ਚੰਡੀਗੜ੍ਹ: ਹਰ ਕੋਈ ਚਾਹੁੰਦਾ ਹੈ ਕਿ ਨਵੇਂ ਸਾਲ ਦੀ ਸ਼ੁਰੂਆਤ ਚੰਗੀ ਹੋਵੇ। ਇਸ ਦੇ ਲਈ ਬਹੁਤ ਸਾਰੇ ਲੋਕ ਧਾਰਮਿਕ ਸਥਾਨਾਂ 'ਤੇ ਜਾ ਕੇ ਪ੍ਰਮਾਤਮਾ ਦਾ ਆਸ਼ੀਰਵਾਦ ਲੈਂਦੇ ਹਨ ਅਤੇ ਅਰਦਾਸ ਕਰਦੇ ਹਨ ਕਿ ਉਨ੍ਹਾਂ ਦਾ ਆਉਣ ਵਾਲਾ ਸਾਲ ਚੰਗਾ ਬਤੀਤ ਹੋਵੇ। ਅੱਜ ਨਵੇਂ ਸਾਲ 2024 ਦੇ ਪਹਿਲੇ ਦਿਨ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੋ ਰਹੀ ਹੈ। ਇਸ ਦੇ ਨਾਲ ਹੀ ਹੋਰ ਵੀ ਧਾਰਮਿਕ ਸਥਾਨਾਂ ਵਿੱਚ ਸ਼ਰਧਾਲੂ ਵਧ ਚੜ੍ਹ ਕੇ ਪਹੁੰਚ ਰਹੇ ਹਨ ਤੇ ਭਲੇ ਲਈ ਅਰਦਾਸਾਂ ਕਰ ਰਹੇ ਹਨ।
ਬਾਦਲ ਪਰਿਵਾਰ ਵੀ ਪਹੁੰਚਿਆ ਸ੍ਰੀ ਦਰਬਾਰ ਸਾਹਿਬ: ਨਵੇਂ ਸਾਲ ਦੀ ਸ਼ੁਰੂਆਤ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਪਤਨੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨਾਲ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਅਰਦਾਸ ਕੀਤੀ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ, 'ਅਸੀਂ ਇੱਥੇ ਦਰਬਾਰ ਸਾਹਿਬ ਵਿਖੇ ਅਰਦਾਸ ਕਰਨ ਆਏ ਹਾਂ ਕਿ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਦਾ ਸਾਲ ਬਣੇ। ਦੇਸ਼ ਅਤੇ ਪੰਜਾਬ ਦਾ ਵਿਕਾਸ ਹੋਵੇ।
ਮੰਦਰਾਂ ਵਿੱਚ ਵੱਡਾ ਇਕੱਠ : ਇਸੇ ਤਰ੍ਹਾਂ ਦਿੱਲੀ ਦੇ ਝੰਡੇਵਾਲ ਮੰਦਿਰ 'ਚ ਸ਼ਰਧਾਲੂਆਂ ਨੇ ਅਰਦਾਸ ਕੀਤੀ ਕਿਉਂਕਿ ਸਾਲ ਦੀ ਪਹਿਲੀ ਆਰਤੀ ਮੰਦਰ 'ਚ ਹੋਈ। ਪਠਾਨਮਥਿੱਟਾ ਵਿੱਚ ਸਬਰੀਮਾਲਾ ਸ਼੍ਰੀ ਧਰਮ ਸੰਸਥਾ ਮੰਦਿਰ ਦਾ ਦੌਰਾ ਕੀਤਾ। ਮਹਾਰਾਸ਼ਟਰ ਦੇ ਸ਼ਿਰਡੀ 'ਚ ਸਥਿਤ ਸ਼ਿਰਡੀ ਸਾਈਂ ਬਾਬਾ ਮੰਦਰ 'ਚ ਵੀ ਸਾਲ ਦੇ ਆਖਰੀ ਦਿਨ ਪੂਜਾ ਲਈ ਸ਼ਰਧਾਲੂਆਂ ਦੀ ਭੀੜ ਦੇਖਣ ਨੂੰ ਮਿਲੀ। ਇਸ ਦੌਰਾਨ ਦੇਸ਼ ਭਰ ਦੇ ਸ਼ਹਿਰਾਂ ਨੇ ਨਵੇਂ ਸਾਲ ਦਾ ਸ਼ਾਨਦਾਰ ਜਸ਼ਨ ਅਤੇ ਖੁਸ਼ੀ ਨਾਲ ਸਵਾਗਤ ਕੀਤਾ।