ਪੰਜਾਬ

punjab

ETV Bharat / state

Road Accident In Canada : ਕੈਨੇਡਾ 'ਚ ਭਿਆਨਕ ਸੜਕ ਹਾਦਸਾ, ਟਰੱਕ-ਕੈਂਟਰ 'ਚ ਟੱਕਰ ਤੋਂ ਬਾਅਦ ਧਮਾਕਾ, ਪਟਿਆਲਾ ਦੇ ਨੌਜਵਾਨ ਦੀ ਮੌਤ - road accident in canada

ਕੈਨੇਡਾ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਪਟਿਆਲਾ ਦੇ ਨੌਜਵਾਨ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਨ ਟਰੱਕ-ਕੈਂਟਰ 'ਚ ਟੱਕਰ ਤੋਂ ਬਾਅਦ (Road Accident In Canada) ਧਮਾਕਾ ਹੋ ਗਿਆ ਹੈ।

Patiala Youth Dies In major Road Accident In Canada
Road Accident In Canada : ਕੈਨੇਡਾ 'ਚ ਭਿਆਨਕ ਸੜਕ ਹਾਦਸਾ, ਟਰੱਕ-ਕੈਂਟਰ 'ਚ ਟੱਕਰ ਤੋਂ ਬਾਅਦ ਧਮਾਕਾ, ਪਟਿਆਲਾ ਦੇ ਨੌਜਵਾਨ ਦੀ ਮੌਤ

By ETV Bharat Punjabi Team

Published : Sep 20, 2023, 5:12 PM IST

ਚੰਡੀਗੜ੍ਹ ਡੈਸਕ :ਕੈਨੇਡਾ ਵਿੱਚ ਵਾਪਰੇ ਸੜਕ ਹਾਦਸੇ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਪੱਤਣ ਦੇ ਪਿੰਡ ਸਾਗਰਾ ਦੇ ਇੱਕ 24 ਸਾਲਾ ਨੌਜਵਾਨ (Patiala Youth Dies In major Road Accident In Canada) ਦੀ ਮੌਤ ਹੋ ਗਈ ਹੈ। ਉਸਦੀ ਮੌਤ ਜਨਮ ਦਿਨ ਵਾਲੇ ਦਿਨ ਹੋਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਗੁਰਪਿੰਦਰ ਸਿੰਘ ਟਰੱਕ ਚਲਾ ਰਿਹਾ ਸੀ ਅਤੇ ਉਸ ਦਾ ਟਰੱਕ ਸਾਹਮਣੇ ਤੋਂ ਆ ਰਹੇ ਤੇਲ ਟੈਂਕਰ ਨਾਲ ਜਾ ਟਕਰਿਆ ਹੈ।ਇਸ ਦੌਰਾਨ ਟਰੱਕ ਵਿੱਚ ਧਮਾਕਾ ਹੋ ਗਿਆ ਹੈ ਅਤੇ ਅੱਗ ਲੱਗ ਗਈ। ਇਸ ਦੌਰਾਨ ਗੁਰਪਿੰਦਰ ਸਿੰਘ ਅਤੇ ਉਸਦੇ ਇੱਕ ਸਾਥੀ ਦੀ ਮੌਤ ਹੋ ਗਈ ਹੈ।

24 ਸਾਲਾ ਗੁਰਪਿੰਦਰ ਦੇ ਪਿਤਾ ਸੁਖਵਿੰਦਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪਿਛਲੇ 4 ਸਾਲ ਤੋਂ ਉੱਥੇ ਟਰਾਲੀ ਚਲਾਉਂਦਾ ਸੀ। ਲੰਘੇ ਐਤਵਾਰ ਨੂੰ ਉਹ ਓਨਟਾਰੀਓ ਤੋਂ ਸਾਮਾਨ ਉਤਾਰ ਰਿਹਾ ਸੀ ਅਤੇ ਮਿਸੀਸਾਗਾ ਵਿੱਚ ਦੋਸਤਾਂ ਨਾਲ ਆਪਣਾ ਜਨਮ (Road Accident In Canada) ਦਿਨ ਮਨਾਉਣ ਲਈ ਘਰ ਮੁੜ ਰਿਹਾ ਸੀ। ਇਸ ਦੌਰਾਨ ਇਹ ਹਾਦਸਾ ਵਾਪਰ ਗਿਆ ਹੈ। ਉਹ 6 ਸਾਲਾਂ ਤੋਂ ਘਰ ਵੀ ਨਹੀਂ ਆਇਆ ਸੀ।

ਮਿਲੀ ਜਾਣਕਾਰੀ ਮੁਤਾਬਿਕ ਧਮਾਕੇ ਤੋਂ ਬਾਅਦ ਲੱਗੀ ਅੱਗ 'ਤੇ ਮੁਸ਼ਕਿਲ ਨਾਲ ਕਾਬੂ ਪਾਇਆ ਗਿਆ ਹੈ। ਇਸ ਕਾਰਵਾਈ ਨੂੰ 18 ਘੰਟੇ ਲੱਗੇ ਅਤੇ ਤਾਂ ਜਾ ਕੇ ਅੱਗ ਬੁਝਾਈ ਗਈ ਹੈ। ਨੌਜਵਾਨ ਦੀ ਮੌਤ ਮਗਰੋਂ ਪਿੰਡ ਵਿੱਚ ਸੋਗ ਦੀ ਲਹਿਰ ਹੈ। ਇਹ ਵੀ ਯਾਦ ਰਹੇ ਕਿ ਇਸ ਤੋਂ ਪਹਿਲਾਂ ਵੀ ਕੈਨੇਡਾ ਵਿੱਚ ਕਈ ਥਾਈਂ ਵਾਪਰੇ ਸੜਕ ਹਾਦਸਿਆਂ ਦੌਰਾਨ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ।

ABOUT THE AUTHOR

...view details