ਚੰਡੀਗੜ੍ਹ : ਕੇਂਦਰ ਸਰਕਾਰ ਜਨਤਕ ਵੰਡ ਪ੍ਰਣਾਲੀ ਵਿੱਚ ਵੱਡੇ ਪੱਧਰ ਉੱਤੇ ਸੁਧਾਰ ਕਰਨ ਜਾ ਰਹੀ ਹੈ, ਜਿਸ ਲਈ ‘ਇੱਕ ਦੇਸ਼-ਇੱਕ ਰਾਸ਼ਨ ਕਾਰਡ’ ਯੋਜਨਾ ਨੂੰ ਛੇਤੀ ਹੀ ਲਾਗੂ ਕੀਤਾ ਜਾਵੇਗਾ। ਇਸ ਨਾਲ ਕੋਈ ਵੀ ਨਾਗਰਿਕ ਦੇਸ਼ ਭਰ ਵਿਚੋਂ ਕਿਸੇ ਵੀ ਰਾਸ਼ਨ ਡੀਪੂ ਤੋਂ ਆਪਣੇ ਹਿੱਸੇ ਦਾ ਅਨਾਜ ਲੈ ਸਕੇਗਾ। ’ਉੱਕਤ ਸ਼ਬਦਾਂ ਦਾ ਪ੍ਰਗਟਾਵਾ ਕੇਂਦਰੀ ਰਾਜ ਮੰਤਰੀ ਖਪਤਕਾਰ ਮਾਮਲੇ, ਖ਼ੁਰਾਕ ਤੇ ਜਨਤਕ ਵੰਡ ਪ੍ਰਣਾਲੀ ਰਾਓਸਾਹਿਬ ਪਟੇਲ ਦਨਵੀ ਨੇ ਅੰਮ੍ਰਿਤਸਰ ਵਿਖੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ।
‘ਇਕ ਦੇਸ਼-ਇੱਕ ਰਾਸ਼ਨ ਕਾਰਡ’ ਯੋਜਨਾ ਛੇਤੀ ਹੀ ਹੋਵੇਗੀ ਲਾਗੂ : ਕੇਂਦਰੀ ਰਾਜ ਮੰਤਰੀ - ਇੱਕ ਦੇਸ਼-ਇੱਕ ਰਾਸ਼ਨ ਕਾਰਡ
ਕੇਂਦਰ ਸਰਕਾਰ ਜਨਤਕ ਵੰਡ ਪ੍ਰਣਾਲੀ ਵਿੱਚ ਵੱਡੇ ਪੱਧਰ ਉੱਤੇ ਸੁਧਾਰ ਕਰਨ ਜਾ ਰਹੀ ਹੈ, ਜਿਸ ਲਈ ‘ਇੱਕ ਦੇਸ਼-ਇੱਕ ਰਾਸ਼ਨ ਕਾਰਡ’ ਯੋਜਨਾ ਨੂੰ ਛੇਤੀ ਹੀ ਲਾਗੂ ਕੀਤਾ ਜਾਵੇਗਾ।
ਕਣਕ ਦੀ ਖਰੀਦ ਬਾਰੇ ਬੋਲਦਿਆਂ ਰਾਓ ਨੇ ਦੱਸਿਆ ਕਿ ਦੇਸ਼ ਭਰ ਵਿੱਚ 332 ਲੱਖ ਮੀਟਰਕ ਟਨ ਕਣਕ ਦੀ ਖਰੀਦ ਕੀਤੀ ਜਾਂਦੀ ਹੈ, ਜਿਸ ਵਿਚੋਂ ਲਗਭਗ 129 ਲੱਖ ਮੀਟਰਕ ਟਨ ਕਣਕ ਪੰਜਾਬ ਤੋਂ ਹੁੰਦੀ ਹੈ। ਇਸੇ ਤਰਾਂ 416 ਲੱਖ ਮੀਟਰਕ ਟਨ ਝੋਨਾ ਦੇਸ਼ ਭਰ ਵਿਚੋਂ ਖਰੀਦ ਕੀਤਾ ਜਾਂਦਾ ਹੈ, ਜਿਸ ਵਿਚੋਂ 113 ਲੱਖ ਮੀਟਰਕ ਟਨ ਪੰਜਾਬ ਦਾ ਹਿੱਸਾ ਹੈ। ਉਨਾਂ ਕਿਹਾ ਕਿ ਇਸ ਵੇਲੇ ਕਣਕ ਦੀ ਖਰੀਦ ਚਾਲੂ ਹੋਣ ਵਾਲੀ ਹੈ ਅਤੇ ਅਸੀਂ ਕਣਕ ਦੀ ਖਰੀਦ ਅਤੇ ਭੰਡਾਰ ਬਾਬਤ ਪੰਜਾਬ ਦੇ ਅਧਿਕਾਰੀਆਂ ਨਾਲ ਵਿਚਾਰ-ਚਰਚਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਦੇਸ਼ ਕੋਲ ਅਨਾਜ ਦੀ ਕੋਈ ਸਮੱਸਿਆ ਨਹੀਂ ਹੈ, ਬਲਕਿ ਲੋੜ ਨਾਲੋਂ ਡੇਢ ਗੁਣਾ ਵੱਧ ਅਨਾਜ ਭੰਡਾਰ ਮੌਜੂਦ ਹਨ। ਰਾਓ ਨੇ ਦੱਸਿਆ ਕਿ ਸਰਕਾਰ ਦੇਸ਼ ਭਰ ਵਿਚ ਕਰੀਬ 79 ਕਰੋੜ ਲੋਕਾਂ ਨੂੰ 2 ਰੁਪਏ ਕਿਲੋਂ ਕਣਕ ਤੇ 3 ਰੁਪਏ ਕਿਲੋ ਚੌਲ ਜਨਤਕ ਵੰਡ ਪ੍ਰਣਾਲੀ ਰਾਹੀਂ ਦੇ ਰਹੀ ਹੈ ਅਤੇ ਹਰੇਕ ਰਾਜ ਕੋਲ ਇਸ ਦਾ ਵਾਧੂ ਸਟਾਕ ਦਿੱਤਾ ਜਾਂਦਾ ਹੈ।