ਚੰਡੀਗੜ੍ਹ: ਪੂਰੀ ਦੁਨੀਆਂ 'ਚ ਕੋਰੋਨਾ ਮਹਾਂਮਾਰੀ ਦਾ ਕਹਿਰ ਹੁਣ ਤੱਕ ਜਾਰੀ ਹੈ। ਕੋਰੋਨਾ ਦੀ ਵੈਕਸੀਨ ਵੀ ਅਜੇ ਤੱਕ ਨਹੀਂ ਬਣ ਸਕੀ। ਇਸ ਕਰਕੇ ਮਾਸਕ ਹੀ ਇੱਕ ਮਾਤਰ ਦਵਾਈ ਹੈ, ਕਿਉਂਕਿ ਜਦੋਂ ਤੱਕ ਦਵਾਈ ਨਹੀਂ ਆ ਜਾਂਦੀ ਉਦੋਂ ਤੱਕ ਮਾਸਕ ਰਾਹੀਂ ਕੋਰੋਨਾ ਦੇ ਸੰਕਰਮਣ ਤੋਂ ਬਚਿਆ ਜਾ ਸਕਦਾ ਹੈ। ਇਸ ਗੱਲ ਦਾ ਸੁਨੇਹਾ ਪਰਿਵਰਤਨ ਐਨਜੀਓ ਦੇ ਵੱਲੋਂ ਦੇਸ਼ ਦਾ ਸਭ ਤੋਂ ਵੱਡਾ 36 ਫੁੱਟ ਲੰਮਾ ਮਾਸਕ ਬਣਾ ਕੇ ਦਿੱਤਾ ਗਿਆ।
'ਪਰਿਵਰਤਨ ਐਨਜੀਓ' ਨੇ ਬਣਾਇਆ ਦੇਸ਼ ਦਾ ਸਭ ਤੋਂ ਲੰਮਾ ਮਾਸਕ, ਦਿੱਤਾ ਇਹ ਖਾਸ ਸੁਨੇਹਾ
ਪਰਿਵਰਤਨ ਐਨਜੀਓ ਦੀ ਫਾਊਂਡਰ ਰੇਨੂੰਕਾ ਨੇ ਦੱਸਿਆ ਕਿ ਦੇਸ਼ ਦੇ ਲੋਕਾਂ ਨੂੰ ਕੋਰੋਨਾ ਦੇ ਸੰਕਰਮਣ ਤੋਂ ਬਚਾਉਣ ਦੇ ਲਈ ਇਹ 36 ਫੁੱਟ ਲੰਮਾ ਮਾਸਕ ਬਣਾਇਆ ਗਿਆ।
ਫ਼ੋਟੋ
ਪਰਿਵਰਤਨ ਐਨਜੀਓ ਦੀ ਫਾਊਂਡਰ ਰੇਨੂੰਕਾ ਨੇ ਦੱਸਿਆ ਕਿ ਦੇਸ਼ ਦੇ ਲੋਕਾਂ ਨੂੰ ਕੋਰੋਨਾ ਦੇ ਸੰਕਰਮਣ ਤੋਂ ਬਚਾਉਣ ਦੇ ਲਈ ਇਹ 36 ਫੁੱਟ ਲੰਮਾ ਮਾਸਕ ਬਣਾਇਆ ਗਿਆ। ਇਸ ਦੇ ਉੱਪਰ ਹਸਤਖ਼ਤ ਕਰਾਉਣ ਦਾ ਅਭਿਆਨ ਸ਼ੁਰੂ ਕੀਤਾ ਗਿਆ ਤਾਂ ਕਿ ਲੋਕਾਂ ਦੇ ਵਿੱਚ ਜਾਗਰੂਕਤਾ ਆਏ ਕਿਉਂਕਿ ਜਦੋਂ ਕੋਵਿਡ ਆਇਆ ਸੀ ਉਦੋਂ ਤੋਂ ਹੀ ਇਸ ਦੀ ਵੈਕਸੀਨ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਨਹੀਂ ਬਣ ਪਾਈ।