ਚੰਡੀਗੜ੍ਹ: Mother’s Day ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਮਾਂ ਰਾਜਮਾਤਾ ਮੋਹਿੰਦਰ ਕੌਰ ਨੂੰ ਯਾਦ ਕੀਤਾ ਤੇ ਇਸ ਮੌਕੇ ਟਵਿੱਟਰ ਤੇ ਇੱਕ ਭਾਵੁਕਾ ਸੰਦੇਸ਼ ਵੀ ਲਿਖਿਆ। ਕੈਪਟਨ ਨੇ ਟਵੀਟ ਕੀਤਾ,"ਅੱਜ #MothersDay ਮੌਕੇ, ਮੈਂ ਆਪਣੀ ਸਵਰਗਵਾਸੀ ਮਾਂ ਰਾਜਮਾਤਾ ਮੋਹਿੰਦਰ ਕੌਰ ਨੂੰ ਯਾਦ ਕਰਦਾ ਹਾਂ ਜੋ ਕਿ ਇੱਕ ਬੇਹੱਦ ਖਿਆਲ ਰੱਖਣ ਵਾਲੇ ਤੇ ਪਿਆਰੇ ਸ਼ਖਸ ਸੀ। ਮੈਂ ਜਾਣਦਾ ਹਾਂ ਕਿ ਤੁਸੀਂ ਹਮੇਸ਼ਾਂ ਮੇਰੇ ਨਾਲ ਹੋ।"
Mother's Day 'ਤੇ ਕੈਪਟਨ ਨੇ ਸਾਂਝੀ ਕੀਤੀ ਮਾਂ ਦੀ ਯਾਦਗਾਰ ਤਸਵੀਰ - ਕੈਪਟਨ ਅਮਰਿੰਦਰ ਸਿੰਘ
ਮਈ ਦੇ ਦੂਜੇ ਐਤਵਾਰ ਨੂੰ Mother’s Day ਮਨਾਇਆ ਜਾਂਦਾ ਹੈ। ਇਸ ਦਿਨ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਵੁਕ ਸੰਦੇਸ਼ ਦੇ ਨਾਲ ਆਪਣੀ ਮਾਂ ਦੀ ਯਾਦਗਾਰ ਤਸਵੀਰ ਸ਼ੇਅਰ ਕੀਤੀ ਹੈ।
Mother's Day 'ਤੇ ਕੈਪਟਨ ਨੇ ਸਾਂਝੀ ਕੀਤੀ ਮਾਂ ਦੀ ਯਾਦਗਾਰ ਤਸਵੀਰ
ਮਈ ਦੇ ਦੂਜੇ ਐਤਵਾਰ ਨੂੰ Mother’s Day ਮਨਾਇਆ ਜਾਂਦਾ ਹੈ, ਇਹ ਮੰਨਿਆ ਜਾਂਦਾ ਹੈ ਕਿ ਆਧੁਨਿਕ Mother’s Day ਦਾ ਜਸ਼ਨ ਸਭ ਤੋਂ ਪਹਿਲਾਂ ਅਮਰੀਕਾ ਵਿੱਚ ਸ਼ੁਰੂ ਹੋਇਆ ਸੀ, ਜਦੋਂ ਅੰਨਾ ਜਾਰਵਿਸ ਨਾਮ ਦੀ ਇੱਕ ਔਰਤ ਚਾਹੁੰਦੀ ਸੀ ਕਿ ਇਹ ਦਿਨ ਮਨਾਇਆ ਜਾਵੇ ਕਿਉਂਕਿ ਉਸਦੀ ਆਪਣੀ ਮਾਂ ਨੇ ਅਜਿਹੀ ਇੱਛਾ ਜ਼ਾਹਰ ਕੀਤੀ ਸੀ।