ਚੰਡੀਗੜ੍ਹ:ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਜਲਦ ਹੀ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ (Gurdwara Sri Kartarpur Sahib) ਦੇ ਕੋਲ ਇੱਕ ਦਰਸ਼ਨ ਰਿਜ਼ੌਰਟ ਬਣਾਉਣ ਜਾ ਰਹੀ, ਜਿਸ ਦੇ ਚਲਦੇ ਦੇਸ਼ਾਂ-ਵਿਦੇਸ਼ਾਂ ਤੋਂ ਆਉਣ ਵਾਲੀ ਸਿੱਖ ਸੰਗਤ ਇੱਥੇ ਰਹਿ ਸਕੇਗੀ ਅਤੇ ਇਸ ਪੰਜ ਮੰਜ਼ਿਲਾ ਇਮਾਰਤ ਤੋਂ ਗੁਰੂਘਰ ਦੇ ਦਰਸ਼ਨ ਵੀ ਕਰ ਸਕੇਗੀ। ਇਹ ਦਰਸ਼ਨੀ ਰਿਜ਼ੋਰਟ ਬਿਲਕੁਲ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਸਾਹਮਣੇ ਬਣੇਗਾ ।
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੇੜੇ ਬਣੇਗਾ 'ਦਰਸ਼ਨੀ ਰਿਜ਼ੋਰਟ', ਲਹਿੰਦੇ ਪੰਜਾਬ ਦੀ ਸਰਕਾਰ ਪ੍ਰੋਜੈਕਟ ਉੱਤੇ ਖ਼ਰਚੇਗੀ ਕਰੋੜਾਂ ਰੁਪਏ - ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ
ਇਤਿਹਾਸਕ ਕਰਤਾਰਪੁਰ ਲਾਂਘਾ (Kartarpur Corridor) ਖੁੱਲ੍ਹਣ ਤੋਂ ਬਾਅਦ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਦੇਸ਼-ਵਿਦੇਸ਼ ਤੋਂ ਪਾਕਿਸਤਾਨ ਵਿੱਚ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚਦੀ ਹੈ। ਹੁਣ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਨੇੜੇ 'ਦਰਸ਼ਨੀ ਰਿਜ਼ੋਰਟ' ਬਣਾਉਣ ਦਾ ਫੈਸਲਾ ਕੀਤਾ ਹੈ।
Published : Dec 19, 2023, 11:43 AM IST
ਇੱਕ ਸਾਲ ਦੇ ਅੰਦਰ ਇਮਾਰਤ ਨੂੰ ਪੂਰਾ ਕਰਨ ਦਾ ਟੀਚਾ:ਮੀਡੀਆ ਰਿਪੋਰਟਾਂ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਰਿਜ਼ੌਰਟ ਪੰਜ ਮੰਜ਼ਿਲਾਂ ਇਮਾਰਤ (The resort is a five storey building) ਦੇ ਰੂਪ ਵਿੱਚ ਬਣੇਗਾ। ਇਸ ਨੂੰ ਕਰੀਬ 300 ਮਿਲੀਅਨ ਪਕਿਸਤਾਨ ਕਰੰਸੀ ਦੀ ਲਾਗਤ ਨਾਲ ਤਿਆਰ ਕੀਤਾ ਜਾਵੇਗਾ। ਇਹ ਸਾਰਾ ਖਰਚ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਕਰੇਗੀ। ਇਸ ਇਮਾਰਤ ਦਾ ਨਿਰਮਾਣ ਕਾਰਜ ਅਗਲੇ ਮਹੀਨੇ ਤੋਂ ਸ਼ੁਰੂ ਹੋਵੇਗਾ ਅਤੇ ਇਸ ਇਮਾਰਤ ਵਿੱਚ ਸਿੱਖ ਸ਼ਰਧਾਲੂਆਂ ਦੀ ਸਹੂਲਤ ਦਾ ਸੂਬਾ ਸਰਕਾਰ ਵੱਲੋਂ ਪੂਰਾ ਧਿਆਨ ਰੱਖਿਆ ਜਾਵੇਗਾ। ਪਾਕਿਸਤਾਨ ਸਰਕਾਰ ਵੱਲੋਂ ਇਹ ਇਮਾਰਤ ਇੱਕ ਸਾਲ ਦੇ ਅੰਦਰ ਬਣਾਉਣ ਦਾ ਟੀਚਾ ਵੀ ਮਿਥਿਆ ਗਿਆ ਹੈ।
- AAP Government Decisions 2023: ਪੰਜਾਬ ਸਰਕਾਰ ਨੇ ਕਈ ਫੈਸਲੇ ਕੀਤੇ ਲਾਗੂ; ਕਈ ਐਲਾਨ ਪਏ ਠੰਡੇ ਬਸਤੇ 'ਚ, ਕਈਆਂ ਉੱਤੇ ਲਿਆ ਯੂ-ਟਰਨ
- ਇਸ ਰਿਪੋਰਟ 'ਚ ਦੇਖੋ ਕੇਂਦਰ ਸਰਕਾਰ ਨੇ ਪੰਜਾਬ ਨੂੰ ਕਿੰਨਾ ਅਤੇ ਕਿਉਂ ਜਾਰੀ ਨਹੀਂ ਕੀਤਾ ਫੰਡ ?
- Sukhbir Badal Apologises : ਸ਼੍ਰੋਮਣੀ ਅਕਾਲੀ ਦਲ ਨੇ ਲੋਕ ਚੋਣਾਂ ਤੋਂ ਪਹਿਲਾਂ ਖੜੇ ਕੀਤੇ ਹੱਥ ! ਵਿਰੋਧੀਆਂ ਦੇ ਨਿਸ਼ਾਨੇ 'ਤੇ ਸੁਖਬੀਰ ਬਾਦਲ ਦੀ 'ਮੁਆਫੀ'
ਸੰਗਤ ਲਈ ਵਿਸ਼ੇਸ਼ ਸਹੂਲਤਾਂ: ਦੱਸ ਦਈਏ ਸ੍ਰੀ ਕਰਤਾਰਪੁਰ ਸਾਹਿਬ ਸਮੇਤ ਪਾਕਿਸਤਾਨ ਵਿੱਚ ਸਥਿਤ ਹੋਰ ਇਤਿਹਾਸਕ ਗੁਰੂਧਾਮਾਂ ਦੇ ਦਰਸ਼ਨਾਂ ਲਈ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਭਾਰਤ ਸਮੇਤ ਵਿਦੇਸ਼ ਤੋਂ ਆਉਂਦੀ ਹੈ। ਜਿੱਥੇ ਸਿੱਖ ਸੰਗਤ ਲਈ ਇਹ ਆਸਥਾ ਦਾ ਕੇਂਦਰ ਹੈ ਉੱਥੇ ਹੀ ਦੋਵੇਂ ਦੇਸ਼ਾਂ ਦਾ ਇਸ ਨਾਲ ਆਪਸੀ ਭਾਈਚਾਰਾ ਵੀ ਵਧਦਾ ਹੈ। ਇਸ ਤੋਂ ਇਲਾਵਾ ਪਾਕਿਸਤਾਨ ਸਰਕਾਰ ਦੀ ਆਰਥਿਕਤਾ ਨੂੰ ਵੀ ਇਸ ਨਾਲ ਮਜ਼ਬੂਤੀ ਪ੍ਰਦਾਨ ਹੁੰਦੀ ਹੈ। ਪਾਕਿਸਤਾਨ ਦੇ ਅਧਿਕਾਰੀਆਂ ਨੇ ਦੁਹਰਾਉਂਦਿਆਂ ਕਿਹਾ ਕਿ ਇਸ ਇਮਾਰਤ ਦਾ ਸਾਰਾ ਖਰਚਾ ਪਾਕਿਸਤਾਨ ਦੇ ਪੰਜਾਬ ਦੀ ਸੂਬਾ ਸਰਕਾਰ ਕਰੇਗੀ। ਇਸ ਦੌਰਾਨ ਸਿੱਖ ਸ਼ਰਧਾਲੂਆਂ ਦੇ ਲਈ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਇਮਾਰਤ ਵਿੱਚ ਬੈਠ ਕੇ ਹੀ ਸਿੱਖ ਸੰਗਤ ਗੁਰੂ ਘਰ ਦੇ ਦਰਸ਼ਨ ਕਰ ਸਕੇਗੀ। ਸੂਤਰਾਂ ਦੇ ਹਵਾਲੇ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਸ ਰਿਜ਼ੋਰਟ ਵਿੱਚ ਵੱਖ ਤੋਂ ਸਿਨੇਮਾ ਅਤੇ ਇੱਕ ਜਿੰਮ ਵੀ ਸ਼ਰਧਾਲੂਆਂ ਦੀ ਸਹੂਲਤ ਲਈ ਖੋਲ੍ਹਿਆ ਜਾਵੇਗਾ। ਇਹ ਵੀ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਇਸ ਰਿਜ਼ੋਰਟ ਵਿੱਚ ਕੁੱਝ ਵੀਆਈਪੀ ਕਮਰੇ ਵੀ ਤਿਆਰ ਕੀਤੇ ਜਾਣਗੇ।