ਚੰਡੀਗੜ੍ਹ: ਅੱਜ ਦੇ ਜ਼ਮਾਨੇ ਵਿੱਚ ਜਿੱਥੇ ਸ਼ੋਸ਼ਲ ਮੀਡਿਆ ਦੇ ਲਾਭ ਹਨ, ਉੱਥੇ ਹੀ ਕਈ ਤਰ੍ਹਾਂ ਦੇ ਨੁਕਸਾਨ ਵੀ ਹਨ। ਅਜਿਹਾ ਹੀ ਮਾਮਲਾ ਚੰਡੀਗੜ੍ਹ ਦੀ ਇੱਕ ਨਿੱਜੀ ਯੂਨੀਵਰਿਸਟੀ ਤੋਂ ਬਾਅਦ ਚੰਡੀਗੜ੍ਹ ਦੇ ਇੱਕ ਮਸ਼ਹੂਰ ਪ੍ਰਾਈਵੇਟ ਸਕੂਲ ਤੋਂ ਆਇਆ, ਜਿੱਥੇ ਦੀਆਂ 50 ਵਿਦਿਆਰਥਣਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਅਪਲੋਡ ਹੋਈਆਂ ਹਨ।
ਇਤਰਾਜ਼ਯੋਗ ਤਸਵੀਰਾਂ ਵਿਦਿਆਰਥਣਾਂ ਦੇ ਪਰਿਵਾਰ ਤੱਕ ਪਹੁੰਚੀਆਂ:ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੱਸ ਦਈਏ ਕਿ ਇਹ ਇਤਰਾਜ਼ਯੋਗ ਤਸਵੀਰਾਂ ਪਹਿਲਾਂ ਸੋਸ਼ਲ ਮੀਡੀਆ ਉੱਤੇ ਅਪਡੇਟ ਹੋਈਆਂ ਅਤੇ ਪੀੜਤ ਕੁੜੀਆਂ ਵਲੋਂ ਪਰਿਵਾਰ ਨੂੰ ਸਾਰੀ ਗੱਲ ਦੱਸੀ ਗਈ। ਉੱਥੇ ਹੀ ਪਰਿਵਾਰ ਵੱਲੋਂ ਸਕੂਲ ਪ੍ਰਸ਼ਾਸਨ ਨੂੰ ਸੂਚਿਤ ਵੀ ਕੀਤਾ, ਪਰ ਸਕੂਲ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਚੰਡੀਗੜ੍ਹ ਦੇ ਐਸਐਸਪੀ ਕੋਲ ਗੁਹਾਰ ਲਗਾਈ ਤੇ ਇਸ ਮਾਮਲੇ ਵਿੱਚ ਆਈਟੀ ਐਕਟ ਤੇ ਪੋਕਸੋ ਐਕਟ ਦੀਆਂ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ।