ਪੰਜਾਬ

punjab

By

Published : Jun 14, 2020, 10:21 PM IST

ETV Bharat / state

ਪੀਜੀਆਈ ਵਿੱਚ ਹਾਲੇ ਨਹੀਂ ਖੁੱਲ੍ਹਣਗੀਆਂ ਓਪੀਡੀ ਸੇਵਾਵਾਂ

ਪੀਜੀਆਈ ਵਿੱਚ ਹਾਲੇ ਓਪੀਡੀ ਸੇਵਾਵਾਂ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਪੀਜੀਆਈ ਦੇ ਡਾਇਰੈਕਟਰ ਨੇ ਕਿਹਾ ਕਿ ਹਾਲੇ ਓਪੀਡੀ ਸੇਵਾਵਾਂ ਖੋਲ੍ਹਣ ਦਾ ਕੋਈ ਵਿਚਾਰ ਨਹੀਂ ਹੈ।

ਪੀਜੀਆਈ ਦੇ ਡਾਇਰੈਕਟਰ ਜਗਤ ਰਾਮ
ਪੀਜੀਆਈ ਦੇ ਡਾਇਰੈਕਟਰ ਜਗਤ ਰਾਮ

ਚੰਡੀਗੜ੍ਹ: ਸ਼ਹਿਰ ਵਿੱਚ ਅਨਲੌਕ-1 ਦੇ ਤਹਿਤ ਨਾਗਰਿਕ ਹਸਪਤਾਲਾਂ ਦੀਆਂ ਓਪੀਡੀ ਸੇਵਾਵਾਂ ਆਮ ਲੋਕਾਂ ਦੇ ਲਈ ਖੋਲ੍ਹ ਦਿੱਤੀਆਂ ਗਈਆਂ ਹਨ। ਉੱਥੇ ਹੀ ਜੇਕਰ ਪੀਜੀਆਈ ਦੀ ਗੱਲ ਕੀਤੀ ਜਾਵੇ ਤਾਂ ਅਜੇ ਵੀ ਉੱਥੇ ਓਪੀਡੀ ਸੇਵਾਵਾਂ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ।

ਪੀਜੀਆਈ ਵਿੱਚ ਹਾਲੇ ਨਹੀਂ ਖੁੱਲ੍ਹੇਗੀ ਓਪੀਡੀ

ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਪੀਜੀਆਈ ਦੇ ਡਾਇਰੈਕਟਰ ਜਗਤ ਰਾਮ ਨੇ ਕਿਹਾ ਕਿ ਪੀਜੀਆਈ ਵਿੱਚ ਹਾਲੇ ਸਪੈਸ਼ਲ ਕੋਰੋਨਾ ਮਰੀਜ਼ਾਂ ਦਾ ਇਲਾਜ ਚੱਲ ਚੱਲ ਰਿਹਾ ਹੈ। ਸਾਰੇ ਡਾਕਟਰ ਉੱਥੇ ਰੁੱਝੇ ਹੋਏ ਹਨ। ਉਨ੍ਹਾਂ ਨੇ ਕਿਹਾ ਇਸ ਦੇ ਨਾਲ ਹੀ ਪੀਜੀਆਈ ਦੇ ਵਿੱਚ ਟੈਲੀ ਕੰਸਲਟੇਸ਼ਨ ਅਤੇ ਟੈਲੀਮੈਡੀਸਨ ਦੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਉਹ ਕੁੱਲ 1200 ਦੇ ਕਰੀਬ ਮਰੀਜ਼ਾਂ ਨੂੰ ਸੇਵਾਵਾਂ ਦੇ ਰਹੇ ਹਨ।

ਇਹ ਵੀ ਪੜੋ: ਕੋਵਿਡ-19: ਪੰਜਾਬ 'ਚ 77 ਨਵੇਂ ਕੇਸਾਂ ਦੀ ਪੁਸ਼ਟੀ, ਕੁੱਲ ਗਿਣਤੀ ਹੋਈ 3140

ਉਨ੍ਹਾਂ ਕਿਹਾ ਕਿ ਅਜੇ ਪੀਜੀਆਈ ਦੇ ਵਿੱਚ ਓਪੀਡੀ ਸੇਵਾਵਾਂ ਖੋਲ੍ਹਣ ਦਾ ਵਿਚਾਰ ਨਹੀਂ ਹੈ। ਜਦੋਂ ਵੀ ਓਪੀਡੀ ਸੇਵਾਵਾਂ ਖੋਲ੍ਹੀਆਂ ਜਾਣਗੀਆਂ, ਉਦੋਂ ਸਮਾਜਿਕ ਦੂਰੀ ਦਾ ਖਾਸ ਧਿਆਨ ਰੱਖ ਕੇ ਸਾਰਾ ਸੋਚ ਵਿਚਾਰ ਕਰਕੇ ਹੀ ਇਹ ਫੈਸਲਾ ਲਿਆ ਜਾਵੇਗਾ।

ABOUT THE AUTHOR

...view details