ਚੰਡੀਗੜ:ਰੱਖੜੀ ਦੇ ਤਿਉਹਾਰ ਮੌਕੇ ਚੰਡੀਗੜ੍ਹ ਦੇ ਬਜ਼ਾਰਾਂ ਵਿੱਚ ਵੀ ਖੂ਼ਬ ਰੌਣਕਾਂ ਹਨ। ਸ਼ਹਿਰ ਵਿੱਚ ਰੰਗ-ਬਿਰੰਗੀਆਂ ਅਤੇ ਦਿੱਲ ਖਿਚਵੀਆਂ ਰੱਖੜੀਆਂ ਦੇ ਸਟਾਲ ਲੱਗੇ ਹੋਏ ਹਨ। ਇਸ ਵਾਰ ਰੱਖੜੀ ਤੋਂ ਪਹਿਲਾਂ ਹੀ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ। ਭੈਣ-ਭਰਾ ਦੇ ਇਸ ਤਿਉਹਾਰ ਲਈ ਭੈਣਾਂ ਪਹਿਲਾਂ ਹੀ ਬਾਹਰ ਰਹਿੰਦੇ ਆਪਣੇ ਭਰਾਵਾਂ ਨੂੰ ਰੱਖੜੀ ਖਰੀਦ ਕੇ ਭੇਜ ਰਹੀਆਂ ਹਨ। ਦੂਜੇ ਪਾਸੇ ਦੁਕਾਨਦਾਰ ਵੀ ਖੁਸ਼ ਨਜ਼ਰ ਆ ਰਹੇ ਹਨ।
ਇਸ ਵਾਰ ਭਾਰਤੀ ਰੱਖੜੀਆਂ ਦੀ ਭਰਮਾਰ :ਚੰਡੀਗੜ੍ਹ ਦੇ ਬਾਜ਼ਾਰਾਂ ਵਿੱਚ ਇਸ ਵਾਰ ਰੱਖੜੀ ਦੀਆਂ ਕਈ ਕਿਸਮਾਂ ਵੀ ਦੇਖਣ ਨੂੰ ਮਿਲ ਰਹੀਆਂ ਹਨ। ਭਾਈ-ਭੈਣ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਹਮੇਸ਼ਾ ਹੀ ਖਾਸ ਹੁੰਦਾ ਹੈ। ਇਸਨੂੰ ਮਨਾਉਣ ਲਈ ਭਾਰਤੀ ਘਰਾਂ ਵਿੱਚ ਕਈ ਦਿਨ ਪਹਿਲਾਂ ਤੋਂ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਭੈਣਾਂ ਆਪਣੇ ਭਰਾਵਾਂ ਦੇ ਗੁੱਟ 'ਤੇ ਰੱਖੜੀ ਬੰਨ੍ਹਦੀਆਂ ਹਨ ਅਤੇ ਇਹ ਤਿਉਹਾਰ ਇਕੱਠਿਆਂ ਹੀ ਮਨਾਇਆ ਜਾਂਦਾ ਹੈ ਪਰ ਇਸ ਵਾਰ ਬਾਜ਼ਾਰ ਦੇ ਨਜ਼ਰੀਏ ਤੋਂ ਵੀ ਇਹ ਤਿਉਹਾਰ ਕਾਫੀ ਖਾਸ ਲੱਗ ਰਿਹਾ ਹੈ।
Rakhi Festival : ਚਾਈਨਾ ਦੀਆਂ ਬਣੀਆਂ ਨਹੀਂ, ਇਸ ਵਾਰ ਸਵਦੇਸ਼ੀ ਰੱਖੜੀਆਂ ਲੋਕਾਂ ਦੀ ਪਸੰਦ, ਪੜ੍ਹੋ ਕੀ ਕਹਿੰਦੇ ਨੇ ਚੰਡੀਗੜ੍ਹ ਦੇ ਰੱਖੜੀ ਵਿਕ੍ਰੇਤਾ... - Chandigarh News
ਚੰਡੀਗੜ੍ਹ ਵਿੱਚ ਰੱਖੜੀ ਮੌਕੇ ਬਜ਼ਾਰ ਸਜੇ ਹੋਏ ਹਨ। ਦੁਕਾਨਦਾਰਾਂ ਨੂੰ ਇਸ ਵਾਰ ਚੰਗੀ ਕਮਾਈ ਹੋਈ ਦੀ ਆਸ ਹੈ ਦੂਜੇ ਪਾਸੇ ਚਾਈਨਾ ਮੇਡ ਦੀ ਥਾਂ ਲੋਕ ਵੀ ਸਵਦੇਸ਼ੀ ਰੱਖੜੀਆਂ ਨੂੰ ਤਰਜ਼ੀਹ ਦੇ ਰਹੇ ਹਨ।
Published : Aug 29, 2023, 3:54 PM IST
ਚਾਇਨਾ ਮੇਡ ਰੱਖੜੀਆਂ ਨੂੰ ਨਾਂਹ :ਇਸ ਵਾਰ ਸਾਰੀਆਂ ਰੱਖੜੀਆਂ ਸਵਦੇਸ਼ੀ ਹਨ ਅਤੇ ਲੋਕ ਚੀਨੀ ਰੱਖੜੀਆਂ ਨੂੰ ਬਹੁਤੀ ਅਹਿਮੀਅਤ ਨਹੀਂ ਦੇ ਰਹੇ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਵਾਰ ਚੰਦਨ ਅਤੇ ਸ਼੍ਰੀਰਾਮ ਦੇ ਪ੍ਰਤੀਕ ਵਾਲੀ ਰੱਖੜੀ ਆ ਗਈ ਹੈ ਅਤੇ ਰੁਦਰਾਕਸ਼ ਦੀਆਂ ਰੱਖੜੀਆਂ ਵੀ ਬਜ਼ਾਰ ਵਿੱਚ ਹਨ, ਜਿਸ ਨੂੰ ਲੋਕ ਖਾਸ ਕਰਕੇ ਭੈਣਾਂ ਬਹੁਤ ਪਸੰਦ ਕਰ ਰਹੀਆਂ ਹਨ। ਦੂਜੇ ਪਾਸੇ ਰੱਖੜੀਆਂ ਖਰੀਦਣ ਆਈਆਂ ਔਰਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਬੈਠੇ ਆਪਣੇ ਭਰਾਵਾਂ ਨੂੰ ਰੱਖੜੀਆਂ ਭੇਜਣੀਆਂ ਪੈਂਦੀਆਂ ਹਨ।
5 ਰੁਪਏ ਤੋਂ 400 ਰੁਪਏ ਤੱਕ ਰੱਖੜੀ ਦੀ ਕੀਮਤ :ਚੰਡੀਗੜ੍ਹ ਦਾ ਹਰ ਸੈਕਟਰ ਰੱਖੜੀ ਬਜ਼ਾਰ ਨਾਲ ਸਜਿਆ ਹੋਇਆ ਹੈ ਰੱਖੜੀ ਦੇ ਸਟਾਲ 'ਤੇ ਲੋਕਾਂ ਦੀ ਭੀੜ ਲੱਗੀ ਹੋਈ ਹੈ। ਇਸ ਵਾਰ ਕਈ ਤਰ੍ਹਾਂ ਦੀਆਂ ਰੱਖੜੀਆਂ ਬਜ਼ਾਰ ਵਿੱਚ ਹਨ, ਜਿਹਨਾਂ ਦਾ ਰੇਟ 5 ਰੁਪਏ ਤੋਂ ਸ਼ੁਰੂ ਹੋ ਕੇ 400 ਰੁਪਏ ਤੱਕ ਹੈ। ਭੈਣ ਆਪਣੀ ਪਸੰਦ ਦੇ ਹਿਸਾਬ ਨਾਲ ਰੱਖੜੀ ਖਰੀਦ ਰਹੀ ਹੈ। ਕਈ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਵਾਰ ਉਹ ਅਜਿਹੀਆਂ ਰੱਖੜੀਆਂ ਲੈ ਕੇ ਆਏ ਹਾਂ ਜਿਨ੍ਹਾਂ ਨੂੰ ਕਾਰੀਗਰਾਂ ਵੱਲੋਂ ਮਸ਼ੀਨਾਂ ਨਾਲ ਨਹੀਂ, ਸਗੋਂ ਆਪਣੇ ਹੱਥਾਂ ਨਾਲ ਬਣਾਇਆ ਜਾਂਦਾ ਹੈ।
- Unsafe Buildings Under 11 Feet : ਸ਼ਹਿਰ ਤੋਂ ਵੱਖ 11 ਫੁੱਟ ਹੇਠਾਂ ਰਹਿ ਰਹੇ ਲੋਕ, ਇਮਾਰਤ 'ਅਨਸੇਫ', ਬੁਨਿਆਦੀ ਸਹੂਲਤਾਂ ਜ਼ੀਰੋ, ਨਗਰ ਨਿਗਮ ਬੇਖ਼ਬਰ !
- Sidhu Moose Wala News: ਸਿੱਧੂ ਮੂਸੇਵਾਲਾ ਦੀ ਯਾਦਗਾਰ 'ਤੇ ਪਹੁੰਚੀ 85 ਸਾਲ ਦੀ ਬੇਬੇ, ਰੋਂਦੇ ਹੋਏ ਇਨਸਾਫ਼ ਦੀ ਕੀਤੀ ਮੰਗ
- Behbal Kalan firing case Update: ਬਹਿਬਲ ਕਲਾਂ ਗੋਲੀਕਾਂਡ 'ਚ ਨਵਾਂ ਮੋੜ, ਮ੍ਰਿਤਕ ਕ੍ਰਿਸ਼ਨ ਭਗਵਾਨ ਦੇ ਪਿਤਾ ਵੱਲੋਂ ਪਟੀਸ਼ਨ ਦਾਇਰ
ਚੰਗੀ ਕਮਾਈ ਦੀ ਆਸ :ਇਸ ਵਾਰ ਰੱਖੜੀ ਮੌਕੇ ਦੁਕਾਨਦਾਰਾਂ ਨੂੰ ਪਿਛਲੇ ਸਾਲ ਨਾਲੋਂ ਜਿਆਦਾ ਕਮਾਈ ਹੋਣ ਦੀ ਆਸ ਹੈ।ਦੁਕਾਨਦਾਰਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਵਾਰ ਰੱਖੜੀਆਂ 25 ਫੀਸਦੀ ਤੱਕ ਮਹਿੰਗੀਆਂ ਹਨ ਪਰ ਇਸ ਦੇ ਬਾਵਜੂਦ ਰੱਖੜੀਆਂ ਦੀ ਖੂਬ ਵਿਕਰੀ ਹੋ ਰਹੀ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਵਾਰ ਚੀਨੀ ਰੱਖੜੀ ਨਹੀਂ ਵਿਕ ਰਹੀ ਹੈ ਅਤੇ ਨਾ ਹੀ ਇਸ ਵਾਰ ਕੋਈ ਵੀ ਦੁਕਾਨਦਾਰ ਚੀਨੀ ਬਣੀ ਰੱਖੜੀ ਨੂੰ ਬਾਜ਼ਾਰ ਵਿੱਚ ਵੇਚ ਰਿਹਾ ਹੈ, ਇਸ ਵਾਰ ਚੀਨੀ ਰੱਖੜੀ ਦੀ ਮੰਗ ਬਹੁਤ ਘੱਟ ਹੈ। ਦੂਜੇ ਪਾਸੇ ਭਰਾ ਵੀ ਭੈਣਾਂ ਲਈ ਤੋਹਫ਼ੇ ਖਰੀਦ ਰਹੇ ਹਨ। ਇਸ ਵਾਰ ਭੈਣਾਂ ਲਈ ਲੇਡੀਜ਼ ਸੂਟ ਅਤੇ ਸਾੜੀਆਂ ਪਹਿਲੀ ਪਸੰਦ ਬਣੀਆਂ ਹੋਈਆਂ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਭਰਾ ਆਪਣੀਆਂ ਭੈਣਾਂ ਲਈ ਨਵੇਂ ਡਿਜ਼ਾਈਨ ਵਾਲੇ ਸੂਟ ਅਤੇ ਨਵੀਆਂ ਡਿਜ਼ਾਈਨ ਵਾਲੀਆਂ ਸਾੜੀਆਂ ਖਰੀਦ ਰਹੇ ਹਨ।