ਅੰਮ੍ਰਿਤਪਾਲ ਨੇ ਜੋਗਾ ਸਿੰਘ ਨੂੰ ਆਪਣਾ ਮੋਬਾਈਲ ਦਿੱਤਾ ਅਤੇ ਉਸ ਨੂੰ ਲੈ ਕੇ ਭੱਜਣ ਲਈ ਕਿਹਾ, ਤਾਂ ਜੋ ਮੋਬਾਈਲ ਦੀ ਲੋਕੇਸ਼ਨ ਬਾਰੇ ਪੁਲਿਸ ਨੂੰ ਗੁੰਮਰਾਹ ਕੀਤਾ ਜਾ ਸਕੇ। ਉਸ ਦਾ ਸੀਸੀਟੀਵੀ ਵੀ ਸਾਹਮਣੇ ਆਇਆ ਹੈ।
Amritpal Singh Live Updates: ਅੰਮ੍ਰਿਤਪਾਲ ਦੀ ਭਾਲ ਜਾਰੀ, ਸਾਹਨੇਵਾਲ ਤੋਂ ਅੰਮ੍ਰਿਤਪਾਲ ਦੀ ਇਕ ਹੋਰ ਸਾਥੀ ਨੂੰ ਗ੍ਰਿਫ਼ਤਾਰ ! - Amritpal Singh Latest News
15:38 March 31
ਅੰਮ੍ਰਿਤਪਾਲ ਨੇ ਜੋਗਾ ਸਿੰਘ ਨਾਲ ਮਿਲ ਕੇ ਕੀਤਾ ਪੁਲਿਸ ਨੂੰ ਗੁੰਮਰਾਹ !
14:20 March 31
ਸਾਹਨੇਵਾਲ ਤੋਂ ਅੰਮ੍ਰਿਤਪਾਲ ਦੀ ਇਕ ਹੋਰ ਸਾਥੀ ਨੂੰ ਗ੍ਰਿਫ਼ਤਾਰ ! ਸੀਸੀਟੀਵੀ ਫੁਟੇਜ ਆਈ ਸਾਹਮਣੇ
ਲੁਧਿਆਣਾ ਦੇ ਸਾਹਨੇਵਾਲ ਤੋਂ ਅੰਮ੍ਰਿਤਪਾਲ ਦੀ ਇਕ ਹੋਰ ਸਾਥੀ ਨੂੰ ਗ੍ਰਿਫ਼ਤਾਰ ਕਰਨ ਦੀ ਖਬਰ ਸਾਹਮਣੇ ਆਈ ਹੈ ਜਿਸ ਦੀ ਸ਼ਨਾਖਤ ਜੋਗਾ ਸਿੰਘ ਵਜੋਂ ਕੀਤੀ ਜਾ ਰਹੀ ਹੈ। ਜੋਗਾ ਸਿੰਘ ਅੰਮ੍ਰਿਤਪਾਲ ਦਾ ਕਰੀਬੀ ਦੱਸਿਆ ਜਾ ਰਿਹਾ ਹੈ ਅਤੇ ਉਸ ਤੋਂ ਅੰਮ੍ਰਿਤਪਾਲ ਬਾਰੇ ਕਈ ਅਹਿਮ ਖੁਲਾਸੇ ਹੋਣ ਦੀ ਅਪੀਲ ਹੈ। ਹਾਲਾਂਕਿ, ਸਾਹਨੇਵਾਲ ਪੁਲਿਸ ਨੇ ਇਸ ਨੂੰ ਲੈ ਕੇ ਕੋਈ ਵੀ ਪੁਸ਼ਟੀ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਸੈਂਟਰਲ ਏਜੰਸੀਆਂ ਵੱਲੋਂ ਹੋ ਸਕਦਾ ਹੈ ਕਿ ਜੋਗਾ ਸਿੰਘ ਉੱਤੇ ਕੋਈ ਕਾਰਵਾਈ ਕੀਤੀ ਗਈ ਹੋਵੇ, ਪਰ ਸਾਨੂੰ ਇਸ ਬਾਰੇ ਨਹੀਂ ਪਤਾ ਹੈ।
13:26 March 31
ਅੰਮ੍ਰਿਤਪਾਲ 26 ਮਾਰਚ ਨੂੰ ਹੀ ਪੰਜਾਬ ਆਇਆ ਸੀ
ਮੀਡੀਆ ਰਿਪੋਰਟਾਂ ਮੁਤਾਬਕ, ਅੰਮ੍ਰਿਤਪਾਲ ਸਿੰਘ 26 ਮਾਰਚ ਨੂੰ ਹੀ ਪੰਜਾਬ ਆਇਆ ਸੀ ਜਿਸ ਤੋਂ ਬਾਅਦ ਉਹ ਕਪੂਰਥਲਾ ਦੇ ਫਗਵਾੜਾ ਸਥਿਤ ਡੇਰੇ 'ਚ ਲੁਕ ਗਿਆ ਸੀ। ਫਗਵਾੜਾ ਕੈਂਪ ਤੋਂ ਪੁਲਿਸ ਵੱਲੋਂ ਬਰਾਮਦ ਕੀਤੀ ਗਈ ਸਕਾਰਪੀਓ ਕਾਰ ਛੇ ਮਹੀਨੇ ਪਹਿਲਾਂ ਜੋਗਾ ਸਿੰਘ ਨਾਂ ਦੇ ਸੇਵਾਦਾਰ ਨੇ ਬਾਦਸ਼ਾਹਪੁਰ ਗੁਰਦੁਆਰਾ ਪੀਲੀਭੀਤ ਤੋਂ ਖੋਹੀ ਸੀ। ਇਹ ਕਾਰ ਪੁਲਿਸ ਨੇ ਫਗਵਾੜਾ ਦੇ ਡੇਰੇ ਤੋਂ ਬਰਾਮਦ ਕੀਤੀ ਹੈ।
11:58 March 31
ਹੁਣ ਤੱਕ 10 IP Address ਦੀ ਹੋਈ ਪਛਾਣ
ਅੰਮ੍ਰਿਤਪਾਲ ਵੱਲੋਂ ਹੁਣ ਤੱਕ ਕੁੱਲ ਦੋ ਵੀਡੀਓਜ਼ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਦੇ ਆਈਪੀ ਐਡਰੈਸ ਨੂੰ ਸਾਇਬਰ ਸੈਲ ਨੂੰ ਟਰੇਸ ਕਰ ਲਿਆ ਹੈ। ਹੁਣ ਤੱਕ 10 ਆਈ ਪੀ ਐਡਰੈਸ ਦੀ ਪਛਾਣ ਹੋ ਚੁੱਕੀ ਹੈ। ਇਹ ਵਿਦੇਸ਼ਾਂ ਨਾਲ ਸਬੰਧਤ ਹਨ।
10:41 March 31
300 ਤੋਂ ਵੱਧ ਡੇਰਿਆਂ ਵਿੱਚ ਸਰਚ ਆਪਰੇਸ਼ਨ ਜਾਰੀ
ਪੰਜਾਬ ਦੇ 300 ਤੋਂ ਵੱਧ ਡੇਰਿਆਂ ਵਿੱਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਤੇ ਬਠਿੰਡਾ ਦੇ ਡੇਰੇ ਪੁਲਿਸ ਦੇ ਨਿਸ਼ਾਨੇ ’ਤੇ ਹਨ। ਇਸ ਦੇ ਲਈ ਡਰੋਨ ਦੀ ਮਦਦ ਵੀ ਲਈ ਜਾ ਰਹੀ ਹੈ। ਪੁਲਿਸ ਸਵਿਫਟ ਕਾਰ ਦੀ ਤਲਾਸ਼ ਕਰ ਰਹੀ ਹੈ ਜਿਸ ਵਿੱਚ ਅੰਮ੍ਰਿਤਪਾਲ ਇਨੋਵਾ ਗੱਡੀ ਹੁਸ਼ਿਆਰਪੁਰ ਵਿੱਚ ਛੱਡ ਕੇ ਫਰਾਰ ਹੋ ਗਿਆ।
10:39 March 31
"ਅੰਮ੍ਰਿਤਪਾਲ ਸਰੰਡਰ ਨਾ ਕਰੇ, ਪਾਕਿ ਚਲਾ ਜਾਵੇ, ਪਾਕਿਸਤਾਨ ਗਲ ਲਾ ਲਵੇਗਾ"
ਮੀਡੀਆ ਰਿਪੋਰਟ ਮੁਤਾਬਕ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਅੰਮ੍ਰਿਤਪਾਲ ਨੂੰ ਆਤਮ ਸਮਰਪਣ ਨਹੀਂ ਕਰਨਾ ਚਾਹੀਦਾ। ਉਸ ਨੇ ਇੱਕ ਗਲਤੀ ਕੀਤੀ, ਪੰਜਾਬ ਨੇੜੇ ਪਾਕਿਸਤਾਨ ਬਾਰਡਰ ਸੀ, ਨੇਪਾਲ ਜਾਣ ਦੀ ਕੀ ਲੋੜ ਸੀ, ਉਹ ਰਾਵੀ ਪਾਰ ਕਰਕੇ ਪਾਕਿਸਤਾਨ ਚਲਾ ਜਾਂਦਾ। ਅਸੀਂ 1984 ਤੋਂ ਬਾਅਦ ਵੀ ਗਏ। ਜੇਕਰ ਜਾਨ ਨੂੰ ਖ਼ਤਰਾ ਹੋਵੇ ਅਤੇ ਸਰਕਾਰ ਅਜਿਹੇ ਅੱਤਿਆਚਾਰ ਕਰੇ ਤਾਂ ਇਹ ਸਭ ਸਿੱਖ ਇਤਿਹਾਸ ਵਿੱਚ ਜਾਇਜ਼ ਹੈ। ਮਾਨ ਨੇ ਕਿਹਾ ਕਿ ਸਰਕਾਰ ਕਹਿ ਰਹੀ ਹੈ ਕਿ ਜੇ ਅੰਮ੍ਰਿਤਪਾਲ ਉੱਥੇ ਜਾਂਦਾ, ਤਾਂ ਪਾਕਿਸਤਾਨ ਨੇ ਉਸ ਨੂੰ ਜੱਫੀ ਪਾ ਲੈਣੀ ਸੀ।
10:14 March 31
"ਅੰਮ੍ਰਿਤਪਾਲ ਸਰੰਡਰ ਨਾ ਕਰੇ, ਪਾਕਿ ਚਲਾ ਜਾਵੇ, ਪਾਕਿਸਤਾਨ ਗਲ ਲਾ ਲਵੇਗਾ"
ਚੰਡੀਗੜ੍ਹ:ਆਪਰੇਸ਼ਨ ਅੰਮ੍ਰਿਤਪਾਲ ਦਾ ਅੱਜ 14ਵਾਂ ਦਿਨ ਹੈ, ਪਰ, ਵਾਰਿਸ ਪੰਜਾਬ ਦੇ ਜਥੇਬੰਦੀ ਦਾ ਮੁੱਖੀ ਅੰਮ੍ਰਿਤਪਾਲ ਸਿੰਘ ਅਜੇ ਤੱਕ ਪੁਲਿਸ ਦੀ ਗ੍ਰਿਫਤ ਚੋਂ ਬਾਹਰ ਹੈ। ਪੁਲਿਸ ਵੱਲੋਂ ਹੁਸ਼ਿਆਰਪੁਰ ਵਿੱਚ ਵੀ ਬੁੱਧਵਾਰ ਨੂੰ ਸਰਚ ਅਭਿਆਨ ਚਲਾਇਆ ਗਿਆ ਅਤੇ ਪਿੰਡ ਮਨਰਾਈਆਂ ਨੂੰ ਜਾਂਦੀ ਰੋਡ ਵੀ ਪੂਰੀ ਤਰ੍ਹਾਂ ਸੀਲ ਕਰ ਦਿੱਤੀ ਸੀ। ਅਜਿਹੇ ਵਿੱਚ ਪੁਲਿਸ ਵੱਲੋਂ ਸਿਰਫ਼ ਐਂਮਰਜੈਸੀ ਗੱਡੀਆਂ ਨੂੰ ਹੀ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ। ਦੱਸ ਦਈਏ ਕਿ ਬੁੱਧਵਾਰ ਨੂੰ ਪੁਲਿਸ ਨੇ ਇਨੋਵਾ ਗੱਡੀ ਬਰਾਮਦ ਕੀਤੀ ਸੀ ਜਿਸ ਵਿੱਚੋਂ ਸ਼ੱਕੀ ਫਰਾਰ ਹੋ ਗਏ ਸਨ।
ਅੰਮ੍ਰਿਤਪਾਲ ਨੇ ਵੀਰਵਾਰ ਨੂੰ ਜਾਰੀ ਕੀਤੀ ਇਕ ਹੋਰ ਵੀਡੀਓ: ਵੀਰਵਾਰ ਨੂੰ 28 ਘੰਟਿਆਂ 'ਚ ਅੰਮ੍ਰਿਤਪਾਲ ਦੀ ਦੂਜੀ ਵੀਡੀਓ ਸਾਹਮਣੇ ਆਈ ਹੈ। ਜਿਸ ਵਿੱਚ ਅੰਮ੍ਰਿਤਪਾਲ ਨੇ ਕਿਹਾ ਕਿ ਮੈਂ ਵਿਦੇਸ਼ ਨਹੀਂ ਭੱਜਾਂਗਾ। ਜਲਦੀ ਹੀ ਲੋਕਾਂ ਦੇ ਸਾਹਮਣੇ ਆਵਾਂਗੇ। ਅੰਮ੍ਰਿਤਪਾਲ ਨੇ ਕਿਹਾ ਕਿ ਮੈਂ ਭਗੌੜਾ ਨਹੀਂ ਹਾਂ, ਬਸ ਬਗਾਵਤ ਦੇ ਦਿਨ ਕੱਟ ਰਿਹਾ ਹਾਂ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਅੰਮ੍ਰਿਤਪਾਲ ਦਾ ਪਹਿਲਾ ਵੀਡੀਓ ਅਤੇ ਆਡੀਓ ਵੀ ਵੀਰਵਾਰ ਨੂੰ ਹੀ ਸਾਹਮਣੇ ਆਇਆ ਹੈ। ਅੰਮ੍ਰਿਤਪਾਲ ਦੀ ਦੂਜੀ ਵੀਡੀਓ ਕੈਨੇਡਾ, ਯੂ.ਕੇ., ਆਸਟ੍ਰੇਲੀਆ, ਦੁਬਈ, ਜਰਮਨੀ, ਅਮਰੀਕਾ ਦੇ 8 ਆਈ.ਪੀ.ਐਡਰਸ ਤੋਂ ਇੰਟਰਨੈੱਟ 'ਤੇ ਪਾਈ ਗਈ ਹੈ।
ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਸਿੰਘ 18 ਮਾਰਚ ਤੋਂ ਫਰਾਰ ਹੈ, ਜਿਸ ਦੀ ਭਾਲ ਵਿੱਚ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ। ਇੱਥੋ ਤੱਕ ਕਿ ਡਰੋਨ ਦੀ ਸਹਾਇਤਾ ਨਾਲ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਪੁਲਿਸ ਨੇ ਅੰਮ੍ਰਿਤਪਾਲ ਦੇ ਕਈ ਸਾਥੀ ਫੜ੍ਹੇ ਵੀ ਗਏ ਹਨ, ਜੋ ਅਸਾਮ ਜੇਲ੍ਹ ਵਿੱਚ ਬੰਦ ਹਨ ਅਤੇ ਉਨ੍ਹਾਂ ਚੋਂ ਕਈਆਂ 'ਤੇ NSA ਲਾਈ ਗਈ ਹੈ।