ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਕੱਲ੍ਹ ਸੂਬੇ ਵਿੱਚ ਐਕਟਿਵ ਰਹਿਣ ਦੇ ਨਾਲ ਨਾਲ ਸੋਸ਼ਲ ਮੀਡੀਆ ਉੱਤੇ ਵੀ ਸਰਕਾਰ ਦੀਆਂ ਉਪਲੱਬਧੀਆਂ ਦੱਸਣ ਤੋਂ ਪਿੱਛੇ ਨਹੀਂ ਰਹਿੰਦੇ । ਹੁਣ ਭਗਵੰਤ ਮਾਨ ਸੂਬੇ ਦੇ ਸਕੂਲਾਂ ਅੰਦਰ ਵਿਕਾਸ ਦੀ ਤਸਵੀਰ ਨੂੰ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰ ਰਹੇ ਹਨ। ਭਗਵੰਤ ਮਾਨ ਨੇ ਟਵੀਟ ਕਰਕੇ ਦਰਸਾਇਆ ਕਿ ਉਨ੍ਹਾਂ ਦੀ ਸਰਕਾਰ ਨੇ ਕੁਝ ਮਹੀਨਿਆਂ ਦੇ ਅੰਦਰ ਉਹ ਕਰ ਦਿਖਾਇਆ ਜੋ ਬਾਕੀ ਅੱਜ ਤੱਕ ਨਹੀਂ ਕਰ ਸਕੇ।
ਸੀਐੱਮ ਮਾਨ ਦਾ ਟਵੀਟ:ਭਗਵੰਤ ਮਾਨ ਨੇ ਟਵੀਟ ਰਾਹੀਂ ਕਿਹਾ ਕਿ," ਅਸੀਂ ਪੰਜਾਬ ਦੇ ਲੋਕਾਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ਲਈ ਯਤਨਸ਼ੀਲ ਹਾਂ। ਸਕੂਲ ਦੀਆਂ ਇਮਾਰਤਾਂ ਨੂੰ ਫੇਸ ਲਿਫਟਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਸਿੱਖਿਆ ਵਿੱਚ ਬਦਲਾਅ ਲਿਆਉਣਾ ਸਾਡੀ ਪਹਿਲੀ ਤਰਜੀਹ ਹੈ।'ਟਵੀਟ ਰਾਹੀਂ ਭਗਵੰਤ ਮਾਨ ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਵਧਾਈ ਵੀ ਦਿੱਤੀ।
ਟਵੀਟ ਉੱਤੇ ਲੋਕਾਂ ਦੇ ਕਮੈਂਟ: ਭਗਵੰਤ ਮਾਨ ਦੀ ਇਸ ਪੋਸਟ ਉੱਤੇ ਬਹੁਤ ਸਾਰੇ ਕਮੈਂਟ ਆਏ ਨੇ ਅਤੇ ਕੁਝ ਰੋਚਕ ਕੁਮੈਂਟ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਸੀਐੱਮ ਮਾਨ ਦੇ ਟਵੀਟ ਉੱਤੇ ਕਮੈਂਟ ਕਰਦਿਆਂ ਇੱਕ ਯੂਜ਼ਰ ਨੇ ਲਿਖਿਆ ਕਿ ਸੀਐੱਮ ਸਾਬ੍ਹ ਤਰੱਕੀ ਦੀ ਗੱਲ ਤਾਂ ਠੀਕ ਹੈ ਪਰ ਸਕੂਲਾਂ ਦੀ ਨੁਹਾਰ ਬਦਲਣ ਦੀ ਹਰ ਵਾਰੀ ਇੱਕੋ ਤਸਵੀਰ ਤੁਹਾਡੀ ਸਰਕਾਰ ਵੱਲੋਂ ਸ਼ੇਅਰ ਕੀਤੀ ਜਾਂਦੀ ਹੈ।
ਵੱਖ ਵੱਖ ਟਵੀਟ: ਇੱਕ ਯੂਜ਼ਰ ਨੇ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਉੱਤੇ ਤੰਜ ਕੱਸਦਿਆਂ ਲਿਖਿਆ,'' ਇਮਾਰਤਾਂ ਨੂੰ ਚੱਟਣਾ ਜਦੋਂ ਪੜਾਉਣ ਲਈ teachers ਹੀ ਨਹੀ ਹੋਣਗੇ। ਪਹਿਲਾਂ teachers ਦੀ ਘਾਟ ਤਾਂ ਪੂਰੀ ਕਰਲੋਇੱਕ ਹੋਰ ਯੂਜ਼ਰ ਨੇ ਲਿਖਿਆ ਕਿ," ਸਰਕਾਰੀ ਸਕੂਲਾਂ ਵਿੱਚ ਕੁਝ ਜਾਅਲੀ ਡਿਗਰੀਆਂ ਵਾਲੇ ਅਧਿਆਪਕ ਵੀ ਨੌਕਰੀ ਕਰਦੇ ਨੇ। ਕੀ "ਪੜ੍ਹਾਉਂਦੇ" ਹੋਣਗੇ, ਤੁਸੀਂ ਸੋਚ ਸਕਦੇ ਹੋ। ਓਹਨਾਂ ਬਾਰੇ ਜਾਣਕਾਰੀ ਸਿੱਖਿਆ ਵਿਭਾਗ ਨਹੀਂ ਸਾਂਝੀ ਕਰਦਾ। ਪ੍ਰਿੰਸੀਪਲ ਪੁੱਛਦਾ "ਰਿਕਾਰਡ ਸਾਂਝਾ ਕਰ ਕੇ ਕਿਹੜਾ ਜਨਤਕ ਹਿੱਤ ਹੋਵੇਗਾ?"
ਟਵੀਟਾਂ ਵਿੱਚ ਇੱਕ ਯੂਜ਼ਰ ਦਾ ਦਰ ਵੀ ਝਲਕਿਆ ਉਸ ਨੇ ਲਿਖਿਆ ਕਿ," 6635 ਈਟੀਟੀ ਅਧਿਆਪਕਾਂ ਦੀਆਂ ਰਹਿੰਦੀਆਂ ਪੋਸਟਾਂ ਲਈ verification ਕਰਵਾ ਚੁੱਕੇ ਬੇਰੁਗਾਰ ਅਧਿਆਪਕਾਂ ਦੀਆਂ selection ਲਿਸਟਾਂ ਜਾਰੀ ਕਰਵਾ ਕੇ ਜਲਦੀ joining letter ਦਿੱਤੇ ਜਾਣ ਹੱਥ ਜੋੜ ਕੇ ਬੇਨਤੀ ਹੈ ਸਾਡੇ ਵੱਲ ਵੀ ਧਿਆਨ ਦਿਓ ਜੀ 2021 ਵਿੱਚ ਆਈ ਭਰਤੀ 2023 ਚੜ ਗਿਆ ਪਰ ਹਜੇ ਵੀ ਪੂਰੀ ਨਹੀਂ ਹੋਈ, 6635 ਪੂਰੀ ਕਰੋ ਪੂਰੀ ਕਰੋ।
ਇਹ ਵੀ ਪੜ੍ਹੋ:Pak Drones in Punjab ਪਾਕਿ ਡਰੋਨ ਵੱਲੋਂ ਮੁੜ ਡਰੋਨ ਰਾਹੀਂ ਸੁੱਟੀ ਗਈ ਹਥਿਆਰਾਂ ਦੀ ਖੇਪ, ਬੀਐਸਐਫ ਨੇ ਕੀਤੀ ਬਰਾਮਦ
ਇਸ ਤੋਂ ਇਲਾਵਾ ਭਗਵੰਤ ਮਾਨ ਦੀ ਇਸ ਪੋਸਟ ਦੇ ਹੱਕ ਵਿੱਚ ਵੀ ਬਹੁਤ ਸਾਰੇ ਲੋਕ ਨਿੱਤਰ ਕੇ ਸਾਹਮਣੇ ਆਏ ਹਨ। ਉਨ੍ਹਾਂ ਟਵੀਟ ਰਾਹੀਂ ਲਿਖਿਆ ਹੈ ਕਿ ਪਿਛਲੀਆਂ ਸਰਕਾਰਾਂ ਨੇ ਸੂਬੇ ਅਤੇ ਸਿੱਖਿਆ ਦਾ ਬੁਰਾ ਹਾਲ ਕੀਤਾ ਅਤੇ ਹੁਣ ਭਗਵੰਤ ਮਾਨ ਦੀ ਸਰਕਾਰ ਲਗਾਤਾਰ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਲਈ ਯਤਨ ਕਰ ਰਹੀ ਹੈ।