ਪੰਜਾਬ

punjab

ETV Bharat / state

ਮੂਸੇਵਾਲਾ ਕਤਲਕਾਂਡ ਦਾ ਪਾਕਿ ਕੁਨੈਕਸ਼ਨ ! ਦੁਬਈ ਬੈਠੇ ਵਿਅਕਤੀ ਨੇ ਪਾਕਿਸਤਾਨ ਤੋਂ ਸਪਲਾਈ ਕੀਤੇ ਸੀ ਹਥਿਆਰ - ਸ਼ਾਹਬਾਜ਼ ਅੰਸਾਰੀ

ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਇਕ ਨਵਾਂ ਖੁਲਾਸਾ ਸਾਹਮਣੇ ਆਇਆ ਹੈ। ਐਨਆਈਏ ਨੇ ਖੁਲਾਸਾ ਕਰਦਿਆਂ ਦੱਸਿਆ ਹੈ ਕਿ ਮੂਸੇਵਾਲਾ ਦੇ ਕਤਲ ਲਈ ਵਰਤੇ ਗਏ ਹਥਿਆਰ ਪਾਕਿਸਤਾਨ ਤੋਂ ਆਏ ਸਨ, ਜੋ ਕਿ ਦੁਬਈ ਬੈਠੇ ਸਪਲਾਇਰ ਨੇ ਪੰਜਾਬ ਡਿਲੀਵਰ ਕਰਵਾਏ ਸਨ।

Pak connection of Moosewala murder case! The man in Dubai had supplied the weapons from Pakistan
ਮੂਸੇਵਾਲਾ ਕਤਲਕਾਂਡ ਦਾ ਪਾਕ ਕੁਨੈਕਸ਼ਨ ! ਦੁਬਈ ਬੈਠੇ ਵਿਅਕਤੀ ਨੇ ਪਾਕਿਸਤਾਨ ਤੋਂ ਸਪਲਾਈ ਕੀਤੇ ਸੀ ਹਥਿਆਰ

By

Published : Jul 17, 2023, 11:56 AM IST

ਚੰਡੀਗੜ੍ਹ ਡੈਸਕ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਲਈ ਵਰਤੇ ਗਏ ਹਥਿਆਰ ਪਾਕਿਸਤਾਨ ਤੋਂ ਆਏ ਸਨ। ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਦੀ ਜਾਂਚ 'ਚ ਇਹ ਖੁਲਾਸਾ ਹੋਇਆ ਹੈ। ਦੁਬਈ 'ਚ ਰਹਿਣ ਵਾਲੇ ਹਾਮਿਦ ਨੇ ਇਹ ਹਥਿਆਰ ਪਾਕਿਸਤਾਨ ਤੋਂ ਭਾਰਤ ਪੰਜਾਬ ਡਿਲੀਵਰ ਕੀਤੇ ਸਨ। ਮੂਸੇਵਾਲਾ ਦੇ ਕਤਲ ਵਿੱਚ ਆਸਟ੍ਰੇਆ ਦਾ ਗਲਾਕ-30, ਜਿਗਾਨਾ ਪਿਸਤੌਲ, ਜਰਮਨ ਦਾ ਬਣਿਆ ਹੈਕਲਰ ਐਂਡ ਕੋਚ, ਸਟਾਰ ਅਤੇ ਏਕੇ 47 ਦੀ ਵਰਤੋਂ ਕੀਤੀ ਗਈ ਸੀ।

ਹਾਮਿਦ ਨੇ ਬਿਸ਼ਨੋਈ ਗੈਂਗ ਨੂੰ ਵੇਚੇ ਸਨ ਹਥਿਆਰ :ਸੂਤਰਾਂ ਮੁਤਾਬਕ ਦੁਬਈ ਦੇ ਹਥਿਆਰ ਸਪਲਾਇਰ ਹਾਮਿਦ ਨੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਹਥਿਆਰ ਵੇਚੇ ਸਨ। ਹਾਮਿਦ ਨੇ ਬੁਲੰਦਸ਼ਹਿਰ ਦੇ ਇਕ ਸਪਲਾਇਰ ਸ਼ਹਿਬਾਜ਼ ਅੰਸਾਰੀ ਨਾਲ ਵੀ ਮੁਲਾਕਾਤ ਕੀਤੀ ਸੀ, ਜੋ ਅਕਸਰ ਬਿਸ਼ਨੋਈ ਗੈਂਗ ਨੂੰ ਹਥਿਆਰਾਂ ਦੀ ਸਪਲਾਈ ਕਰਦਾ ਰਿਹਾ ਹੈ। ਗੋਲਡੀ ਬਰਾੜ ਗਰੁੱਪ ਨੂੰ ਹਾਮਿਦ ਦੀ ਤਰਫੋਂ ਹਥਿਆਰ ਦਿੱਤੇ ਗਏ ਹਨ।

ਦੁਬਈ ਵਿੱਚ ਹੋਈ ਸੀ ਮੁਲਾਕਾਤ :NIA ਨੇ 8 ਦਸੰਬਰ 2022 ਨੂੰ ਬੁਲੰਦਸ਼ਹਿਰ ਤੋਂ ਹਵਾਲਾ ਕਾਰੋਬਾਰੀ ਸ਼ਾਹਬਾਜ਼ ਅੰਸਾਰੀ ਨੂੰ ਗ੍ਰਿਫਤਾਰ ਕੀਤਾ ਸੀ। ਸ਼ਾਹਬਾਜ਼ ਅੰਸਾਰੀ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਹ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦਾ ਕਰੀਬੀ ਹੈ। ਸ਼ਾਹਬਾਜ਼ ਅੰਸਾਰੀ ਕਈ ਵਾਰ ਦੁਬਈ ਅਤੇ ਕੈਨੇਡਾ ਗਿਆ ਸੀ। ਜਿੱਥੇ ਉਹ ਗੋਲਡੀ ਬਰਾੜ ਦੇ ਸੰਪਰਕ ਵਿੱਚ ਆਇਆ। ਇਨ੍ਹਾਂ ਦੌਰਿਆਂ ਦੌਰਾਨ ਉਹ ਦੁਬਈ ਵਿੱਚ ਹਵਾਲਾ ਕਾਰੋਬਾਰ ਚਲਾਉਣ ਵਾਲੇ ਪਾਕਿਸਤਾਨੀ ਨਾਗਰਿਕ ਫੈਜ਼ੀ ਖਾਨ ਦੇ ਸੰਪਰਕ ਵਿੱਚ ਆਇਆ। ਇਹ ਫੈਜ਼ੀ ਖਾਨ ਹੀ ਸੀ ਜਿਸ ਨੇ ਸ਼ਾਹਬਾਜ਼ ਅੰਸਾਰੀ ਦੀ ਜਾਣ-ਪਛਾਣ ਦੁਬਈ ਵਿਚ ਬੈਠੇ ਪਾਕਿਸਤਾਨੀ ਨਾਗਰਿਕ ਅਤੇ ਹਥਿਆਰਾਂ ਦੇ ਸਪਲਾਇਰ ਹਾਮਿਦ ਨਾਲ ਕਰਵਾਈ ਸੀ। ਸ਼ਾਹਬਾਜ਼ ਅੰਸਾਰੀ ਦੇ ਪਿਤਾ, ਕੁਰਬਾਨ ਅੰਸਾਰੀ, ਲਾਰੈਂਸ ਬਿਸ਼ਨੋਈ ਗੈਂਗ ਦਾ ਸਭ ਤੋਂ ਵੱਡਾ ਹਥਿਆਰ ਸਪਲਾਇਰ ਸੀ।

ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਚਾਰਜਸ਼ੀਟ ਵਿੱਚ 30 ਤੋਂ ਵੱਧ ਲੋਕਾਂ ਦੇ ਨਾਮ ਸਨ, ਜਿਨ੍ਹਾਂ ਵਿੱਚ ਲਾਰੈਂਸ ਬਿਸ਼ਨੋਈ ਦਾ ਵੀ ਨਾਮ ਸੀ। ਜਦਕਿ ਗੋਲਡੀ ਬਰਾੜ ਨੂੰ ਕਤਲ ਦਾ ਮਾਸਟਰਮਾਈਂਡ ਦੱਸਿਆ ਜਾ ਰਿਹਾ ਹੈ, ਪਰ ਪੁਲਿਸ ਅਜੇ ਵੀ ਵੱਖ-ਵੱਖ ਪਹਿਲੂਆਂ 'ਤੇ ਕੰਮ ਕਰ ਰਹੀ ਹੈ।

ABOUT THE AUTHOR

...view details