ਚੰਡੀਗੜ੍ਹ: ਡੱਡੂ ਮਾਜਰਾ ਕਲੋਨੀ ਵਿੱਚ ਡੰਮਪਿੰਗ ਗਰਾਉਂਡ ਦਾ ਮੁੱਦਾ ਹਰ ਚੋਣਾਂ ਵੇਲੇ ਉਭਰ ਕੇ ਸਾਹਮਣੇ ਆਉਂਦਾ ਹੈ, ਪਰ ਲੰਮੇਂ ਸਮੇ ਤੋਂ ਇਹ ਮੁੱਦਾ ਸਿਰਫ਼ ਮੁੱਦਾ ਹੀ ਬਣ ਕੇ ਰਹਿ ਗਿਆ ਹੈ। ਚੋਣਾਂ ਵੇਲੇ ਸਿਆਸਤਦਾਨਾਂ ਵੱਲੋਂ ਵੱਡੇ-ਵੱਡੇ ਵਾਅਦੇ ਤੇ ਦਾਅਵੇ ਕੀਤੇ ਜਾਂਦੇ ਹਨ, ਪਰ ਇਨ੍ਹਾਂ ਦਾਅਵਿਆਂ ਨੂੰ ਕਦੇ ਪ੍ਰਵਾਣਗੀ ਨਹੀਂ ਮਿਲ ਸਕੀ।
ਡੰਮਪਿੰਗ ਗਰਾਉਂਡ ਨੂੰ ਮੁੱਦਾ ਬਣਾ ਕੇ ਵੋਟ ਕਰ ਰਹੇ ਡੱਡੂ ਮਾਜਰਾ ਦੇ ਲੋਕਾਂ - news punjabi
ਡੰਮਪਿੰਗ ਗਰਾਉਂਡ ਨੂੰ ਮੁੱਦਾ ਬਣਾ ਕੇ ਵੋਟ ਕਰ ਰਹੇ ਡੱਡੂਮਾਜਰਾ ਦੇ ਲੋਕਾਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਦੀ ਡੰਮਪਿੰਗ ਗਰਾਉਂਡ ਦੀ ਮੁਸ਼ਕਲ ਦਾ ਹੱਲ ਨਹੀਂ ਹੋ ਰਿਹਾ। ਵੋਟਰਾਂ ਨੇ ਕਿਹਾ ਕਿ ਸਾਡਾ ਭਰੋਸਾ ਉਮੀਦਵਾਰਾਂ ਤੋਂ ਉੱਠ ਚੁੱਕਾ ਹੈ ਤੇ ਉਹ ਹੁਣ ਨੋਟਾ ਨੂੰ ਵੋਟ ਕਰ ਰਹੇ ਸਨ।
ਡੰਮਪਿੰਗ ਗਰਾਉਂਡ ਨੂੰ ਮੁੱਦਾ ਬਣਾ ਕੇ ਵੋਟ ਕਰ ਰਹੇ ਡੱਡੂ ਮਾਜਰਾ ਦੇ ਲੋਕਾਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਦੀ ਇਸ ਮੁਸ਼ਕਲ ਦਾ ਹੱਲ ਨਹੀਂ ਹੋ ਰਿਹਾ। ਵੋਟਰਾਂ ਨੇ ਕਿਹਾ ਕਿ ਸਾਡਾ ਭਰੋਸਾ ਉਮੀਦਵਾਰਾਂ ਤੋਂ ਉੱਠ ਚੁੱਕਾ ਹੈ ਤੇ ਉਹ ਹੁਣ ਨੋਟਾ ਨੂੰ ਵੋਟ ਕਰਨਗੇ। ਇਸ ਮੌਕੇ ਗੱਲਬਾਤ ਦੌਰਾਨ ਕੁੱਝ ਨੌਜਵਾਨਾਂ ਨੇ ਪੜ੍ਹਾਈ ਦੇ ਮੁੱਦੇ ਨੂੰ ਵੀ ਤਰਜ਼ੀਹ ਦਿੱਤੀ, ਤੇ ਕਿਹਾ ਕਿ ਸਰਕਾਰਾਂ ਨੂੰ ਪੜ੍ਹਾਈ ਦੇ ਪੱਧਰ ਨੂੰ ਉੱਚਾ ਚੁੱਕਣ ਦੀ ਲੋੜ ਹੈ। ਇਸ ਪੋਲਿੰਗ ਬੂਥ ਵੋਟਰਾਂ ਦੀ ਖ਼ਾਸੀ ਭੀੜ ਦੇਖਣ ਨੂੰ ਮਿਲੀ। ਸਾਰੇ ਵੋਟਰ ਬਹੁਤ ਉਤਸ਼ਾਹ ਨਾਲ ਘੰਟੇ ਬੱਧੀ ਲਾਈਨਾਂ ਵਿੱਚ ਖੜੇ ਹੋਕੇ ਵੋਟ ਕਰ ਰਹੇ ਸਨ।