ਹੁਸ਼ਿਆਰਪੁਰ ਦੇ ਇੱਕ ਡੇਰੇ ਤੋਂ ਇੱਕ ਨਵਾਂ ਸੀਸੀਟੀਵੀ ਵੀਡੀਓ ਸਾਹਮਣੇ ਆਇਆ ਹੈ, ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਅੰਮ੍ਰਿਤਪਾਲ ਦੇ ਸਾਥੀ ਪਪਲਪ੍ਰੀਤ ਦੀ ਹੈ, ਹਾਲਾਂਕਿ ਪੁਲਿਸ ਨੇ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ, ਪਰ ਸੂਤਰ ਦੱਸ ਰਹੇ ਹਨ ਕਿ ਮਨਰਾਇਆਂ ਪਿੰਡ ਵਿੱਚ ਪੁਲਿਸ ਵੱਲੋਂ ਘੇਰਾਬੰਦੀ ਕਰਨ ਤੋਂ ਬਾਅਦ ਪਪਲਪ੍ਰੀਤ ਅਤੇ ਅੰਮ੍ਰਿਤਪਾਲ ਵੱਖ-ਵੱਖ ਦਿਸ਼ਾਵਾਂ ਵੱਲ ਭੱਜ ਗਏ। ਜੋਗਾ ਸਿੰਘ ਵੀ ਪਪਲਪ੍ਰੀਤ ਦੇ ਨਾਲ ਸੀ ਅਤੇ ਦੋਵੇਂ 29 ਮਾਰਚ ਨੂੰ ਇੱਕ ਡੇਰੇ ਵਿੱਚ ਰੁਕੇ ਸਨ, ਜਿਸ ਤੋਂ ਬਾਅਦ ਸਾਹਨੇਵਾਲ ਲੁਧਿਆਣਾ ਵੱਲ ਭੱਜ ਗਏ ਸਨ। ਸੂਤਰ ਇਹ ਵੀ ਦੱਸ ਰਹੇ ਹਨ ਕਿ ਹੁਣ ਅੰਮ੍ਰਿਤਪਾਲ ਅਤੇ ਪਾਪਲਪ੍ਰੀਤ ਇਕੱਠੇ ਨਹੀਂ ਹਨ ਅਤੇ ਕਿਤੇ ਵੱਖ-ਵੱਖ ਲੁਕੇ ਹੋਏ ਹਨ।
Operation Amritpal: ਅੰਮ੍ਰਿਤਪਾਲ ਦੀ ਭਾਲ ਜਾਰੀ, ਅੰਮ੍ਰਿਤਪਾਲ ਤੇ ਪਪਲਪ੍ਰੀਤ ਹੋਏ ਵੱਖ-ਵੱਖ ! - ਭਗੌੜਾ ਕਰਾਰ ਦਿੱਤੇ ਅੰਮ੍ਰਿਤਪਾਲ
09:57 April 01
* ਪਪਲਪ੍ਰੀਤ ਅਤੇ ਅੰਮ੍ਰਿਤਪਾਲ ਦੀਆਂ ਨਵੀਆਂ ਸੀਸੀਟੀਵੀ
08:04 April 01
* ਅੰਮ੍ਰਿਤਪਾਲ ਤੇ ਪਪਲਪ੍ਰੀਤ ਹੋਏ ਵੱਖ-ਵੱਖ !
ਚੰਡੀਗੜ੍ਹ:ਪੰਜਾਬ ਪੁਲਿਸ ਵੱਲੋਂ 18 ਮਾਰਚ ਤੋਂ ਭਗੌੜਾ ਕਰਾਰ ਦਿੱਤੇ ਅੰਮ੍ਰਿਤਪਾਲ ਦੀ ਭਾਲ ਲਗਾਤਾਰ ਜਾਰੀ ਹੈ। ਅੱਜ 15ਵੇਂ ਦਿਨ ਵੀ ਪੁਲਿਸ ਵੱਲੋਂ ਲਗਾਤਾਰ ਵੱਖ-ਵੱਖ ਸ਼ਹਿਰਾਂ ਵਿੱਚ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ। ਹੁਣ ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਅੰਮ੍ਰਿਤਪਾਲ ਸਿੰਘ ਤੇ ਪਪਲਪ੍ਰੀਤ ਸਿੰਘ ਜੋ 18 ਮਾਰਚ ਤੋਂ ਇਕੱਠੇ ਸਨ ਉਹ ਵੱਖਰੇ-ਵੱਖਰੇ ਹੋ ਗਏ ਹਨ। ਇਸ ਸਬੰਧੀ 29 ਮਾਰਚ ਦੀਆਂ 2 ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆਈਆਂ ਹਨ ਤੇ ਕਿਹਾ ਜਾ ਰਿਹਾ ਹੈ ਕਿ ਹੁਸ਼ਿਆਰਪੁਰ ਵਿੱਚ ਦੋਵੇਂ ਵੱਖ-ਵੱਖ ਹੋ ਗਏ ਹਨ।
ਦੱਸ ਦਈਏ ਕਿ 18 ਮਾਰਚ ਤੋਂ ਪੁਲਿਸ ਵੱਲੋਂ ਲਗਾਤਾਰ ਅੰਮ੍ਰਿਤਪਾਲ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਕਈ ਸ਼ਹਿਰਾਂ ਵਿੱਚ ਸਰਚ ਆਪਰੇਸ਼ਨ ਚਲਾਏ ਜਾ ਰਹੇ ਹਨ।
ਇਹ ਵੀ ਪੜੋ:Daily Hukamnama: ੧੯ ਚੇਤ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ