ਚੰਡੀਗੜ੍ਹ: ਸੌਦਾ ਸਾਧ ਗੁਰਮੀਤ ਰਾਮ ਰਾਹੀਮ ਦੀ ਪਤਨੀ ਵੱਲੋਂ ਪੰਜਾਬ ਹਰਿਆਣਾ ਹਾਈਕਰੋਟ 'ਚ ਪੈਰੋਲ ਦੀ ਅਰਜ਼ੀ ਦਾਖਲ ਕੀਤੀ ਹੈ। ਪੈਰੋਲ ਦੀ ਅਰਜ਼ੀ 'ਚ ਰਾਮ ਰਾਹੀਮ ਦੀ ਪਤਨੀ ਨੇ ਲਿਖਿਆ ਹੈ ਕਿ ਮਾਤਾ ਨਸੀਬ ਕੌਰ ਬਿਮਾਰ ਚੱਲ ਰਹੇ ਹਨ। ਉਹ ਗੁਰਮੀਤ ਰਾਮ ਰਹੀਮ ਦੀ ਅੱਖਾਂ ਸਾਹਮਣੇ ਆਪਣਾ ਇਲਾਜ ਕਰਵਾਉਣਾ ਚਾਹੁੰਦੀ ਹੈ।
ਮਾਂ ਦੀ ਸੇਵਾ ਕਰਨ ਲਈ ਸੌਧਾ ਸਾਧ ਨੇ ਮੰਗੀ ਪੈਰੋਲ - ਹਾਈਕਰੋਟ
ਪੈਰੋਲ ਦੀ ਅਰਜ਼ੀ 'ਚ ਲਿਖਿਆ ਕਿ ਗੁਰਮੀਤ ਰਾਮ ਰਾਹੀਮ ਦੀ ਮਾਤਾ ਨਸੀਬ ਕੌਰ ਬਿਮਾਰ ਹੈ ਤਾਂ ਉਹ ਰਾਮ ਰਹੀਮ ਦੀ ਅੱਖਾਂ ਸਾਹਮਣੇ ਆਪਣਾ ਇਲਾਜ ਕਰਵਾਉਣਾ ਚਾਹੁੰਦੀ ਹੈ।
ਫ਼ੋਟੋ
ਪੈਰੋਲ ਦੀ ਅਰਜ਼ੀ ਤੇ ਹਾਈ-ਕਰੋਟ ਨੇ ਰੋਹਤਕ ਜੇਲ੍ਹ ਦੇ ਸੁਪਰਡੈਂਟ ਨੂੰ ਰਾਮ ਰਾਹੀਮ ਦੀ ਅਰਜ਼ੀ ਤੇ ਪੰਜ ਦਿਨਾਂ ਦੇ ਅੰਦਰ ਫ਼ੈਸਲਾ ਦੇਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ 2 ਵਾਰ ਰਾਮ ਰਾਹੀਮ ਦੀ ਪੈਰੋਲ ਦੀ ਅਰਜ਼ੀ ਅਦਾਲਤ ਤੱਕ ਪਹੁੰਚ ਚੁੱਕੀ ਹੈ ਪਰ ਹਾਈਕੋਰਟ ਨੇ ਰਾਮ ਰਾਹੀਮ ਨੂੰ ਦੋਵੇਂ ਵਾਰ ਪੈਰੋਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ