ਪੰਜਾਬ

punjab

ETV Bharat / state

ਓਲੰਪਿਕ ਚੈਂਪੀਅਨ ਅਭਿਨਵ ਬਿੰਦਰਾ ਨੇ ਖੇਡ ਮੰਤਰੀ ਰਾਣਾ ਸੋਢੀ ਨਾਲ ਕੀਤੀ ਮੁਲਾਕਾਤ - abhinav bindra meet rana sodhi

ਓਲੰਪਿਕ ਚੈਂਪੀਅਨ ਅਭਿਨਵ ਬਿੰਦਰਾ ਨੇ ਖੇਡ ਮੰਤਰੀ ਰਾਣਾ ਸੋਢੀ ਨਾਲ ਮੁਲਾਕਾਤ ਕੀਤੀ। ਰਾਣਾ ਸੋਢੀ ਦਾ ਕਹਿਣਾ ਹੈ ਕਿ 'ਅਭਿਨਵ ਬਿੰਦਰਾ ਟਾਰਗੇਟਿੰਗ ਪਰਫਾਰਮੈਂਸ' ਅਕਾਦਮੀ ਦੀ ਮੁਹਾਰਤ ਦਾ ਫਾਇਦਾ ਪੰਜਾਬ ਦਾ ਖੇਡ ਵਿਭਾਗ ਵੀ ਲਵੇਗਾ। ਇਹ ਕੇਂਦਰ ਖੇਡ ਵਿਗਿਆਨ ਅਤੇ ਤਕਨਾਲੋਜੀ ਨਾਲ ਲੈੱਸ ਹੈ।

ਫ਼ੋਟੋ

By

Published : Jul 27, 2019, 9:12 AM IST

ਚੰਡੀਗੜ੍ਹ: ਪਦਮ ਭੂਸ਼ਣ ਅਤੇ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਜੇਤੂ ਅਭਿਨਵ ਬਿੰਦਰਾ ਨੇ ਪੰਜਾਬ ਸਿਵਲ ਸਕੱਤਰੇਤ ਸਥਿਤ ਖੇਡ ਮੰਤਰੀ ਦੇ ਦਫਤਰ ਵਿਖੇ ਰਾਣਾ ਸੋਢੀ ਨਾਲ ਖਾਸ ਮੁਲਾਕਾਤ ਕੀਤੀ। ਇਸ ਮੌਕੇ ਰਾਣਾ ਸੋਢੀ ਨੇ ਕਿਹਾ ਕਿ ਅਭਿਨਵ ਬਿੰਦਰਾ ਵੱਲੋਂ ਖੇਡ ਵਿਗਿਆਨ ਅਤੇ ਤਕਨਾਲੋਜੀ ਨਾਲ ਲੈਸ ਚਲਾਏ ਜਾ ਰਹੇ ਭਾਰਤ ਦੇ ਅਹਿਮ ਉਚ ਕਾਰਗੁਜ਼ਾਰੀ ਵਾਲੇ ਕੇਂਦਰ 'ਅਭਿਨਵ ਬਿੰਦਰਾ ਟਾਰਗੇਟਿੰਗ ਪਰਫਾਰਮੈਂਸ' ਦੀ ਮੁਹਾਰਤ ਦਾ ਫਾਇਦਾ ਪੰਜਾਬ ਦਾ ਖੇਡ ਵਿਭਾਗ ਵੀ ਲਵੇਗਾ। ਇਹ ਅਕਾਦਮੀ ਖੇਡਾਂ ਦੇ ਖੇਤਰ ਵਿੱਚ ਨਵੀਂ ਪਹਿਲਕਦਮੀ ਤੇ ਬਦਲਾਅ ਲਿਆ ਰਿਹਾ ਹੈ।

'ਅਭਿਨਵ ਬਿੰਦਰਾ ਟਾਰਗੇਟਿੰਗ ਪਰਫਾਰਮੈਂਸ' ਉਸ ਤਕਨਾਲੋਜੀ ਦੀ ਵਰਤੋਂ ਕਰੇਗਾ ਜੋ ਅਭਿਨਵ ਬਿੰਦਰਾ ਨੇ ਆਪਣੀ ਸਿਖਲਾਈ ਦੌਰਾਨ ਵਰਤੀ ਸੀ ਤੇ ਜਿਸ ਕਾਰਨ 2008 ਵਿੱਚ ਬੀਜਿੰਗ ਓਲਪਿੰਕ ਖੇਡਾਂ 'ਚ 10 ਮੀਟਰ ਏਅਰ ਰਾਈਫਲ ਈਵੈਂਟ ਦਾ ਸੋਨ ਤਮਗ਼ਾ ਜਿੱਤਿਆ ਸੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਟਿਆਲਾ 'ਚ ਸਥਾਪਤ ਹੋਣ ਵਾਲੀ ਨਵੀਂ ਖੇਡ ਯੂਨੀਵਰਸਿਟੀ ਵਿੱਚ ਨਵੇਂ ਉੱਭਰ ਰਹੇ ਖਿਡਾਰੀਆਂ ਨੂੰ ਅਭਿਨਵ ਬਿੰਦਰਾ ਦੇ ਤਜ਼ਰਬੇ ਤੇ ਮੁਹਾਰਤ ਨਾਲ ਸਿਖਲਾਈ ਦੇਣ ਵਿੱਚ ਵੀ ਸਹਾਇਤਾ ਮਿਲੇਗੀ।

ਜਾਣਕਾਰੀ ਮੁਤਾਬਕ ਨਵੇਂ ਉੱਚ-ਪ੍ਰਦਰਸ਼ਨ ਕੇਂਦਰ ਨੂੰ ਸਥਾਪਤ ਕਰਨ ਲਈ ਪ੍ਰਸਤਾਵ ਤਿਆਰ ਕੀਤੇ ਜਾ ਚੁੱਕੇ ਹਨ ਜੋ ਡਾਟਾ ਅਤੇ ਰੀਅਲ-ਟਾਈਮ ਵਿਜ਼ੂਅਲ ਫੀਡਬੈਕ ਦੀ ਵਰਤੋਂ ਕਰਕੇ ਅਥਲੀਟ ਦੇ ਸਰੀਰਕ ਮਾਪਦੰਡਾਂ ਦਾ ਮੁਲਾਂਕਣ ਕਰਨਗੇ ਤੇ ਉਨ੍ਹਾਂ ਨੂੰ ਸਿਖਲਾਈ ਦੇਣਗੇ। ਇਹ ਤਕਨਾਲੋਜੀ ਅਥਲੀਟਾਂ ਨੂੰ ਸਿਖਲਾਈ ਦੇਣ ਵਾਲੇ ਸਪੋਰਟਸ ਮੈਡੀਸਨ ਦੇ ਮਾਹਿਰਾਂ, ਫਿਜ਼ੀਓਥੈਰੇਪਿਸਟ, ਖੇਡ ਵਿਗਿਆਨ ਅਤੇ ਅੰਕੜਾ ਵਿਸ਼ਲੇਸ਼ਕਾਂ ਦੇ ਬੇਹੱਦ ਕੰਮ ਆਵੇਗੀ। ਰਾਣਾ ਸੋਢੀ ਨੇ ਕਿਹਾ ਕਿ ਸੂਬਾ ਸਰਕਾਰ ਕਾਰਪੋਰੇਟ ਸਪਾਂਸਰਾਂ ਦੀ ਸਹਾਇਤਾ ਨਾਲ ਇਸ ਯੋਜਨਾ ਦਾ ਸਮਰਥਨ ਕਰੇਗੀ। ਅਭਿਨਵ ਬਿੰਦਰਾ ਨੇ ਖੇਡ ਮੰਤਰੀ ਦੇ ਦਫ਼ਤਰ ਵਿੱਚ ਦੇਸ਼ ਦੇ ਨਾਮੀ ਖਿਡਾਰੀਆਂ ਦੀਆਂ ਤਸਵੀਰਾਂ ਦੇਖ ਕੇ ਖੇਡ ਮੰਤਰੀ ਵੱਲੋਂ ਭਾਰਤੀ ਖੇਡਾਂ ਦੇ ਸੁਨਹਿਰੀ ਪਲਾਂ ਨੂੰ ਸਾਂਭਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ।

ABOUT THE AUTHOR

...view details