ਪੰਜਾਬ

punjab

ETV Bharat / state

ਸੂਬੇ ਵਿੱਚ 24 ਅਕਤੂਬਰ ਤੱਕ 67.05 ਲੱਖ ਮੀਟ੍ਰਿਕ ਟਨ ਹੋਈ ਝੋਨੇ ਦੀ ਖ਼ਰੀਦ - CHANDIGARH LATEST NEWS

ਪੰਜਾਬ ਵਿੱਚ 24 ਅਕਤੂਬਰ ਤੱਕ ਸਰਕਾਰੀ ਏਜੰਸੀਆਂ ਅਤੇ ਨਿੱਜੀ ਮਿੱਲ ਮਾਲਕਾਂ ਵੱਲੋਂ 6704838 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ। ਇਸ ਵਿੱਚ ਆੜਤੀਆਂ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 6781.60 ਕੋਰੜ ਰੁਪਏ ਦੀ ਰਾਸ਼ੀ ਟਰਾਂਸਫਰ ਹੋਈ।

ਫ਼ੋਟੋ

By

Published : Oct 26, 2019, 12:18 PM IST

ਚੰਡੀਗੜ: ਪੰਜਾਬ ਵਿੱਚ 24 ਅਕਤੂਬਰ ਤੱਕ ਸਰਕਾਰੀ ਏਜੰਸੀਆਂ ਅਤੇ ਨਿੱਜੀ ਮਿੱਲ ਮਾਲਕਾਂ ਵੱਲੋਂ 6704838 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ। ਉੱਥੇ ਹੀ ਸਰਕਾਰ ਵੱਲੋਂ 453697 ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦਾ ਲਾਭ ਦਿੰਦਿਆਂ ਆੜਤੀਆਂ ਨੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 6781.60 ਕਰੋੜ ਰੁਪਏ ਦੀ ਰਾਸ਼ੀ ਟਰਾਂਸਫਰ ਕੀਤੀ ਗਈ ਹੈ।

ਇਸ ਬਾਰੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੂਬੇ ਵਿੱਚ ਹੋਈ ਝੋਨੇ ਦੀ ਕੁੱਲ ਖ਼ਰੀਦ ਵਿੱਚੋਂ ਸਰਕਾਰੀ ਏਜੰਸੀਆਂ ਨੇ 6629445 ਮੀਟ੍ਰਿਕ ਟਨ ਖਰੀਦਿਆਂ ਹੈ ਜਦਕਿ ਨਿੱਜੀ ਮਿੱਲ ਮਾਲਕਾਂ ਵੱਲੋਂ 75393 ਮੀਟ੍ਰਿਕ ਟਨ ਝੋਨਾ ਖ਼ਰੀਦਿਆਂ ਜਾ ਚੁੱਕਾ ਹੈ।

ਬੁਲਾਰੇ ਨੇ ਦੱਸਿਆ ਕਿ ਪਨਗ੍ਰੇਨ ਵੱਲੋਂ 2690973 ਮੀਟ੍ਰਿਕ ਟਨ ਮਾਰਕਫੈੱਡ ਵੱਲੋਂ 1745143 ਟਨ ਅਤੇ ਪਨਸਪ ਵੱਲੋਂ 120776 ਟਨ ਝੋਨਾ ਖ਼ਰੀਦਿਆਂ ਗਿਆ ਹੈ ਜਦਕਿ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਵੱਲੋਂ 794307 ਮੀਟ੍ਰਿਕ ਟਨ ਅਤੇ ਐਫ.ਸੀ.ਆਈ ਵਲੋਂ 108246 ਮੀਟ੍ਰਿਕ ਟਨ ਝੋਨਾ ਖ਼ਰੀਦਿਆਂ ਜਾ ਚੁੱਕਾ ਹੈ। ਇਸ ਦੇ ਨਾਲ ਹੀ 72 ਘੰਟੇ ਅੰਦਰ ਚੁੱਕਾਈ ਵਾਲੇ ਨਿਯਮ ਮੁਤਾਬਕ 92.55 ਫੀਸਦੀ ਝੋਨੇ ਦੀ ਚੁਕਾਈ ਵੀ ਮੁਕੰਮਲ ਕਰ ਲਈ ਗਈ ਹੈ।

ABOUT THE AUTHOR

...view details