ਪੰਜਾਬ

punjab

ETV Bharat / state

ਮੋਹਾਲੀ 'ਚ ਖੋਲ੍ਹੇ ਜਾ ਰਹੇ ਹਨ ਓਪਨ ਏਅਰ ਜਿਮ - ਮੋਹਾਲੀ ਵਿੱਚ ਓਪਨ ਏਅਰ ਜੀਮ ਦੀ ਸ਼ੁਰੂਆਤ

ਮੋਹਾਲੀ ਨਗਰ ਨਿਗਮ ਵੱਲੋਂ ਵੱਖ-ਵੱਖ ਪਾਰਕਾਂ 'ਚ 56 ਓਪਨ ਏਅਰ ਜਿਮ ਖੋਲ੍ਹੇ ਜਾ ਰਹੇ ਹਨ। ਲੋਕਾਂ ਦੀ ਫਿੱਟਨੈੱਸ ਨੂੰ ਧਿਆਨ ਵਿੱਚ ਰੱਖਦੇ ਹੋਏ ਮੋਹਾਲੀ ਨਗਰ ਨਿਗਮ ਵੱਲੋਂ ਸ਼ਹਿਰ ਅੰਦਰ 65 ਲੱਖ ਰੁਪਏ ਦੇ ਬਜਟ ਨਾਲ 56 ਓਪਨ ਏਅਰ ਜਿਮ ਖੋਲ੍ਹੇ ਜਾ ਰਹੇ ਹਨ।

ਫ਼ੋਟੋ

By

Published : Aug 17, 2019, 11:42 PM IST

ਮੋਹਾਲੀ: ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਮੋਹਾਲੀ ਨਗਰ ਨਿਗਮ ਵੱਲੋਂ ਵੱਖ ਵੱਖ ਪਾਰਕਾਂ ਵਿੱਚ 56 ਓਪਨ ਏਅਰ ਜਿਮ ਖੋਲ੍ਹੇ ਜਾ ਰਹੇ ਹਨ। ਦੱਸ ਦੇਈਏ ਜਿੱਥੇ ਇੱਕ ਪਾਸੇ ਸ਼ਹਿਰ ਅੰਦਰ ਮਹਿੰਗੇ ਫਿੱਟਨੈੱਸ ਸੈਂਟਰ ਖੁੱਲ੍ਹ ਰਹੇ ਹਨ।

ਉੱਥੇ ਹੀ ਆਮ ਲੋਕਾਂ ਦੀ ਫਿੱਟਨੈੱਸ ਨੂੰ ਧਿਆਨ ਵਿੱਚ ਰੱਖਦੇ ਹੋਏ ਮੋਹਾਲੀ ਨਗਰ ਨਿਗਮ ਵੱਲੋਂ ਸ਼ਹਿਰ ਅੰਦਰ 65 ਲੱਖ ਰੁਪਏ ਦੇ ਬਜਟ ਨਾਲ 56 ਓਪਨ ਏਅਰ ਜਿਮ ਖੋਲ੍ਹੇ ਜਾ ਰਹੇ ਹਨ। ਇਸ ਤਹਿਤ 30ਵੇਂ ਜਿਮ ਦਾ ਉਦਘਾਟਨ ਕਰਨ ਪਹੁੰਚੇ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ, ਲੋਕਾਂ ਦੀ ਸਿਹਤ ਧਿਆਨ ਰੱਖਦੇ ਹੋਏ ਇਹ ਜਿਮ ਖੋਲ੍ਹੇ ਜਾ ਰਹੇ ਹਨ ਤਾਂ ਜੋ ਲੋਕ ਇਸ ਵਿੱਚ ਪ੍ਰੈਕਟਿਸ ਕਰਕੇ ਆਪਣੀ ਸਿਹਤ ਦਾ ਧਿਆਨ ਰੱਖ ਸਕਣ।

ਵੀਡੀਓ

ਇਸ ਦੇ ਨਾਲ ਹੀ ਉਨ੍ਹਾਂ ਨੇ ਐਲਾਨ ਵੀ ਕੀਤਾ ਕਿ ਛੇਤੀ ਹੀ ਇੱਕ ਹੋਰ ਜਿਮ ਖੋਲ੍ਹਿਆ ਜਾਵੇਗਾ ਤੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਦੀ ਸਾਂਭ ਸੰਭਾਲ ਵੀ ਆਮ ਲੋਕਾਂ ਦੀ ਜ਼ਿੰਮੇਵਾਰੀ ਹੈ।

ਇੱਥੇ ਦੱਸਣਾ ਬਣਦਾ ਹੈ ਕਿ ਨਗਰ ਨਿਗਮ ਵੱਲੋਂ ਇਹ ਜਿਮ ਤਾਂ ਖੋਲ੍ਹ ਦਿੱਤੇ ਗਏ ਹਨ ਪਰ ਇਨ੍ਹਾਂ ਨਾਲ ਕੋਈ ਟ੍ਰੇਨਰ ਨਹੀਂ ਦਿੱਤਾ ਗਿਆ। ਕਿਉਂਕਿ ਆਮ ਲੋਕਾਂ ਨੂੰ ਨਹੀਂ ਪਤਾ ਹੁੰਦਾ ਕਿ ਜਿਮ ਨੂੰ ਕਿਸ ਤਰ੍ਹਾਂ ਅਤੇ ਕਿੰਨਾ ਸਮਾਂ ਵਰਤਣਾ ਚਾਹੀਦਾ ਹੈ।

ABOUT THE AUTHOR

...view details