ਪੰਜਾਬ

punjab

ETV Bharat / state

ਟ੍ਰੈਫਿਕ ਨਿਯਮ ਤੋੜਨ ਵਾਲਿਆਂ ਦੀ ਖ਼ੈਰ ਨਹੀਂ - traffice rule

ਟ੍ਰੈਫਿਕ ਨਿਯਮ ਵਾਲਿਆਂ ਨੂੰ ਤੋੜਨ 'ਤੇ ਭਰਨਾ ਪਵੇਗਾ ਭਾਰੀ ਜ਼ੁਰਮਾਨਾ, ਨਿਯਮ ਤੋੜਨ ਤੇ 4 ਗੁਣਾਂ ਵੱਧ ਭਰਨਾ ਪਵੇਗਾ ਜ਼ੁਰਮਾਨਾ

ਫ਼ੋਟੋ

By

Published : Sep 1, 2019, 5:34 PM IST

ਚੰਡੀਗੜ੍ਹ: ਟ੍ਰੈਫਿਕ ਨਿਯਮ ਤੋੜਨ ਵਾਲੇ 1 ਸਤੰਬਰ ਤੋਂ ਸਾਵਧਾਨ ਹੋ ਜਾਣ। ਮੋਟਰ ਵ੍ਹੀਕਲ ਐਕਟ (ਸੰਸ਼ੋਧਨ) 2019 ਵਿਚ ਕੀਤੀਆਂ ਸੋਧਾਂ 1 ਸਤੰਬਰ ਤੋਂ ਲਾਗੂ ਹੋ ਗਈਆਂ ਹਨ। ਨਵੇਂ ਨਿਯਮ ਲਾਗੂ ਹੋਣ ਪਿੱਛੋਂ ਨਸ਼ੇ ਦੀ ਹਾਲਤ 'ਚ ਗੱਡੀ ਚਲਾਉਣ, ਬਿਨਾਂ ਹੈਲਮਟ ਡਰਾਈਵਿੰਗ, ਸੀਟ ਬੈਲਟ ਦੀ ਵਰਤੋਂ ਨਾ ਕਰਨ, ਬਿਨਾ ਵੈਧ ਡਰਾਈਵਿੰਗ ਲਾਇਸੈਂਸ ਦੇ ਡਰਾਈਵਿੰਗ ਕਰਨ, ਤੇਜ਼ ਰਫਤਾਰ, ਸਿਗਨਲ ਦੀ ਅਣਦੇਖੀ ਸਮੇਤ ਹਰ ਗਲਤੀ ਲਈ ਵੱਡਾ ਜੁਰਮਾਨਾ ਭੁਗਤਣਾ ਪਵੇਗਾ।

ਜ਼ਿਕਰਯੋਗ ਹੈ ਕਿ ਮੋਟਰ ਵ੍ਹੀਕਲ ਵਿਚ ਸੋਧ ਤਹਿਤ ਵੱਖ-ਵੱਖ ਧਾਰਾਵਾਂ ਦੇ ਹਿਸਾਬ ਨਾਲ ਜੁਰਮਾਨੇ ਦੀ ਰਾਸ਼ੀ ਕਈ ਗੁਣਾਂ ਵਧਾਈ ਗਈ ਹੈ। ਅੱਜ ਤੋਂ ਬਿਨਾਂ ਲਈਸੈਂਸ ਡਰਾਈਵਿੰਗ-1000 ਰੁਪਏ ਦੀ ਥਾਂ 5 ਹਜ਼ਾਰ ਰੁਪਏ, ਸ਼ਰਾਬ ਪੀ ਕੇ ਗੱਡੀ ਚਲਾਉਣ 'ਤੇ-2 ਹਜ਼ਾਰ ਦੀ ਥਾਂ 10 ਹਜ਼ਾਰ, ਓਵਰ ਸਪੀਡ ਜਾਂ ਰੇਸ ਲਗਾਉਣ ਉਤੇ 500 ਦੀ 5 ਹਜ਼ਾਰ ਰੁਪਏ, ਬਿਨਾਂ ਪਰਮਿਟ ਦਾ ਵਾਹਨ-5 ਹਜ਼ਾਰ ਦੀ ਥਾਂ 10 ਹਜ਼ਾਰ , ਸੀਟ ਬੈਲਟ-100 ਦੀ ਥਾਂ 1 ਹਜ਼ਾਰ ਰੁਪਏ, ਬਿਨਾਂ ਇੰਸ਼ੋਰੈਂਸ ਡਰਾਈਵਿੰਗ-1000 ਤੋਂ ਵਧਾ ਕੇ 2 ਹਜ਼ਾਰ ਰੁਪਏ ਜ਼ੁਰਮਾਨਾ ਲੱਗੇਗਾ।

ABOUT THE AUTHOR

...view details