ਚੰਡੀਗੜ੍ਹ :ਤਿਰੰਗੇ ਦਾ ਟੈਟੂ ਚਿਹਰੇ 'ਤੇ ਬਣਾ ਕੇ ਜਾਣ ਵਾਲੀ ਲੜਕੀ ਨੂੰ ਸ੍ਰੀ ਹਰਮੰਦਿਰ ਸਾਹਿਬ ਵਿਚ ਮੱਥਾ ਟੇਕਣ ਤੋਂ ਰੋਕਿਆ ਗਿਆ। ਇਹ ਵਿਵਾਦ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਸ੍ਰੀ ਦਰਬਾਰ ਸਾਹਿਬ ਵਿਚ ਡਿਊਟੀ ਨਿਭਾ ਰਹੇ ਸੇਵਾਦਾਰ ਦੇ ਵਤੀਰੇ 'ਤੇ ਵੀ ਸਵਾਲ ਚੁੱਕੇ ਜਾ ਰਹੇ ਹਨ। ਸੋਸ਼ਲ ਮੀਡੀਆ 'ਤੇ ਵੀ ਤਰ੍ਹਾਂ ਤਰ੍ਹਾਂ ਦੀਆਂ ਪ੍ਰਤੀਕਿਿਰਆਵਾਂ ਸਾਹਮਣੇ ਆ ਰਹੀਆਂ ਹਨ। ਹਾਲਾਂਕਿ ਐਸਜੀਪੀਸੀ ਦਾ ਇਸਤੇ ਸਪੱਸ਼ਟੀਕਰਨ ਵੀ ਸਾਹਮਣੇ ਆਇਆ ਹੈ।
ਤਿਰੰਗੇ ਵਾਲਾ ਟੈਟੂ ਬਣਾ ਕੇ ਹਰਮੰਦਿਰ ਸਾਹਿਬ ਜਾਂਦੀ ਜਿਸ ਲੜਕੀ ਨੂੰ ਰੋਕਿਆ ਸੀ ਉਸਦੀਆਂ ਪੁਰਾਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ - Explanation of SGPC on this
ਸ੍ਰੀ ਹਰਮੰਦਿਰ ਸਾਹਿਬ ਵਿਚ ਚਿਹਰੇ ਉੱਤੇ ਤਿਰੰਗੇ ਦਾ ਟੈਟੂ ਬਣਾ ਕੇ ਮੱਥਾ ਟੇਕਣ ਆਈ ਲੜਕੀ ਨੂੰ ਰੋਕਿਆ ਗਿਆ ਸੀ। ਹੁਣ ਉਸਦੀਆਂ ਪੁਰਾਣੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ।
ਇਹ ਵੀ ਪੜ੍ਹੋ :ਬੱਸੀਆਂ ਦੀ ਹਵੇਲੀ ਨਾਲ ਮਹਾਰਾਜਾ ਦਲੀਪ ਸਿੰਘ ਦਾ ਡੂੰਘਾ ਸਬੰਧ, ਕੀ ਵਿਸ਼ਵ ਹੈਰੀਟੇਜ ਵਜੋਂ ਵਿਕਸਿਤ ਕਰੇਗੀ ਪੰਜਾਬ ਸਰਕਾਰ ?
ਲੜਕੀ ਦੇ ਪੁਰਾਣੇ ਟਵੀਟ ਸੋਸ਼ਲ ਮੀਡੀਆ 'ਤੇ ਵਾਇਰਲ :ਇਸ ਦੌਰਾਨ ਲੜਕੀ ਦੇ ਕੁਝ ਪੁਰਾਣੇ ਟਵੀਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਜਿਹਨਾਂ ਵਿਚੋਂ ਸਿੱਖ ਪ੍ਰਤੀ ਇਤਰਾਜਯੋਗ ਪੋਸਟਾਂ ਪਾਈਆਂ ਗਈਆਂ ਹਨ। ਸੋਸ਼ਲ ਮੀਡੀਆ ਯੂਜਰ ਇਹਨਾਂ ਤਸਵੀਰਾਂ ਦੇ ਆਪੋ- ਆਪਣੇ ਤਰੀਕੇ ਨਾਲ ਅਰਥ ਕੱਢ ਰਹੇ ਹਨ। ਟਵਿੱਟ ਉੱਤੇ ਸਾਂਝੀ ਕੀਤੀ ਇਕ ਤਸਵੀਰ ਵਿਚ ਦਿਲਜੀਤ ਦੁਸਾਂਝ ਨੂੰ ਟੈਗ ਕੀਤਾ ਗਿਆ ਹਾਲ ਹੀ 'ਚ ਯੂਨਾਈਟਡ ਸਟੇਟਸ ਵਿਚ ਹੋਏ ਕਨਸਰਟ ਦੀ ਇਹ ਤਸਵੀਰ ਹੈ। ਲਿਿਖਆ ਗਿਆ ਹੈ ਕਿ "ਅਮਰੀਕਨ ਅੰਬੈਸੀ ਖਾਲਿਸਤਾਨ ਨੂੰ ਪ੍ਰਮੋਟ ਕਰ ਰਹੀ ਹੈ। ਅਮਰੀਕਾ ਭਾਰਤ ਦਾ ਦੋਸਤ ਨਹੀਂ ਹੋ ਸਕਦਾ।" ਜਿਸਦਾ ਇਸ਼ਾਰਾ ਇਹ ਹੈ ਕਿ ਦਿਲਜੀਤ ਖਾਲਿਸਤਾਨੀ ਸਮਰਥਕ ਹੈ। ਇਕ ਹੋਰ ਤਸਵੀਰ ਸ੍ਰੀ ਹਰਮੰਦਿਰ ਸਾਹਿਬ ਦੀ ਸ਼ੇਅਰ ਕੀਤੀ ਗਈ ਸਿਜ ਵਿਚ ਲਿਖਿਆ ਗਿਆ ਕਿ ਡਰੈਸ ਅਲਾਊਡ ਨਹੀਂ ਹੈ।