ਮਾਤਰਾ 'ਚ ਬਣਦਾ ਹੈ।
ਹੋਰ ਪੜ੍ਹੋ: ਚੰਡੀਗੜ੍ਹ ਵਿੱਚ ਜ਼ਮੀਨ ਹੇਠਾਂ ਮਿਲਿਆ ਗੁਪਤ ਬੰਕਰ
ਪਲਾਸਟਿਕ ਇਸ ਲਈ ਹੀ ਬਣਾਇਆ ਗਿਆ ਸੀ ਕਿਉਂਕਿ ਇਹ ਇੱਕ ਤਾਂ ਸਸਤਾ ਸੀ ਤੇ ਦੂਜਾ ਇਸ ਨੂੰ ਬਣਾਉਣ ਵਿੱਚ ਕੋਈ ਔਖ ਨਹੀਂ ਹੁੰਦੀ। ਪਲਾਸਟਿਕ ਦੀ ਵਰਤੋਂ ਆਮ ਤੌਰ ਤੇ ਲੋਕ ਚਿਪਸ, ਕੁਰਕਰੇ, ਕੋਲਡ ਡਰਿੰਕ ਦੀ ਬੋਤਲ ਅਤੇ ਸਬਜ਼ੀ ਲਿਆਉਣ ਸਮੇਂ ਕਰਦੇ ਹਨ। ਇਸ ਦੀ ਵਰਤੋਂ ਕਰਨ ਤੋਂ ਬਾਅਦ ਲੋਕ ਪਲਾਸਟਿਕ ਨੂੰ ਆਪਣੇ ਆਲੇ ਦੁਆਲੇ ਸੁੱਟ ਦਿੰਦੇ ਹਨ, ਜਿਸ ਨਾਲ ਵਾਤਾਵਰਨ ਪ੍ਰਦੂਸ਼ਿਤ ਹੋ ਜਾਂਦਾ ਹੈ ਤੇ ਹਾਨੀਕਾਰਕ ਬੀਮਾਰੀਆਂ ਫੈਲਦੀਆਂ ਹਨ।
ਹੋਰ ਪੜ੍ਹੋ: ਚੰਡੀਗੜ੍ਹ: ਏਲਾਂਟੇ 'ਚ ਸਮੈਸ਼ ਬਾਲ ਟੂਰਨਾਮੈਂਟ, ਜਿੱਤਣ ਵਾਲੇ ਦੀ ਤਾਂ ਲੱਗ ਜਾਵੇਗੀ ਲਾਟਰੀ
ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਕਿ ਪਲਾਸਟਿਕ ਨੂੰ ਸਹੀ ਤਰੀਕੇ ਨਾਲ ਵਰਤੋਂ ਕੀਤੀ ਜਾਵੇ। ਪਲਾਸਟਿਕ ਦੀ ਵਰਤੋਂ ਕਰਨ ਤੋਂ ਬਾਅਦ ਉਸ ਨੂੰ ਕੂੜੇ ਵਿੱਚ ਹੀ ਸੁੱਟਣਾ ਚਾਹੀਦਾ ਹੈ, ਜਿਸ ਨਾਲ ਉਸ ਦਾ ਰੀਸਾਈਕਲ ਹੋ ਸਕੇ। ਇਸ ਨਾਟਕ ਵਿੱਚ ਕਲਾਕਾਰਾਂ ਦੇ ਨਾਮ ਜਸ਼ਨ, ਮਨੋਜ ਕੁਮਾਰ,ਰਵੀਨ,ਅੰਕੁਸ਼ ਰਾਣਾ, ਅੰਮ੍ਰਿਤਪਾਲ, ਸ਼ੁਭਮ ਗਾਂਧੀ, ਸੁਮਿਤ ਸਵਾਮੀ, ਅਜੇ ਚੌਧਰੀ, ਜੈਅੰਤ ਸ਼ਰਮਾ ਅਤੇ ਵਿਵੇਕ ਰਾਏ ਸ਼ਾਮਿਲ ਹਨ ।