ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਸਖ਼ਤੀ ਤੋਂ ਬਾਅਦ ਪੀਸੀਐਸ ਅਫ਼ਸਰਾਂ ਨੇ ਹੜਤਾਲ ਖ਼ਤਮ ਕਰ ਕੰਮ ਉੱਤੇ ਪਰਤਣ ਦਾ ਐਲਾਨ ਕੀਤਾ ਹੈ ਤੇ ਇਸ ਦੇ ਨਾਲ ਹੀ ਸਮੂਹਿਕ ਛੁੱਟੀ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ PCS ਅਫ਼ਸਰਾਂ ਦੀ ਹੜ੍ਹਤਾਲ ਉੱਤੇ ਸੀਐਮ ਭਗਵੰਤ ਮਾਨ ਸਖ਼ਤੀ ਦਿਖਾਉਂਦੇ ਹੋਏ (CM Bhagwant Mann Strict on PCS Officers) ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਉਹਨਾਂ ਨੇ ਕਿਹਾ ਸੀ ਕਿ ਜੇਕਰ ਅਫ਼ਸਰ ਦੁਪਹਿਰ 2 ਵਜੇ ਤੱਕ ਡਿਊਟੀ ਉੱਤੇ ਨਾ ਆਏ ਤਾਂ ਸਭ ਨੂੰ ਸਸਪੈਂਡ ਕਰ ਦਿੱਤਾ ਜਾਵੇਗਾ।
ਸੀਐਮ ਮਾਨ ਨੇ ਅਫ਼ਸਰਾਂ ਨੂੰ ਦਿੱਤਾ ਭਰੋਸਾਂ:ਇਸ ਸਬੰਧੀ ਪੀਸੀਐਸਏ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਭਰੋਸਾ ਦਿੱਤਾ ਹੈ ਕਿ ਕਿਸੇ ਵੀ ਅਫ਼ਸਰ ਨਾਲ ਵਧੀਕੀ ਨਹੀਂ ਹੋਵੇਗੀ, ਜਿਸ ਕਾਰਨ ਉਹਨਾਂ ਨੇ ਹੜਤਾਲ ਖ਼ਤਮ ਕਰ ਕੰਮ ਉਤੇ ਵਾਪਿਸ ਪਰਤਨ ਦਾ ਫੈਸਲਾ ਲਿਆ ਹੈ।
CS ਨੇ ਅਫ਼ਸਰਾਂ ਨੂੰ ਲਿਖੀ ਸੀ ਚਿੱਠੀ: ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤੋਂ ਬਾਅਦ ਪੰਜਾਬ ਦੇ ਚੀਫ਼ ਸੈਕਰਟਰੀ ਵਿਜੈ ਕੁਮਾਰ ਜੰਜੂਆ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੀਸੀਐਸ ਅਫ਼ਸਰਾਂ ਨੂੰ ਚਿੱਠੀ ਲਿਖੀ ਗਈ ਹੈ ਕਿ ਜੇਕਰ ਅਫ਼ਸਰ ਹੁਕਮਾਂ ਦੀ ਪਾਲਣਾ ਨਹੀਂ (CS Write letter to PCS Officers) ਕਰਨਗੇ ਤਾਂ, ਇਹ ਉਨ੍ਹਾਂ ਦੀ ਸਰਵਿਸ ਵਿੱਚ ਬ੍ਰੇਕ ਮੰਨੀ ਜਾਵੇਗੀ। ਇਸ ਦਾ ਅਸਰ ਉਨ੍ਹਾਂ ਦੀ ਪੈਨਸ਼ਨ, ਪ੍ਰਮੋਸ਼ਨ ਅਤੇ ਇਨਕਰੀਮੈਂਟ (ਤਰੱਕੀ) ਉੱਤੇ ਪਵੇਗਾ।
ਮੁੱਖ ਮੰਤਰੀ ਮਾਨ ਨੇ ਕੀਤਾ ਸੀ ਟਵੀਟ: ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆ ਲਿਖਿਆ ਕਿ 'ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕੋਈ ਵੀ ਬਖਸ਼ਿਆ ਨਹੀਂ ਜਾਵੇਗਾ, ਭਾਵੇ ਉਹ ਮੰਤਰੀ ਹੋਵੇ, ਸੰਤਰੀ ਹੋਵੇ ਜਾਂ ਮੇਰਾ ਸਕਾ-ਸਬੰਧੀ, ਜਨਤਾ ਦੇ ਇੱਕ ਇੱਕ ਪੈਸੇ (Bhagwant Mann Tweet on PCS Strike) ਦਾ ਹਿਸਾਬ ਲਿਆ ਜਾਵੇਗਾ।'
RTA ਦੀ ਗ੍ਰਿਫਤਾਰੀ ਤੋਂ ਖ਼ਫਾ PCS ਅਫ਼ਸਰਾਂ ਨੇ ਕੀਤੀ ਸੀ ਹੜਤਾਲ:ਦੱਸ ਦਈਏ ਕਿ ਆਰਟੀਏ ਨਰਿੰਦਰਪਾਲ ਸਿੰਘ ਧਾਲੀਵਾਲ ਦੀ ਗ੍ਰਿਫਤਾਰੀ ਕਾਰਨ ਪੀਸੀਐਸ ਅਫ਼ਸਰਾਂ ਵੱਲੋਂ ਸੋਮਵਾਰ ਤੋਂ ਸਮੂਹਿਕ ਛੁੱਟੀ ਦਾ ਐਲਾਨ ਕੀਤਾ ਗਿਆ ਸੀ, ਜਿਸ ਕਾਰਨ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਕੰਮਕਾਜ ਠੱਪ ਸਨ ਤੇ ਲੋਕ ਪਰੇਸ਼ਾਨ ਹੋ ਰਹੇ ਸਨ।
ਜਾਣੋ, ਕੀ ਹੈ ਪੂਰਾ ਮਾਮਲਾ:ਲੁਧਿਆਣਾ ਵਿੱਚ ਵਿਜਿਲੈਂਸ ਨੇ RTA ਨਰਿੰਦਰਪਾਲ ਸਿੰਘ ਧਾਲੀਵਾਲ ਨੂੰ ਗ੍ਰਿਫਤਾਰ ਕੀਤਾ ਸੀ। RTA ਉੱਤੇ ਟਰਾਂਸਪੋਟਰਾਂ ਤੋਂ ਨਿੱਜੀ ਲੋਕਾਂ ਰਾਹੀਂ ਚਾਲਾਨ ਨਾ ਕੱਟਣ ਦੇ ਚੱਲਦੇ ਮਹੀਨਾਵਾਰ ਵਸੂਲੀ ਕਰਨ ਦੇ ਦੋਸ਼ ਹਨ। ਵਿਜੀਲੈਂਸ ਨੇ ਦਸੰਬਰ ਮਹੀਨੇ ਇੱਕਠੀ ਕੀਤੀ ਗਈ ਰਾਸ਼ੀ ਸਣੇ RTA ਧਾਲੀਵਾਲ ਨੂੰ ਗ੍ਰਿਫਤਾਰ ਕੀਤਾ ਸੀ। ਗ੍ਰਿਫਤਾਰੀ ਤੋਂ ਬਾਅਦ PCS ਅਫ਼ਸਰ (RTA Narinderpal Singh Arrest in Corruption Case) ਨਾਰਾਜ਼ ਚੱਲ ਰਹੇ ਸਨ। ਉਨ੍ਹਾਂ ਦੇ ਦੋਸ਼ ਹਨ ਕਿ ਸਰਕਾਰ ਇਸ ਤਰ੍ਹਾਂ ਕਿਸੇ ਵੀ ਸ਼ਿਕਾਇਤ ਦੇ ਆਧਾਰ ਉੱਤੇ ਕਿਸੇ ਵੀ ਅਧਿਕਾਰੀ ਖਿਲਾਫ ਕਾਰਵਾਈ ਨਹੀਂ ਕਰ ਸਕਦੀ ਜਿਸ ਤੋਂ ਬਾਅਦ ਪੀਸੀਐਸ ਅਧਿਕਾਰੀਆਂ ਨੇ ਹੜਤਾਲ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ:ਸਰਹਿੰਦ ਤੋਂ ਭਾਰਤ ਜੋੜੋ ਯਾਤਰਾ ਦਾ ਆਗਾਜ਼, ਰਾਹੁਲ ਗਾਂਧੀ ਨੇ ਕਿਹਾ- BJP ਤੇ RSS ਲੋਕਾਂ ਨੂੰ ਆਪਸ 'ਚ ਲੜਾ ਰਹੀ