ਚੰਡੀਗੜ੍ਹ: ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਹਾਈ ਕੋਰਟ ਤੋਂ ਇਜਾਜ਼ਤ ਮਿਲਣ ਤੋਂ ਬਾਅਦ ਵੀਰਵਾਰ ਨੂੰ ਪਾਕਿਸਤਾਨ ਲਈ ਰਵਾਨਾ ਹੋਣਗੇ।
ਦਰਅਸਲ ਲੰਘੀ 31 ਅਕਤੂਬਰ ਨੂੰ ਦਿੱਲੀ ਤੋਂ ਸ੍ਰੀ ਨਨਕਾਣਾ ਸਾਹਿਬ ਲਈ ਇੱਕ ਨਗਰ ਕੀਰਤਨ ਜਾ ਰਿਹਾ ਸੀ ਜਿਸ ਦੀ ਅਗਵਾਈ ਪਰਮਜੀਤ ਸਿੰਘ ਸਰਨਾ ਕਰ ਰਹੇ ਸੀ। ਨਗਰ ਕੀਰਤਨ ਜਦੋਂ ਵਾਹਘਾ ਸਰਹੱਦ ਉੱਤੇ ਪੁੱਜਾ ਤਾਂ ਉੱਥੇ ਉਨ੍ਹਾਂ ਇਮੀਗ੍ਰੇਸ਼ਨ ਵਿਭਾਗ ਨੇ ਰੋਕ ਲਿਆ ਅਤੇ ਪਾਕਿਸਤਾਨ ਜਾਣ ਨਹੀਂ ਦਿੱਤਾ।