ਪੰਜਾਬ

punjab

ETV Bharat / state

ਮੁਹਾਲੀ ਦੇ ਟੀਕਾਕਰਨ ਕੇਂਦਰ 'ਚ ਲੱਗੇ ਗੰਦਗੀ ਦੇ ਢੇਰ ਕਰਨ ਫੈਲ ਰਹੀਆ ਨੇ ਬਿਮਾਰੀਆਂ

ਪਿੰਡ ਬਲੋਗੀ ਵਿੱਚ ਪੰਚਾਇਤੀ ਜ਼ਮੀਨ 'ਤੇ ਚੱਲ ਰਹੇ ਜੱਚਾ ਬੱਚਾ ਟੀਕਾਕਰਨ ਕਰਕੇ ਬਿਮਾਰੀਆਂ ਤੋਂ ਨਿਜ਼ਾਤ ਦਿਵਾਈ ਜਾਂਦੀ ਹੈ ਪਰ ਇਸ ਟੀਕਾਕਰਨ ਕੇਂਦਰ ਦੀ ਹਾਲਾਤ ਤਰਸਯੋਗ ਹੋਈ ਪਈ ਹੈ। ਜਿੱਥੇ ਗੰਦਗੀ ਦੇ ਢੇਰ ਲੱਗੇ ਹੋਣ ਕਰਕੇ ਮਰੀਜ਼ਾ ਨੂੰ ਬਿਮਾਰੀਆਂ ਤੋਂ ਛੁਟਕਾਰਾ ਮਿਲਣ ਦੀ ਬਜਾਏ ਹੋਰ ਬਿਮਾਰੀਆ ਲੱਗ ਰਹੀਆ ਹਨ।

ਮੁਹਾਲੀ ਦੇ ਟੀਕਾਕਰਨ ਕੇਂਦਰ

By

Published : Sep 19, 2019, 3:19 PM IST

ਮੁਹਾਲੀ: ਪਿੰਡ ਬਲੋਗੀ ਵਿੱਚ ਪੰਚਾਇਤੀ ਜ਼ਮੀਨ 'ਤੇ ਚੱਲ ਰਹੇ ਜੱਚਾ ਬੱਚਾ ਟੀਕਾਕਰਨ ਕਰਕੇ ਬਿਮਾਰੀਆਂ ਤੋਂ ਨਿਜ਼ਾਤ ਦਿਵਾਈ ਜਾਂਦੀ ਹੈ ਪਰ ਇਸ ਟੀਕਾਕਰਨ ਕੇਂਦਰ ਦੀ ਹਾਲਾਤ ਤਰਸਯੋਗ ਹੋਈ ਪਈ ਹੈ ਜਿੱਥੇ ਗੰਦਗੀ ਦੇ ਢੇਰ ਲੱਗੇ ਹੋਣ ਕਰਕੇ ਮਰੀਜ਼ਾ ਨੂੰ ਬਿਮਾਰੀਆਂ ਤੋਂ ਛੁਟਕਾਰਾ ਮਿਲਣ ਦੀ ਬਜਾਏ ਹੋਰ ਬਿਮਾਰੀਆ ਲੱਗ ਰਹੀਆ ਹਨ।

ਵੇਖੋ ਵੀਡੀਓ

ਦੱਸ ਦੇਈਏ ਕਿ ਬਲਾਕ ਪੰਚਾਇਤ ਵਿੱਚ ਪੈਂਦੇ ਪਿੰਡ ਬਲੌਂਗੀ ਵਿੱਚ ਪਿਛਲੇ 11 ਸਾਲਾਂ ਤੋਂ ਪੰਚਾਇਤ ਦੀ ਜ਼ਮੀਨ ਉੱਪਰ ਜੱਚਾ ਬੱਚਾ ਟੀਕਾਕਰਨ ਕੇਂਦਰ ਚੱਲ ਰਿਹਾ ਹੈ। ਜਿੱਥੇ ਹਰੇਕ ਹਫ਼ਤੇ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਟੀਕੇ ਵਗੈਰਾ ਲਗਾਏ ਜਾਂਦੇ ਹਨ ਪਰ ਇਸ ਦੀ ਹਾਲਤ ਏਨੀ ਤਰਸਯੋਗ ਹੈ ਕਿ ਇਸ ਜਗ੍ਹਾ 'ਤੇ ਖੜ੍ਹਾ ਹੋਣਾ ਵੀ ਮੁਸ਼ਕਿਲ ਹੋਇਆ ਪਿਆ ਹੈ ਕਿਉਂਕਿ ਨਾ ਤਾਂ ਇੱਥੇ ਕੋਈ ਸਫਾਈ ਦਾ ਪ੍ਰਬੰਧ ਹੈ ਅਤੇ ਨਾ ਹੀ ਕੋਈ ਸਾਫ਼ ਸੁਥਰੇ ਕਮਰਿਆਂ ਦਾ ਪ੍ਰਬੰਧ ਹੈ।

ਇੱਥੇ ਹਫ਼ਤਾਵਾਰੀ ਟੀਕਾਕਰਨ ਕਰਨ ਆਉਂਦੀ ਨਰਸ ਦਾ ਕਹਿਣਾ ਹੈ ਕਿ ਉਹ 11 ਸਾਲਾਂ ਤੋਂ ਇੱਥੇ ਹੀ ਬੱਚਿਆਂ ਦਾ ਅਤੇ ਮਾਂ ਦਾ ਟੀਕਾਕਰਨ ਕਰ ਰਹੀ ਹੈ ਪਰ ਇੱਥੇ ਹਾਲਾਤ ਬਹੁਤ ਜ਼ਿਆਦਾ ਬੁਰੇ ਹਨ। ਉਹ ਖ਼ੁਦ ਵੀ ਬਿਮਾਰੀ ਦਾ ਸ਼ਿਕਾਰ ਹੋਈ ਸੀ ਜਿਸ ਤੋਂ ਬਾਅਦ ਉਹ ਕਾਫੀ ਲੰਬਾ ਸਮਾਂ ਛੁੱਟੀ ਉੱਪਰ ਵੀ ਰਹੀ। ਉਸ ਦਾ ਕਹਿਣਾ ਹੈ ਕਿ ਉਸ ਵੱਲੋਂ ਵਾਰ-ਵਾਰ ਡੀ.ਸੀ ਪਿੰਡ ਦੇ ਸਰਪੰਚ ਪੰਚ ਨੂੰ ਵੀ ਲਿਖਿਆ ਗਿਆ ਪਰ ਕਿਸੇ ਨੇ ਉਸ ਦੀ ਸੁਣਵਾਈ ਨਹੀਂ ਕੀਤੀ।

ਇੱਥੇ ਦੱਸਣਾ ਬਣਦਾ ਹੈ ਕਿ ਇਸ ਜਗ੍ਹਾ ਉੱਪਰ ਮੱਖੀਆਂ ਭਿਣਭਿਣ ਕਰ ਰਹੀਆਂ ਹਨ ਅਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਕੋਈ ਵੀ ਇੱਥੇ ਸਫਾਈ ਕਰਮਚਾਰੀ ਜਾਂ ਕੋਈ ਵੀ ਇੱਥੇ ਰੱਖ ਰਖਾਵ ਕਰਨ ਵਾਲਾ ਨਹੀਂ ਛੋਟੇ ਬੱਚੇ ਜੋ ਕਿ ਗਰਭਵਤੀ ਔਰਤਾਂ ਲਈ ਇੱਥੇ ਭਿਆਨਕ ਬਿਮਾਰੀਆਂ ਦਾ ਖ਼ਤਰਾ ਬਣਿਆ ਹੋਇਆ ਹੈ।

ਇੱਥੇ ਆਉਣ ਵਾਲਿਆਂ ਦਾ ਵੀ ਕਹਿਣਾ ਹੈ ਕਿ ਸਾਨੂੰ ਸਾਫ ਸੁਥਰੀ ਜਗ੍ਹਾ ਚਾਹੀਦੀ ਜਿੱਥੇ ਸਾਡੇ ਬੱਚਿਆਂ ਦੇ ਟੀਕੇ ਲੱਗਣ ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇ ਨਾਲ ਹੀ ਇਥੇ ਦੱਸਣਾ ਬਣਦਾ ਹੈ ਕਿ ਸਿਰਫ਼ ਇੱਕ ਛੈਡ ਦੇ ਥੱਲੇ ਹੀ ਇਹ ਸੈਂਟਰ ਚਲਾਇਆ ਜਾ ਰਿਹਾ ਹੈ।

ਇਹ ਵੀ ਪੜੋ: ਪੀਐਮ ਮੋਦੀ ਦੇ ਜਹਾਜ਼ ਦੀ ਪਾਕਿਸਤਾਨ ਵਿੱਚ 'ਨੋ ਐਂਟਰੀ'

ਇਸ ਉਪਰ ਸਿਵਲ ਸਰਜਨ ਡਾ. ਮਨਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਇਸ ਉੱਪਰ ਤੁਰੰਤ ਐਕਸ਼ਨ ਲੈ ਰਹੇ ਹਨ ਇਸ ਦੀ ਜਾਂਚ ਕਰਵਾਉਂਗਾ ਅਤੇ ਜਲਦ ਹੀ ਉਸ ਜਗ੍ਹਾ ਤੋਂ ਨਰਸ ਨੂੰ ਸਾਫ ਸੁਥਰੀ ਜਗ੍ਹਾ ਉੱਪਰ ਸ਼ਿਫਟ ਕਰ ਦਿੱਤਾ ਜਾਵੇਗਾ।

ABOUT THE AUTHOR

...view details