ਚੰਡੀਗੜ੍ਹ:ਕੱਲ੍ਹ 1 ਫਰਵਰੀ ਹੈ ਤੇ ਇਸ ਸਾਲ ਦੇ ਦੂਜੇ ਮਹੀਨੇ ਦਾ ਪਹਿਲਾ ਦਿਨ। ਇਸ ਦਿਨ ਕਈ ਲੋਕਾਂ ਦੀਆਂ ਉਮੀਦਾਂ ਪੂਰੀਆਂ ਹੋ ਸਕਦੀਆਂ ਹਨ। ਖਾਸ ਗੱਲ ਇਹ ਹੈ ਕਿ ਕੱਲ੍ਹ ਕੇਂਦਰ ਸਰਕਾਰ ਦਾ ਬਜਟ ਸੈਸ਼ਨ 2023 ਹੈ ਤੇ ਇਸ ਬਜਟ ਤੋਂ ਲੋਕਾਂ ਨੂੰ ਖਾਸੀਆਂ ਉਮੀਦਾਂ ਹਨ। ਅੱਜ ਤੋਂ ਹੀ ਲੋਕ ਅੰਦਾਜ਼ੇ ਲਾ ਰਹੇ ਹਨ ਕਿ ਇਸ ਬਜਟ ਨਾਲ ਉਨ੍ਹਾਂ ਦੇ ਕੋਲ ਕੀ ਕੁੱਝ ਆ ਸਕਦਾ ਹੈ। ਬਾਕੀ ਕੱਲ੍ਹ ਇਹ ਸਾਰਾ ਕੁੱਝ ਸਪਸ਼ਟ ਹੋ ਹੀ ਜਾਵੇਗਾ।
ਟੈਕਸ ਦੇਣ ਵਾਲਿਆਂ ਦੀ ਨਜ਼ਰ:ਇਸ ਬਜਟ ਉੱਤੇ ਸਭ ਤੋਂ ਵੱਧ ਨਜ਼ਰ ਟੈਕਸ ਦੇਣ ਵਾਲਿਆਂ ਦੀ ਹੈ। ਗੱਲ ਕਰੀਏ ਡੀਲੋਇਟ ਇੰਡੀਆ ਦੀ ਪਾਰਟਨਰ ਆਰਤੀ ਰਾਓਤੇ ਦੀ ਤਾਂ ਉਨ੍ਹਾਂਂ ਵਲੋਂ ਵੀ ਇਕ ਖਾਸ ਇਸ਼ਾਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਾਲੀਆ 50,000 ਰੁਪਏ ਤੋਂ 1 ਲੱਖ ਰੁਪਏ ਤੱਕ ਕਰਮਚਾਰੀਆਂ ਲਈ ਸਟੈਂਡਰਡ ਡਿਡਕਸ਼ਨ ਵਿੱਚ ਵਾਧੇ ਦਾ ਸਿੱਧਾ ਅਸਰ ਟੈਕਸ ਭਰਨ ਵਾਲਿਆਂ ਦੇ ਟੈਕਸ ਆਊਟਫਲੋ ਉੱਤੇ ਪੈ ਸਕਦਾ ਹੈ। ਇਸਦੇ ਨਾਲ ਹੀ ਮੌਜੂਦਾ ਸਮੇਂ ਵਿੱਚ ਇਹ ਮਿਆਰੀ ਕਟੌਤੀ ਸਿਰਫ਼ ਉਨ੍ਹਾਂ ਟੈਕਸ ਅਦਾ ਕਰਨ ਵਾਲਿਆਂ ਲਈ ਹੈ ਜੋ ਰੈਗੁਲਰ ਟੈਕਸ ਪ੍ਰਣਾਲੀ ਦੀ ਚੋਣ ਕਰਦੇ ਹਨ। ਇਸ ਉਤੇ ਵੀ ਸਰਕਾਰ ਵਿਚਾਰ ਕਰ ਰਹੀ ਹੈ।
ਹਾਇਰ ਐਪਲਾਇੰਸ ਇੰਡੀਆ ਦੇ ਪ੍ਰੈਜ਼ੀਡੈਂਟ ਸਤੀਸ਼ ਐਨਐਸ ਨੇ ਕਿਹਾ ਹੈ ਕਿ ਦੇਸ਼ ਦੇ ਸਥਿਰ ਆਰਥਿਕ ਵਿਕਾਸ ਦੇ ਆਪਣੀ ਮੌਜੂਦਾ ਲੀਹ ਨੂੰ ਬਣਾਕੇ ਰੱਖਣ ਲਈ ਭਾਰਤ ਵਿੱਚ ਨਿਰਮਾਣ ਨੂੰ ਮਜ਼ਬੂਤ ਕਰਨ ਲਈ ਰਣਨੀਤਕ ਕਾਰਵਾਈ ਜ਼ਰੂਰੀ ਹੋਵੇਗੀ। ਪੀਐਲਆਈ ਸਕੀਮ ਨੂੰ ਜਾਰੀ ਰੱਖਣਾ ਚਾਹੀਦਾ ਹੈ ਜੋ 'ਮੇਕ ਇਨ ਇੰਡੀਆ' ਨੂੰ ਹੋਰ ਹੱਲਾਸ਼ੇਰੀ ਦੇਵੇਗੀ। ਬਜਟ ਵਿੱਚ ਏਅਰ-ਕੰਡੀਸ਼ਨਰਾਂ ਲਈ ਜੀਐਸਟੀ ਵਿੱਚ ਕੁਝ ਢਿੱਲ ਦੀ ਉਮੀਦ ਕੀਤੀ ਜਾ ਸਕਦੀ ਹੈ।