ਪੰਜਾਬ

punjab

ETV Bharat / state

Amritpal's gunman arrested: ਅੰਮ੍ਰਿਤਪਾਲ ਸਿੰਘ ਦਾ ਗੰਨਮੈਨ ਗ੍ਰਿਫ਼ਤਾਰ, NSA ਲਗਾ ਭੇਜਿਆ ਅਸਾਮ ਦੀ ਡਿਬਰੂਗੜ੍ਹ ਜੇਲ੍ਹ

ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਪੰਜਾਬ ਪੁਲਿਸ ਦੀ ਜਾਂਚ ਮੁਹਿੰਮ ਲਗਾਤਾਰ ਜਾਰੀ ਹੈ। ਇਸੇ ਕੜੀ ਤਹਿਤ ਅੱਜ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਸਭ ਤੋਂ ਕਰੀਬੀ ਗੰਨਮੈਨ ਵਰਿੰਦਰ ਸਿੰਘ ਜੌਹਲ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਦਿਬੜੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਹੈ।

Police Action in Amritpal Search Operation: Amritpal Singh's gunman arrested
ਅੰਮ੍ਰਿਤਪਾਲ ਸਿੰਘ ਦਾ ਗੰਨਮੈਨ ਗ੍ਰਿਫ਼ਤਾਰ, ਪਰਛਾਵੇਂ ਵਾਂਗ ਰਹਿੰਦਾ ਸੀ ਨਾਲ

By

Published : Mar 27, 2023, 12:40 PM IST

Updated : Mar 27, 2023, 12:46 PM IST

ਚੰਡੀਗੜ੍ਹ :ਪੰਜਾਬ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਚਲਾਈ ਗਈ ਜਾਂਚ ਮੁਹਿੰਮ ਲਗਾਤਾਰ ਜਾਰੀ ਹੈ। ਪੁਲਿਸ ਵੱਲੋਂ ਸ਼ਹਿਰ-ਸ਼ਹਿਰ ਅੰਮ੍ਰਿਤਪਾਲ ਤੇ ਉਸ ਦੇ ਸਾਥੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸੇ ਕੜੀ ਤਹਿਤ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਸਭ ਤੋਂ ਕਰੀਬੀ ਗੰਨਮੈਨ ਵਰਿੰਦਰ ਸਿੰਘ ਜੌਹਲ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਐੱਨਐੱਸਏ ਲਗਾ ਕੇ ਦਿਬੜੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਹੈ। ਵਰਿੰਦਰ ਸਿੰਘ ਪਰਛਾਵੇਂ ਵਾਂਗ ਹਮੇਸ਼ਾ ਅੰਮ੍ਰਿਤਪਾਲ ਸਿੰਘ ਦੇ ਨਾਲ ਰਹਿੰਦਾ ਸੀ। ਪੁਲਿਸ ਨੇ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫ਼ਤਾਰ ਕਰ ਕੇ ਦਿਬੜੂਗੜ੍ਹ ਜੇਲ੍ਹ ਭੇਜ ਦਿੱਤਾ ਹੈ, ਜਿਥੇ ਅੰਮ੍ਰਿਤਪਾਲ ਦੇ ਬਾਕੀ ਸਾਥੀ ਭੇਜੇ ਗਏ ਹਨ।

ਨੇਪਾਲ ਪਹੁੰਚੀ ਪੰਜਾਬ ਪੁਲਿਸ : ਪੰਜਾਬ ਪੁਲਿਸ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਹੁਣ ਪੰਜਾਬ ਪੁਲਿਸ ਨੇਪਾਲ ਪਹੁੰਚ ਗਈ ਹੈ। ਪੰਜਾਬ ਪੁਲਿਸ ਨੂੰ ਦਿੱਲੀ ਪੁਲਿਸ ਅਤੇ ਸੈਂਟਰਲ ਇੰਟੈਲੀਜੈਂਸ ਵਿੰਗ ਵੱਲੋਂ ਵੀ ਸਹਿਯੋਗ ਦਿੱਤਾ ਜਾ ਰਿਹਾ ਹੈ। ਸੀਮਤ ਸੌਮੇ ਤੇ ਦੂਜਾ ਦੇਸ਼ ਹੋਣ ਕਾਰਨ ਇਨਪੁਟਸ ਦੇ ਆਧਾਰ 'ਤੇ ਪੁੱਛਗਿੱਛ ਅਤੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਇਸ ਨਾਲ ਹੀ ਅੰਮ੍ਰਿਤਪਾਲ ਸਿੰਘ ਦੇ ਥਾਈਲੈਂਡ ਕਨੈਕਸ਼ਨ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਦਰਅਸਲ, ਦੁਬਈ ਵਿੱਚ ਰਹਿੰਦਿਆਂ ਅੰਮ੍ਰਿਤਪਾਲ ਸਿੰਘ ਕਈ ਵਾਰ ਥਾਈਲੈਂਡ ਜਾ ਚੁੱਕਾ ਹੈ। ਪੁਲਿਸ ਦਾ ਅੰਦਾਜ਼ਾ ਹੈ ਕਿ ਅੰਮ੍ਰਿਤਪਾਲ ਨੇਪਾਲ ਜਾਂ ਪਾਕਿਸਤਾਨ ਦੇ ਰਸਤੇ ਥਾਈਲੈਂਡ ਭੱਜਣਾ ਚਾਹੁੰਦਾ ਹੈ। ਪੁਲਿਸ ਥਾਈਲੈਂਡ ਕਨੈਕਸ਼ਨ ਦੇ ਪਿੱਛੇ ਦੋ ਵੱਡੇ ਕਾਰਨ ਦੇਖ ਰਹੀ ਹੈ। ਪਹਿਲਾਂ ਅੰਮ੍ਰਿਤਪਾਲ ਦੇ ਫਾਇਨਾਂਸਰ ਦਲਜੀਤ ਕਲਸੀ ਦੇ ਵੀ ਥਾਈਲੈਂਡ ਵਿੱਚ ਸਬੰਧ ਹਨ। ਦਲਜੀਤ ਕਲਸੀ ਪਿਛਲੇ 13 ਸਾਲਾਂ ਵਿੱਚ 18 ਵਾਰ ਥਾਈਲੈਂਡ ਆਇਆ ਸੀ। ਦੂਜਾ, ਅੰਮ੍ਰਿਤਪਾਲ ਕਈ ਵਾਰ ਥਾਈਲੈਂਡ ਵੀ ਜਾ ਚੁੱਕਾ ਹੈ। ਇਹ ਵੀ ਪਤਾ ਲੱਗਾ ਹੈ ਕਿ ਅੰਮ੍ਰਿਤਪਾਲ ਦੀ ਇੱਕ ਮਹਿਲਾ ਦੋਸਤ ਵੀ ਥਾਈਲੈਂਡ ਵਿੱਚ ਹੈ। ਦਲਜੀਤ ਅਤੇ ਅੰਮ੍ਰਿਤਪਾਲ ਆਸਾਨੀ ਨਾਲ ਛੁਪ ਕੇ ਉਥੇ ਹੀ ਵਸ ਜਾਂਦੇ ਹਨ।

ਇਹ ਵੀ ਪੜ੍ਹੋ :Sidhu Moosewala ਦੇ ਪਿਤਾ ਤੇ ਸਲਮਾਨ ਖਾਨ ਨੂੰ ਧਮਕੀ ਦੇਣ ਵਾਲੇ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਇਕ ਹੋਰ ਕਾਰਨਾਮਾ ਆਇਆ ਸਾਹਮਣੇ :ਪੁਲਿਸ ਜਾਂਚ 'ਚ ਅੰਮ੍ਰਿਤਪਾਲ ਸਿੰਘ ਦਾ ਇੱਕ ਹੋਰ ਕਾਰਨਾਮਾ ਸਾਹਮਣੇ ਆਇਆ ਹੈ। ਅੰਮ੍ਰਿਤਪਾਲ ਸਿੰਘ ਆਪਣੇ ਆਪ ਨੂੰ ਵਾਰਿਸ ਪੰਜਾਬ ਦੇ ਦਾ ਮੁਖੀ ਕਹਿ ਕੇ ਸਮਾਜ ਸੇਵਾ ਨਹੀਂ ਕਰਨਾ ਚਾਹੁੰਦਾ ਸੀ। ਉਹ ਸਿਰਫ ਵਾਰਿਸ ਪੰਜਾਬ ਦੀ ਸੰਸਥਾ ਸ਼ੁਰੂ ਕਰਨ ਵਾਲੇ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਲੋਕਪ੍ਰਿਅਤਾ ਦਾ ਫਾਇਦਾ ਉਠਾਉਣਾ ਚਾਹੁੰਦਾ ਸੀ ਅਤੇ ਉਸਦੀ ਆੜ ਵਿੱਚ ਪੰਜਾਬ ਵਿੱਚ ਖਾਲਿਸਤਾਨ ਦੀ ਮੰਗ ਨੂੰ ਉਜਾਗਰ ਕਰਨਾ ਚਾਹੁੰਦਾ ਸੀ। ਦੀਪ ਸਿੱਧੂ ਦੇ ਭਰਾ ਐਡਵੋਕੇਟ ਮਨਦੀਪ ਸਿੱਧੂ ਨੇ ਕਦੇ ਵੀ ਵਾਰਿਸ ਪੰਜਾਬ ਦੀ ਸੰਸਥਾ ਦੇ ਦਸਤਾਵੇਜ਼ ਅੰਮ੍ਰਿਤਪਾਲ ਸਿੰਘ ਨੂੰ ਨਹੀਂ ਸੌਂਪੇ, ਸਗੋਂ ਉਹ ਦੀਪ ਸਿੱਧੂ ਦੇ ਨਾਂ ਦਾ ਫਾਇਦਾ ਚੁੱਕਣਾ ਚਾਹੁੰਦੇ ਸਨ। ਇਸੇ ਲਈ ਅੰਮ੍ਰਿਤਪਾਲ ਸਿੰਘ ਨੇ ਆਪਣੇ ਇੱਕ ਸਾਥੀ ਨਾਲ ਮਿਲ ਕੇ "ਵਾਰਿਸ ਪੰਜ-ਆਬ ਦੇ" ਨਾਂ ਦੀ ਜਥੇਬੰਦੀ ਬਣਾਈ।

Last Updated : Mar 27, 2023, 12:46 PM IST

ABOUT THE AUTHOR

...view details