ਪੰਜਾਬ

punjab

ETV Bharat / state

ਅਰੁਣ ਜੇਟਲੀ ਦੇ ਸਨਮਾਨ ਵਿੱਚ ਅੱਜ ਸੂਬੇ 'ਚ ਰਾਜ ਸੋਗ

ਪੰਜਾਬ ਸਰਕਾਰ ਨੇ ਸਾਬਕਾ ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ ਦੇ ਸਨਮਾਨ ਵਿੱਚ ਰਾਜ ਸੋਗ ਦੇ ਇੱਕ ਦਿਨ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਸ਼ਨਿੱਚਰਵਾਰ ਨੂੰ ਲੰਬੀ ਬਿਮਾਰੀ ਤੋਂ ਬਾਅਦ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।

ਫ਼ੋਟੋ

By

Published : Aug 26, 2019, 8:37 AM IST

ਚੰਡੀਗੜ੍ਹ: ਪੰਜਾਬ ਸਰਕਾਰ ਨੇ ਸਾਬਕਾ ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ ਦੇ ਸਨਮਾਨ ਵਿੱਚ ਸੋਮਵਾਰ ਨੂੰ ਰਾਜ ਸੋਗ ਦਾ ਐਲਾਨ ਕੀਤਾ ਹੈ। ਰਾਜ ਸਰਕਾਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ, ਸੋਗ ਦੇ ਸਮੇਂ ਦੌਰਾਨ ਸੂਬੇ ਦੇ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਮਨੋਰੰਜਨ ਦੀ ਕੋਈ ਗਤੀਵਿਧੀ ਨਹੀਂ ਹੋਵੇਗੀ।

ਦੱਸ ਦੇਈਏ ਕਿ, ਜੇਟਲੀ ਦਾ ਸ਼ਨੀਵਾਰ ਨੂੰ ਏਮਜ਼ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨੂੰ 9 ਅਗਸਤ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਉਦੋਂ ਤੋਂ ਹੀ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।

ਹੋਰ ਪੜ੍ਹੋ : ਅਲਵਿਦਾ ਜੇਟਲੀ, ਪੁੱਤਰ ਨੇ ਦਿੱਤੀ ਚਿਤਾ ਨੂੰ ਅਗਨੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਿਛਲੇ ਮੰਤਰੀ ਮੰਡਲ ਵਿੱਚ, ਭਾਜਪਾ ਦੇ ਦਿੱਗਜ ਨੇਤਾ ਜੇਟਲੀ ਨੇ 2014 ਤੋਂ 2018 ਤੱਕ ਵਿੱਤ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਇਸ ਤੋਂ ਪਹਿਲਾਂ ਉਹ 2009 ਤੋਂ 2014 ਤੱਕ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਹੇ ਸਨ।
ਜੇਟਲੀ ਦਾ ਅੰਤਿਮ ਸੰਸਕਾਰ ਨਿਗਮ ਬੋਧ ਘਾਟ ਵਿਖੇ ਕੀਤਾ ਗਿਆ ਹੈ। ਲੋਕ ਸਭਾ ਸਪੀਕਰ ਓਮ ਬਿਰਲਾ, ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ, ਸਮ੍ਰਿਤੀ ਈਰਾਨੀ, ਹਰਦੀਪ ਪੁਰੀ, ਜਿਤੇਂਦਰ ਸਿੰਘ, ਅਨੁਰਾਗ ਠਾਕੁਰ, ਭਾਜਪਾ ਨੇਤਾ ਰਾਜਵਰਧਨ ਸਿੰਘ ਰਾਠੌਰ, ਮਨੋਜ ਤਿਵਾੜੀ, ਰਮੇਸ਼ ਬਿਧੁਰੀ ਅਤੇ ਕਈਆਂ ਨੇ ਅਰੁਣ ਜੇਟਲੀ ਨੂੰ ਸ਼ਰਧਾਂਜਲੀ ਭੇਂਟ ਕੀਤੀ।

ABOUT THE AUTHOR

...view details