ਪੰਜਾਬ

punjab

ETV Bharat / state

ਕੋਵਿਡ-19: ਪੰਜਾਬ ਦੇ 1794 ਮਰੀਜ਼ ਹੋਏ ਠੀਕ, 173 ਐਕਟਿਵ ਕੇਸਾਂ ਨਾਲ ਕੁੱਲ ਗਿਣਤੀ ਹੋਈ 2005

ਬੁੱਧਵਾਰ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਕੋਵਿਡ ਬੁਲੇਟਿਨ ਮੁਤਾਬਕ ਸੂਬੇ ਤੋਂ ਮਹਿਜ਼ 3 ਨਵੇਂ ਮਾਮਲੇ ਆਏ ਜਿਸ ਨਾਲ ਕੁੱਲ ਮਾਮਲੇ 2005 ਹੋ ਗਏ ਹਨ। ਪੰਜਾਬ ਨੇ ਬੀਤੇ ਕੁੱਝ ਦਿਨਾਂ ਵਿੱਚ ਤੇਜ਼ੀ ਨਾਲ ਰਿਕਵਰ ਕੀਤਾ ਹੈ। ਸੂਬੇ ਵਿੱਚ ਹੁਣ ਤੱਕ 1794 ਮਰੀਜ਼ ਤੰਦਰੁਸਤ ਹੋ ਕੇ ਘਰ ਵਾਪਸੀ ਕਰ ਚੁੱਕੇ ਹਨ, ਜਿਸ ਦੇ ਨਾਲ ਐਕਟਿਵ ਕੇਸਾਂ ਦੀ ਗਿਣਤੀ ਘੱਟ ਕੇ ਮਹਿਜ਼ 173 ਰਹਿ ਗਈ ਹੈ। ਅੱਜ ਕੁੱਲ 152 ਮਰੀਜ਼ਾਂ ਨੇ ਰਿਕਵਰ ਕੀਤਾ ਹੈ। ਉਥੇ ਹੀ ਕੋਰੋਨਾ ਕਾਰਨ ਸੂਬੇ ਵਿੱਚ ਹੁਣ ਤੱਕ 38 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਕੋਵਿਡ-19: ਪੰਜਾਬ ਦੇ 1794 ਮਰੀਜ਼ ਹੋਏ ਠੀਕ, 173 ਐਕਟਿਵ ਕੇਸ ਨਾਲ ਕੁੱਲ ਹੋਈ 2005
ਕੋਵਿਡ-19: ਪੰਜਾਬ ਦੇ 1794 ਮਰੀਜ਼ ਹੋਏ ਠੀਕ, 173 ਐਕਟਿਵ ਕੇਸ ਨਾਲ ਕੁੱਲ ਹੋਈ 2005

By

Published : May 20, 2020, 8:00 PM IST

Updated : May 20, 2020, 8:22 PM IST

ਚੰਡੀਗੜ੍ਹ: ਪੰਜਾਬ ਵਿੱਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ ਮਹਿਜ਼ 3 ਨਵੇਂ ਮਾਮਲੇ ਸਾਹਮਣੇ ਆਏ ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 2005 ਹੋ ਗਈ ਹੈ। ਕੋਵਿਡ-19 ਕਾਰਨ ਸੂਬੇ ਭਰ ਵਿੱਚ ਅੱਜ ਮਹਿਜ਼ ਇੱਕ ਮੌਤ ਹੋਈ, ਜਿਸ ਨਾਲ ਮਰਨ ਵਾਲਿਆਂ ਦਾ ਅੰਕੜਾ 38 ਹੋ ਚੁੱਕਿਆ ਹੈ। ਬੀਤੇ ਕੁੱਝ ਦਿਨਾਂ ਵਿੱਚ ਪੰਜਾਬ ਦੇ ਕਈ ਮਰੀਜ਼ ਠੀਕ ਹੋਏ, ਜਿਸ ਨਾਲ ਪੰਜਾਬ ਦੀ ਰਿਕਵਰੀ ਰੇਟ ਵਿੱਚ ਵੀ ਲਗਾਤਾਰ ਵਾਧਾ ਹੋਇਆ ਹੈ। ਕੋਰੋਨਾ ਨੂੰ ਮਾਤ ਦਿੰਦੇ ਹੋਏ ਪੰਜਾਬ ਦੇ 5 ਜ਼ਿਲ੍ਹੇ ਮੁੜ ਤੋਂ ਪੂਰੀ ਤਰ੍ਹਾਂ ਕੋਰੋਨਾ ਮੁਕਤ ਹੋ ਗਏ ਹਨ।

ਕੋਵਿਡ-19 ਸਬੰਧੀ ਮੀਡੀਆ ਬੁਲੇਟਿਨ

24 ਘੰਟਿਆਂ ਵਿੱਚ ਮਹਿਜ਼ 3 ਨਵੇਂ ਮਾਮਲੇ ਆਏ ਸਾਹਮਣੇ

ਇਨ੍ਹਾਂ 3 ਨਵੇਂ ਮਾਮਲਿਆਂ ਵਿੱਚੋਂ ਜਲੰਧਰ, ਗੁਰਦਾਸਪੁਰ ਤੇ ਅੰਮ੍ਰਿਤਸਰ ਤੋਂ ਇੱਕ-ਇੱਕ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਲਈ ਰਾਹਤ ਭਰੀ ਗੱਲ ਇਹ ਹੈ ਕਿ ਸੂਬੇ ਵਿੱਚ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵਿੱਚ ਜਬਰਦਸਤ ਇਜ਼ਾਫ਼ਾ ਹੋਇਆ ਹੈ। ਪੰਜਾਬ ਵਿੱਚ ਹੁਣ ਤੱਕ 1794 ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਕੇ ਘਰ ਪਰਤ ਚੁੱਕੇ ਹਨ। ਪੰਜਾਬ ਵਿੱਚ ਅੱਜ ਵੀ 173 ਲੋਕਾਂ ਨੇ ਰਿਕਵਰ ਕੀਤਾ ਹੈ। ਸੂਬੇ ਵਿੱਚ ਹੁਣ ਕੋਵਿਡ-19 ਦੇ ਮਹੀਜ਼ 173 ਐਕਟਿਵ ਮਾਮਲੇ ਰਹਿ ਗਏ ਹਨ।

ਕੋਵਿਡ-19 ਸਬੰਧੀ ਮੀਡੀਆ ਬੁਲੇਟਿਨ

ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਮੀਡੀਆ ਬੁਲੇਟਿਨ ਮੁਤਾਬਕ ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 57,737 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਜਾ ਚੁੱਕੇ ਹਨ। ਇਨ੍ਹਾਂ ਵਿਚੋਂ 51,956 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ। ਉਥੇ ਹੀ 3776 ਲੋਕਾਂ ਦੇ ਨਮੁਨਿਆਂ ਦੇ ਨਤੀਜੇ ਆਉਣੇ ਅਜੇ ਬਾਕੀ ਹਨ।

ਪੰਜਾਬ ਵਿੱਚ 22 ਤੋਂ 5 ਜ਼ਿਲ੍ਹੇ ਪੂਰੀ ਤਰ੍ਹਾਂ ਹੋਏ ਕੋਰੋਨਾ ਮੁਕਤ

ਪੰਜਾਬ ਦੇ 22 ਜ਼ਿਲ੍ਹਿਆਂ ਵਿੱਚੋਂ 17 ਜ਼ਿਲ੍ਹੇ ਅਜੇ ਵੀ ਕੋਰੋਨਾ ਦੀ ਮਾਰ ਹੇਠ ਹਨ। ਕੋਰੋਨਾ ਨੂੰ ਮਾਤ ਦੇਣ ਵਾਲੇ 5 ਜ਼ਿਲ੍ਹਿਆਂ ਵਿੱਚ ਬਰਨਾਲਾ, ਫਿਰੋਜ਼ਪੁਰ, ਕਪੂਰਥਾਲਾ, ਪਠਾਨਕੋਟ ਤੇ ਮੋਗਾ ਮੁੜ ਤੋਂ ਕੋਰੋਨਾ ਮੁਕਤ ਜ਼ਿਲ੍ਹੇ ਬਣ ਗਏ ਹਨ। ਪੰਜਾਬ ਵਿੱਚ ਕੋਰੋਨਾ ਦੇ ਆਉਣ ਵਾਲੇ ਨਵੇਂ ਮਰੀਜ਼ਾਂ ਦੀ ਗਿਣਤੀ ਘਟੀ ਹੈ।

ਕੋਵਿਡ-19 ਸਬੰਧੀ ਮੀਡੀਆ ਬੁਲੇਟਿਨ

ਪੰਜਾਬ ਵਿੱਚ ਕੋਰੋਨਾ ਦੇ ਮਰੀਜ਼ਾਂ ਦੇ ਹੁਣ ਤੱਕ ਆਏ ਮਾਮਲਿਆਂ ਦੀ ਗਿਣਤੀ ਕੁੱਝ ਇਸ ਤਰ੍ਹਾਂ ਹੈ-

ਅੰਮ੍ਰਿਤਸਰ ਵਿੱਚ 308, ਜਲੰਧਰ ਵਿੱਚ 210, ਤਰਨ ਤਾਰਨ ਵਿੱਚ 155, ਲੁਧਿਆਣਾ ਵਿੱਚ 169, ਗੁਰਦਾਸਪੁਰ ਵਿੱਚ 125, ਨਵਾਂਸ਼ਹਿਰ ਵਿੱਚ 105, ਮੋਹਾਲੀ ਵਿੱਚ 102, ਪਟਿਆਲਾ ਵਿੱਚ 103, ਹੁਸ਼ਿਆਰਪੁਰ ਵਿੱਚ 95, ਸੰਗਰੂਰ ਵਿੱਚ 88, ਮੁਕਤਸਰ ਸਾਹਿਬ ਵਿੱਚ 65, ਫ਼ਰੀਦਕੋਟ ਵਿੱਚ 61, ਰੋਪੜ ਵਿੱਚ 60, ਮੋਗਾ ਵਿੱਚ 59, ਫ਼ਤਿਹਗੜ੍ਹ ਸਾਹਿਬ ਵਿੱਚ 56, ਫ਼ਿਰੋਜ਼ਪੁਰ ਵਿੱਚ 44, ਫਾਜ਼ਿਲਕਾ ਵਿੱਚ 44, ਬਠਿੰਡਾ ਵਿੱਚ 41, ਮਾਨਸਾ ਵਿੱਚ 32, ਕਪੂਰਥਲਾ ਵਿੱਚ 33 ਪਠਾਨਕੋਟ ਵਿੱਚ 29 ਅਤੇ ਬਰਨਾਲਾ ਵਿੱਚ 21 ਕੋਰੋਨਾ ਪੌਜ਼ੀਟਿਵ ਕੇਸ ਆਏ ਹਨ।

Last Updated : May 20, 2020, 8:22 PM IST

ABOUT THE AUTHOR

...view details