ਚੰਡੀਗੜ੍ਹ:ਪੰਜਾਬ ਯੂਨੀਵਰਿਸਟੀ ਚੰਡੀਗੜ੍ਹ ਦੇ ਵਾਈਸ ਚਾਂਸਲਰ ਪ੍ਰੋਫੈਸਰ ਰਾਜ ਕੁਮਾਰ ਨੇ ਅਸਤੀਫ਼ਾ ਦੇ ਦਿੱਤਾ ਹੈ। ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਪ੍ਰੋਫੈਸਰ ਰਾਜ ਕੁਮਾਰ ਨੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਆਪਣਾ ਅਸਤੀਫ਼ਾ ਸੌਂਪਿਆ ਅਤੇ ਉਪ ਰਾਸ਼ਟਰਪਤੀ ਵੱਲੋਂ ਅਸਤੀਫ਼ਾ ਸਵੀਕਾਰ ਵੀ ਕਰ ਲਿਆ ਗਿਆ ਹੈ। ਪ੍ਰੋਫੈਸਰ ਰਾਜ ਕੁਮਾਰ 23 ਜੁਲਾਈ 2018 ਨੂੰ ਪੰਜਾਬ ਯੂਨੀਵਰਸਿਟੀ ਦੇ ਵੀਸੀ ਵਜੋਂ ਨਿਯੁਕਤ ਹੋਏ ਸਨ। 23 ਜੁਲਾਈ 2021 ਨੂੰ ਉਹਨਾਂ ਦਾ ਕਾਰਜਕਾਲ 3 ਸਾਲ ਲਈ ਹੋਰ ਅੱਗੇ ਵਧਾ ਦਿੱਤਾ ਗਿਆ ਸੀ। ਪ੍ਰੋ. ਰਾਜ ਕੁਮਾਰ ਦਾ ਅਜੇ ਡੇਢ ਸਾਲ ਦਾ ਕਾਰਜਕਾਲ ਬਾਕੀ ਸੀ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਉਹਨਾਂ ਅਸਤੀਫ਼ਾ ਦੇ ਦਿੱਤਾ। ਉਹਨਾਂ ਦੀ ਥਾਂ ਰੇਣੂ ਵਿਜ ਨੂੰ ਕਾਰਜਕਾਰੀ ਵੀਸੀ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜੋ:ਲੋਕ ਸਭਾ ਚੋਣਾਂ 2024: 29 ਜਨਵਰੀ ਨੂੰ ਕੈਪਟਨ ਦੇ ਹਲਕੇ ਵਿੱਚ ਗਰਜਣਗੇ ਸ਼ਾਹ
ਵੀਸੀ ਨਾਲ ਜੁੜੇ ਰਹੇ ਕਈ ਵਿਵਾਦ: ਦੱਸਿਆ ਜਾ ਰਿਹਾ ਹੈ ਕਿ ਪੋ੍ਰਫੈਸਰ ਰਾਜ ਕੁਮਰ ਨੇ 10 ਜਨਵਰੀ ਨੂੰ ਆਪਣਾ ਅਸਤੀਫ਼ਾ ਉਪ ਰਾਸ਼ਟਰਪਤੀ ਨੂੰ ਭੇਜਿਆ ਸੀ ਅਤੇ ਉਹ ਸਵੀਕਾਰ ਵੀ ਕਰ ਲਿਆ ਗਿਆ। ਵੀਸੀ ਰਾਜ ਕੁਮਾਰ ਦੇ ਯੂਨੀਵਰਸਿਟੀ ਵਿਚ ਆਖਰੀ ਸਾਲ ਕਾਫ਼ੀ ਵਿਵਾਦ ਭਰੇ ਰਹੇ। ਪਿਛਲੇ ਸਾਲ ਟੀਚਰਸ ਐਸੋਸੀਏਸ਼ਨ ਨੇ ਵੀਸੀ ਖਿਲਾਫ਼ ਯੂਨੀਵਰਸਿਟੀ ਚਾਂਸਲਰ ਨੂੰ ਸ਼ਿਕਾਇਤ ਵੀ ਕੀਤੀ ਸੀ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਵੀ ਲਗਾਏ ਸਨ। ਉਹਨਾਂ ਖ਼ਿਲ਼ਾਫ਼ ਭ੍ਰਿਸ਼ਟਾਚਾਰ ਮਾਮਲਿਆਂ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਗਈ ਸੀ।ਇਥੋਂ ਤੱਕ ਇਹ ਵੀ ਖ਼ਬਰਾਂ ਨਿਕਲ ਕੇ ਸਾਹਮਣੇ ਆਈਆਂ ਸਨ ਕਿ ਵੀਸੀ ਰਾਜ ਕੁਮਾਰ ਦੇ ਹੁੰਦਿਆਂ ਕਈ ਅਹੁਦਿਆਂ ਤੇ ਗੈਰ ਕਾਨੂੰਨੀ ਨਿਯੁਕਤੀਆਂ ਕੀਤੀਆਂ ਗਈਆਂ ਸਨ।ਇਹ ਵੀ ਇਲਜ਼ਾਮ ਲੱਗੇ ਕਿ ਵੀਸੀ ਨੇ ਯੂਨੀਵਰਸਿਟੀ ਵਿਚ ਗਿਫ਼ਟ ਕਲਚਰ ਨੂੰ ਵਧਾਵਾ ਦਿੱਤਾ।