ਚੰਡੀਗੜ੍ਹ : ਜਿਥੇ ਇੱਕ ਪਾਸੇ ਇਸ ਸਾਲ 16 ਹਜ਼ਾਰ ਨੌਜਵਾਨ ਵਿਦਿਆਰਥੀ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਉੱਥੇ ਹੀ ਚੋਣਾਂ ਲੜ੍ਹਨ ਵਾਲੀਆਂ ਵਿਦਿਆਰਥੀ ਪਾਰਟੀਆਂ ਬੜੇ ਜ਼ੋਰਾਂ-ਸ਼ੋਰਾਂ ਦੇ ਨਾਲ ਆਪਣੇ ਏਜੰਡਿਆਂ ਨੂੰ ਲੈ ਕੇ ਨਵੇਂ ਵਿਦਿਆਰਥੀਆਂ ਨੂੰ ਆਪਣੇ ਹੱਕ ਵਿੱਚ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ।
ਪੰਜਾਬ ਯੂਨੀਵਰਸਿਟੀ 'ਚ ਭਖਿਆ ਚੋਣ ਅਖਾੜਾ
ਪੰਜਾਬ ਯੂਨੀਵਰਸਿਟੀ 'ਚ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਲਈ ਮਹਿਜ਼ ਕੁਝ ਦਿਨ ਬਾਕੀ ਰਹਿ ਗਏ ਹਨ। ਯੂਨੀਵਰਸਿਟੀ ਵਿੱਚ ਇਹ ਚੋਣ ਅਖਾੜ੍ਹਾ ਭਖਿਆ ਹੋਇਆ ਨਜ਼ਰ ਆ ਰਿਹਾ ਹੈ। ਇਸ ਸਾਲ ਇਥੇ 16 ਹਜ਼ਾਰ ਨੌਜਵਾਨ ਵਿਦਿਆਰਥੀ ਆਪਣੀ ਵੋਟ ਦਾ ਇਸਤੇਮਾਲ ਕਰਨਗੇ।
ਫੋਟੋ
ਜਾਣੋ ਵੱਖ-ਵੱਖ ਵਿਦਿਆਰਥੀ ਪਾਰਟੀਆਂ ਦੇ ਪ੍ਰਧਾਨਾਂ ਦੀ ਰਾਏ :
- ਏਬੀਵੀਪੀ ਪਾਰਟੀ ਦੇ ਸਕੱਤਰ ਨੇ ਦੱਸਿਆ ਕਿ ਲਾਅ ਡਿਪਾਰਟਮੈਂਟ ਤੋਂ ਪਾਰਸ ਰਤਨ ਨਾਂਅ ਦਾ ਇੱਕ ਵਿਦਿਆਰਥੀ ਹੈ ਜੋ ਕਿ ਪ੍ਰਧਾਨ ਦੇ ਅਹੁਦੇ ਲਈ ਚੋਣ 'ਚ ਹਿੱਸਾ ਲੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ਦੇ ਏਜੰਡੇ ਰਹਿਣਗੇ ਕਿ ਯੂਨੀਵਰਸਿਟੀ ਵਿੱਚ ਪਲਾਸਟਿਕ ਪੂਰੀ ਤਰ੍ਹਾਂ ਨਾਲ ਬੈਨ ਹੋ ਜਾਵੇ ਅਤੇ 24 ਘੰਟੇ ਹੋਸਟਲ ਦੇ ਫ਼ੈਸਲੇ ਅਤੇ ਯੂਨੀਵਰਸਿਟੀ ਦੀ ਬਿਲਡਿੰਗ ਨੂੰ ਹੈਰੀਟੇਜ ਘੋਸ਼ਿਤ ਕੀਤਾ ਜਾਵੇ।
- NSUI ਦੇ ਸਕੱਤਰ ਵਿਸ਼ਾਲ ਚੌਧਰੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿੱਚ ਚੋਣਾਂ ਦਾ ਤਿਉਹਾਰ ਮਨਾਇਆ ਜਾਣਾ ਹੈ ਕੀ ਉਹ ਐਤਕੀ NSUI ਨੂੰ ਆਪਣੀ ਜਿੱਤ ਨੂੰ ਲੈ ਕੇ ਪੂਰੀ ਤਰ੍ਹਾਂ ਵਿਸ਼ਵਾਸ ਹੈ ਕਿਉਂਕਿ ਉਨ੍ਹਾਂ ਦਾ ਪਾਰਟੀ ਪ੍ਰਧਾਨ ਵਿਦਿਆਰਥੀਆਂ ਦੇ ਹੱਕਾਂ ਲਈ ਕੰਮ ਕਰੇਗਾ।
- ਇਸ ਵਾਰ ਵੀ ਇਨ੍ਹਾਂ ਚੋਣਾਂ ਵਿੱਚ ਹਿੱਸਾ ਲੈਂਦੇ ਹੋਏ ਪ੍ਰਧਾਨ ਅਹੁਦੇ ਦੀ ਦਾਅਵੇਦਾਰ ਪ੍ਰਿਆ ਨੇ ਦੱਸਿਆ ਕਿ ਉਹ ਚੋਣਾਂ ਜਿੱਤ ਕੇ ਫਿਰ ਤੋਂ ਇਤਿਹਾਸ ਬਣਾਏਗੀ ਅਤੇ ਵਿਦਿਆਰਥੀਆਂ ਦੇ ਹੱਕ ਦੇ ਲਈ ਕੰਮ ਕਰੇਗੀ।
- ਚੋਣਾਂ ਦੇ ਵਿੱਚ PUSU ਪਾਰਟੀ ਵੀ ਪੂਰਾ ਦਮ-ਖਮ ਵਿਖਾ ਰਹੀ ਹੈ। ਉਸ ਪਾਰਟੀ ਨੇ ਸਾਰੇ ਅਹੁਦਿਆਂ ਦੇ ਲਈ ਅਹੁਦੇਦਾਰ ਨਾਮੀਨੇਟ ਕੀਤੇ ਨੇ ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੇ SFS ਦਾ ਕੰਮ ਦੇਖ ਲਿਆ ਹੈ ਤੇ ਹੁਣ ਉਹ ਚਾਹੁੰਦੇ ਨੇ ਕਿ ਪੁਸੂ ਨੂੰ ਮੌਕਾ ਦਿੱਤਾ ਜਾਵੇ।