ਚੋਣਾਂ ਨੇੜੇ ਚੰਡੀਗੜ੍ਹ ਪੁਲਿਸ 60 ਲੱਖ ਰੁਪਏ ਦੇ ਨਸ਼ੇ ਸਣੇ ਇੱਕ ਕੀਤਾ ਕਾਬੂ - one arrest
ਚੰਡੀਗੜ੍ਹ ਪੁਲਿਸ ਨੇ ਨਸ਼ਾ ਸਮੱਗਰੀ ਤੇ ਦੇਸੀ ਕੱਟੇ ਸਣੇ ਇੱਕ ਨੂੰ ਕੀਤਾ ਗ੍ਰਿਫ਼ਤਾਰ।

ਚੰਡੀਗੜ੍ਹ: ਪੁਲਿਸ ਵਲੋਂ ਰੁਟੀਨ ਚੈਕਿੰਗ ਦੌਰਾਨ ਇਕ ਗੱਡੀ ਵਿੱਚੋਂ ਮੁਲਜ਼ਮ ਨੂੰ 280 ਕਿਲੋਂ ਨਸ਼ਾ ਸੱਮਗਰੀ ਦੇ 14 ਪੈਕਟ ਤੇ ਦੇਸੀ ਕੱਟੇ ਸਣੇ ਬਰਾਮਦ ਕੀਤਾ। ਤਲਾਸ਼ੀ ਲੈਣ 'ਤੇ ਪੁਲਿਸ ਨੂੰ ਉਸ ਕੋਲੋਂ 4 ਜਿੰਦਾ ਕਾਰਤੂਸ ਵੀ ਮਿਲੇ ਹਨ।
ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਪੀ ਵਿਨੀਤ ਕੁਮਾਰ ਨੇ ਦੱਸਿਆ ਕਿ ਸੈਕਟਰ 26 ਦੇ ਨੇੜਿਓਂ ਮਿੰਟੂ ਨਾਂਅ ਦਾ ਵਿਅਕਤੀ ਸ਼ੱਕ ਦੇ ਅਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਕੋਲੋਂ ਚੈਕਿੰਗ ਦੌਰਾਨ 1 ਕਾਰ ਜਿਸ ਦੀ ਪਿਛਲੀ ਸੀਟ 'ਤੇ 14 ਬੋਰੀਆਂ ਨਸ਼ਾ ਸੱਮਗਰੀ ਨਾਲ ਭਰੀਆਂ ਤੇ ਦੇਸੀ ਪਿਸਤੌਲ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਨਸ਼ਾ ਮਿੰਟੂ ਦੱਖਣ ਭਾਰਤ ਦੇ ਹਿੱਸੇ ਵਿਚੋਂ ਲਿਆ ਕੇ ਵੇਚਦਾ ਸੀ।