ਚੰਡੀਗੜ੍ਹ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਗਿਆ ਸ਼ਰਧਾਲੂਆਂ ਦਾ ਜਥਾ ਵੀਰਵਾਰ ਨੂੰ ਵਾਪਸ ਪਰਤ ਆਇਆ ਹੈ। ਸ਼ਰਧਾਲੂਆਂ ਦੇ ਜਦੋਂ ਸਮਾਨ ਦੀ ਚੈਕਿੰਗ ਕੀਤੀ ਗਈ ਤਾਂ ਦੋ ਸ਼ਰਾਲੂਆਂ ਕੋਲੋਂ 600 ਗ੍ਰਾਮ ਅਫੀਮ ਬਰਾਮਦ ਹੋਈ।
ਪਾਕਿਸਤਾਨ ਤੋਂ ਆਏ ਸ਼ਰਧਾਲੂਆਂ ਕੋਲੋਂ ਅਫੀਮ ਬਰਾਮਦ - sikh pilgrim arrested with opium
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਗਏ ਸ਼ਰਧਾਲੂਆਂ ਕੋਲੋਂ 600 ਗ੍ਰਾਮ ਅਫੀਮ ਬਰਾਮਦ ਹੋਈ ਹੈ।
ਫ਼ੋਟੋ।
ਜਾਣਕਾਰੀ ਮੁਤਾਬਕ ਪਾਕਿਸਤਾਨ ਤੋਂ ਆ ਰਹੇ ਸ਼ਰਧਾਲੂਆਂ ਦੀ ਸਰਹੱਦ ਉੱਤੇ ਆਉਂਦਿਆਂ ਬੀਐਸਐਫ ਅਤੇ ਕਸਟਮ ਵਿਭਾਗ ਨੇ ਚੈਕਿੰਗ ਕੀਤੀ ਜਿਸ ਦੌਰਾਨ 2 ਸ਼ਰਧਾਲੂਆਂ ਕੋਲੋਂ ਇਹ ਅਫੀਮ ਬਰਾਮਦ ਹੋਈ।
ਸੂਤਰਾਂ ਮੁਤਾਬਕ ਦੋਹਾਂ ਸ਼ਰਧਾਲੂਆਂ ਦੀ ਪਛਾਣ ਬਲਦੇਵ ਸਿੰਘ ਤੇ ਜਰਨੈਲ ਸਿੰਘ ਵਜੋਂ ਹੋਈ ਹੈ ਜੋ ਕਿ ਫਿਰੋਜ਼ਪੁਰ ਦੇ ਰਹਿਣ ਵਾਲੇ ਹਨ ਅਤੇ ਜਥੇ ਦੇ ਨਾਲ ਪਾਕਿਸਤਾਨ ਗਏ ਸਨ ਅਤੇ ਉੱਥੋਂ ਅਫੀਮ ਲੈ ਆਏ।