ਪੰਜਾਬ

punjab

ETV Bharat / state

ਅਟਲ ਬਿਹਾਰੀ ਬਾਜਪਾਈ ਨੂੰ ਇਕ ਸਮਰਥਨ ਨਾਲ ਜੁੜਿਆ ਸੀ ਪਰਕਾਸ਼ ਸਿੰਘ ਬਾਦਲ ਦਾ ਭਾਜਪਾ ਨਾਲ ਰਿਸ਼ਤਾ, ਪੜ੍ਹੋ ਕਿੱਥੋਂ ਤੱਕ ਨਿਭੀ ਸਿਆਸੀ ਦੋਸਤੀ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਪਰਕਾਸ਼ ਸਿੰਘ ਬਾਦਲ ਦੇ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਬਾਜਪਾਈ ਨਾਲ ਵੀ ਚੰਗੇ ਸਿਆਸੀ ਸੰਬੰਧ ਸਨ।

parkash singh badal with atal bihari vajpayee
ਵਾਜਪੇਈ ਨੂੰ ਇਕ ਸਮਰਥਨ ਨਾਲ ਜੁੜਿਆ ਸੀ ਪਰਕਾਸ਼ ਸਿੰਘ ਬਾਦਲ ਦਾ ਭਾਜਪਾ ਨਾਲ ਰਿਸ਼ਤਾ, ਪੜ੍ਹੋ ਕਿੱਥੋਂ ਤੱਕ ਨਿਭੀ...

By

Published : Apr 26, 2023, 3:01 PM IST

ਚੰਡੀਗੜ੍ਹ :ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਪਰਕਾਸ਼ ਸਿੰਘ ਬਾਦਲ ਦੇ ਸਿਆਸਤ ਲਈ ਨਾ ਭੁਲਾਈ ਜਾਣ ਵਾਲੀ ਦੇਣ ਹੈ। ਪਰਕਾਸ਼ ਸਿੰਘ ਬਾਦਲ ਵਲੋਂ ਸੰਕਟ ਦੇ ਦਿਨਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਬਾਜਪਾਈ ਦੀ ਪੀਐੱਮ ਬਣਨ ਵਿਚ ਵੀ ਉਚੇਚੀ ਮਦਦ ਕੀਤੀ ਗਈ ਸੀ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਉਸ ਵੇਲੇ ਉਨ੍ਹਾਂ ਨੇ ਅੱਠ ਅਕਾਲੀ ਅਤੇ ਚਾਰ ਇਨੈਲੋ ਦੇ 12 ਸੰਸਦ ਮੈਂਬਰਾਂ ਨਾਲ ਅਟਲ ਬਿਹਾਰੀ ਵਾਜਪਾਈ ਨੂੰ ਸਮਰਥਨ ਦਿੱਤਾ ਸੀ। ਭਾਰਤੀ ਜਨਤਾ ਪਾਰਟੀ ਦਾ ਰਿਸ਼ਤਾ ਵੀ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ 13 ਦਿਨਾਂ ਦੀ ਸਰਕਾਰ ਵੇਲੇ ਹੀ ਪੱਕਾ ਹੋਇਆ ਸੀ। 1996 ਵਿੱਚ ਲੋਕ ਸਭਾ ਚੋਣਾਂ ਲੜਨ ਵਾਲੇ 13 ਅਕਾਲੀ ਉਮੀਦਵਾਰਾਂ ਵਿੱਚੋਂ ਅੱਠ ਨੇ ਜਿੱਤ ਹਾਸਿਲ ਕੀਤੀ ਸੀ। ਪਰਕਾਸ਼ ਸਿੰਘ ਬਾਦਲ ਇਨ੍ਹਾਂ ਅਕਾਲੀ ਸੰਸਦ ਮੈਂਬਰਾਂ ਨਾਲ ਦਿੱਲੀ ਸਥਿਤ ਪੰਜਾਬ ਭਵਨ ਪੁੱਜੇ ਸਨ। ਉਸ ਵੇਲੇ ਕੇਂਦਰ ਵਿੱਚ ਐਚਡੀ ਦੇਵਗੌੜਾ ਦੀ ਅਗਵਾਈ ਵਿੱਚ ਸਰਕਾਰ ਬਣਾਉਣ ਦੀ ਕਵਾਇਦ ਕੀਤੀ ਜਾ ਰਹੀ ਸੀ।

ਜਦੋਂ ਇਸਦਾ ਪਤਾ ਪਰਕਾਸ਼ ਸਿੰਘ ਬਾਦਲ ਨੂੰ ਲੱਗਿਆ ਤਾਂ ਉਨ੍ਹਾਂ ਨੇ ਵਾਜਪਾਈ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਸਮਰਥਨ ਦੇਣ ਲਈ ਹਾਮੀ ਭਰੀ।ਬਾਦਲ ਪੰਜਾਬ ਭਵਨ ਪਰਤਿਆ ਤਾਂ ਅਕਾਲੀ ਆਗੂਆਂ ਨੇ ਉਨ੍ਹਾਂ ਨੂੰ ਦੇਵਗੌੜਾ ਸਰਕਾਰ ਵਿੱਚ ਸ਼ਾਮਲ ਹੋਣ ਦੀ ਅਪੀਲ ਕਰ ਦਿੱਤੀ। ਇਸ 'ਤੇ ਬਾਦਲ ਨੇ ਸਪਸ਼ਟ ਕੀਤਾ ਕਿ ਅਕਾਲੀ ਉਸ ਸਰਕਾਰ ਦਾ ਹਿੱਸਾ ਨਹੀਂ ਬਣਨਗੇ, ਜਿਸਨੂੰ ਕਾਂਗਰਸ ਦਾ ਸਮਰਥਨ ਮਿਲੇਗਾ।

ਇਹ ਵੀ ਪੜ੍ਹੋ :ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੀਤਾ ਦੁੱਖ ਦਾ ਪ੍ਰਗਟਾਵਾ, ਕਿਹਾ- ਪਰਕਾਸ਼ ਸਿੰਘ ਬਾਦਲ ਹਮੇਸ਼ਾ ਲੋਕਾਂ ਨਾਲ ਜੁੜੇ ਰਹੇ

ਹਾਲਾਂਕਿ ਪਰਕਾਸ਼ ਸਿੰਘ ਬਾਦਲ ਵਲੋਂ ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਸੀ। ਇਸ ਵਿੱਚ ਬਾਦਲ ਨੇ ਜਿਕਰ ਕੀਤਾ ਕਿ ਇਹ ਵਿਸ਼ਵਾਸ ਕਰਨਾ ਬਹੁਤ ਮੁਸ਼ਕਲ ਹੈ ਕਿ ਇੰਨੀ ਵੱਡੀ ਬਹੁਮਤ ਵਾਲੀ ਸਰਕਾਰ ਫੈਸਲੇ ਲੈਣ ਵਿੱਚ ਅਸਫਲਤਾ ਨੂੰ ਰੋਕਣ ਦੇ ਯੋਗ ਨਹੀਂ ਹੈ। ਇਸ ਤੋਂ ਬਾਅਦ ਅਕਾਲੀ ਭਾਜਪਾ ਦਾ ਇਹ ਰਿਸ਼ਤਾ ਟੁੱਟ ਗਿਆ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਅਸਤੀਫਾ ਵੀ ਦੇਣਾ ਪਿਆ ਸੀ।

ABOUT THE AUTHOR

...view details