ਚੰਡੀਗੜ੍ਹ : ਪੰਜਾਬ ਪੁਲਿਸ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਹੁਣ ਪੰਜਾਬ ਪੁਲਿਸ ਨੇਪਾਲ ਪਹੁੰਚ ਗਈ ਹੈ। ਪੰਜਾਬ ਪੁਲਿਸ ਨੂੰ ਦਿੱਲੀ ਪੁਲਿਸ ਅਤੇ ਸੈਂਟਰਲ ਇੰਟੈਲੀਜੈਂਸ ਵਿੰਗ ਵੱਲੋਂ ਵੀ ਸਹਿਯੋਗ ਦਿੱਤਾ ਜਾ ਰਿਹਾ ਹੈ। ਸੀਮਤ ਸੌਮੇ ਤੇ ਦੂਜਾ ਦੇਸ਼ ਹੋਣ ਕਾਰਨ ਇਨਪੁਟਸ ਦੇ ਆਧਾਰ 'ਤੇ ਪੁੱਛਗਿੱਛ ਅਤੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਇਸ ਨਾਲ ਹੀ ਅੰਮ੍ਰਿਤਪਾਲ ਸਿੰਘ ਦੇ ਥਾਈਲੈਂਡ ਕਨੈਕਸ਼ਨ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਦਰਅਸਲ, ਦੁਬਈ ਵਿੱਚ ਰਹਿੰਦਿਆਂ ਅੰਮ੍ਰਿਤਪਾਲ ਸਿੰਘ ਕਈ ਵਾਰ ਥਾਈਲੈਂਡ ਜਾ ਚੁੱਕਾ ਹੈ। ਪੁਲਿਸ ਦਾ ਅੰਦਾਜ਼ਾ ਹੈ ਕਿ ਅੰਮ੍ਰਿਤਪਾਲ ਨੇਪਾਲ ਜਾਂ ਪਾਕਿਸਤਾਨ ਦੇ ਰਸਤੇ ਥਾਈਲੈਂਡ ਭੱਜਣਾ ਚਾਹੁੰਦਾ ਹੈ। ਪੁਲਿਸ ਥਾਈਲੈਂਡ ਕਨੈਕਸ਼ਨ ਦੇ ਪਿੱਛੇ ਦੋ ਵੱਡੇ ਕਾਰਨ ਦੇਖ ਰਹੀ ਹੈ। ਪਹਿਲਾਂ ਅੰਮ੍ਰਿਤਪਾਲ ਦੇ ਫਾਇਨਾਂਸਰ ਦਲਜੀਤ ਕਲਸੀ ਦੇ ਵੀ ਥਾਈਲੈਂਡ ਵਿੱਚ ਸਬੰਧ ਹਨ। ਦਲਜੀਤ ਕਲਸੀ ਪਿਛਲੇ 13 ਸਾਲਾਂ ਵਿੱਚ 18 ਵਾਰ ਥਾਈਲੈਂਡ ਆਇਆ ਸੀ। ਦੂਜਾ, ਅੰਮ੍ਰਿਤਪਾਲ ਕਈ ਵਾਰ ਥਾਈਲੈਂਡ ਵੀ ਜਾ ਚੁੱਕਾ ਹੈ। ਇਹ ਵੀ ਪਤਾ ਲੱਗਾ ਹੈ ਕਿ ਅੰਮ੍ਰਿਤਪਾਲ ਦੀ ਇੱਕ ਮਹਿਲਾ ਦੋਸਤ ਵੀ ਥਾਈਲੈਂਡ ਵਿੱਚ ਹੈ। ਦਲਜੀਤ ਅਤੇ ਅੰਮ੍ਰਿਤਪਾਲ ਆਸਾਨੀ ਨਾਲ ਛੁਪ ਕੇ ਉਥੇ ਹੀ ਵਸ ਜਾਂਦੇ ਹਨ।
ਦੀਪ ਸਿੱਧੂ ਦੀ ਲੋਕਪ੍ਰਿਅਤਾ ਦੀ ਆੜ 'ਚ ਖਾਲਿਸਤਾਨ ਦੀ ਮੰਗ :ਪੁਲਿਸ ਜਾਂਚ 'ਚ ਅੰਮ੍ਰਿਤਪਾਲ ਸਿੰਘ ਦਾ ਇੱਕ ਹੋਰ ਕਾਰਨਾਮਾ ਸਾਹਮਣੇ ਆਇਆ ਹੈ। ਅੰਮ੍ਰਿਤਪਾਲ ਸਿੰਘ ਆਪਣੇ ਆਪ ਨੂੰ ਵਾਰਿਸ ਪੰਜਾਬ ਦੇ ਦਾ ਮੁਖੀ ਕਹਿ ਕੇ ਸਮਾਜ ਸੇਵਾ ਨਹੀਂ ਕਰਨਾ ਚਾਹੁੰਦਾ ਸੀ। ਉਹ ਸਿਰਫ ਵਾਰਿਸ ਪੰਜਾਬ ਦੀ ਸੰਸਥਾ ਸ਼ੁਰੂ ਕਰਨ ਵਾਲੇ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਲੋਕਪ੍ਰਿਅਤਾ ਦਾ ਫਾਇਦਾ ਉਠਾਉਣਾ ਚਾਹੁੰਦਾ ਸੀ ਅਤੇ ਉਸਦੀ ਆੜ ਵਿੱਚ ਪੰਜਾਬ ਵਿੱਚ ਖਾਲਿਸਤਾਨ ਦੀ ਮੰਗ ਨੂੰ ਉਜਾਗਰ ਕਰਨਾ ਚਾਹੁੰਦਾ ਸੀ। ਦੀਪ ਸਿੱਧੂ ਦੇ ਭਰਾ ਐਡਵੋਕੇਟ ਮਨਦੀਪ ਸਿੱਧੂ ਨੇ ਕਦੇ ਵੀ ਵਾਰਿਸ ਪੰਜਾਬ ਦੀ ਸੰਸਥਾ ਦੇ ਦਸਤਾਵੇਜ਼ ਅੰਮ੍ਰਿਤਪਾਲ ਸਿੰਘ ਨੂੰ ਨਹੀਂ ਸੌਂਪੇ, ਸਗੋਂ ਉਹ ਦੀਪ ਸਿੱਧੂ ਦੇ ਨਾਂ ਦਾ ਫਾਇਦਾ ਚੁੱਕਣਾ ਚਾਹੁੰਦੇ ਸਨ। ਇਸੇ ਲਈ ਅੰਮ੍ਰਿਤਪਾਲ ਸਿੰਘ ਨੇ ਆਪਣੇ ਇੱਕ ਸਾਥੀ ਨਾਲ ਮਿਲ ਕੇ "ਵਾਰਿਸ ਪੰਜ-ਆਬ ਦੇ" ਨਾਂ ਦੀ ਜਥੇਬੰਦੀ ਬਣਾਈ।
ਇਹ ਵੀ ਪੜ੍ਹੋ :Reception Party Harjot Bains: ਕੈਬਨਿਟ ਮੰਤਰੀ ਹਰਜੋਤ ਬੈਂਸ ਦੀ ਰਿਸੈਪਸ਼ਨ ਪਾਰਟੀ 'ਤੇ ਆਪ ਲੀਡਰਸ਼ਿਪ ਨੇ ਲਾਈਆਂ ਰੌਣਕਾਂ, ਦੇਖੋ ਵੀਡੀਓ
ਅੰਮ੍ਰਿਤਪਾਲ ਵਿਰੁੱਧ ਚੱਲ ਰਹੀ ਕਾਰਵਾਈ ਦੌਰਾਨ ਸਾਹਮਣੇ ਆਏ ਕੁਝ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ 'ਵਾਰਿਸ ਪੰਜ-ਆਬ ਦੇ' ਦੀ ਸਥਾਪਨਾ ਸੰਭਾਵਤ ਤੌਰ 'ਤੇ ਪੁਰਾਣੇ ਸਮੇਂ ਦੀ ਹੈ। ਅੰਮ੍ਰਿਤਪਾਲ ਦੇ ਨਜ਼ਦੀਕੀ ਸਾਥੀ ਗੁਰਮੀਤ ਸਿੰਘ ਬੁੱਕਣਵਾਲਾ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਦੁੱਨੇਕੇ ਵਿੱਚ ਸੰਸਥਾ ਨੂੰ ਰਜਿਸਟਰਡ ਕਰਵਾਇਆ ਅਤੇ ਇਸ ਦਾ ਪਤਾ “ਗੁਰੂ ਨਾਨਕ ਫਰਨੀਚਰ ਸਟੋਰ” ਦਿੱਤਾ ਗਿਆ।