ਚੰਡੀਗੜ੍ਹ: ਫਿਲਮ ਅਦਾਕਾਰ ਸਲਮਾਨ ਖਾਨ, ਉਨ੍ਹਾਂ ਦੀ ਛੋਟੀ ਭੈਣ ਅਲਵੀਰਾ ਅਤੇ ਉਸ ਦੀ ਕੰਪਨੀ ਬੀਇੰਗ ਹਿਊਮਨ ਦੇ ਕਈ ਅਧਿਕਾਰੀਆਂ ਖ਼ਿਲਾਫ਼ ਚੰਡੀਗੜ੍ਹ ਵਿੱਚ ਸ਼ਿਕਾਇਤ ਦਰਜ ਕੀਤੀ ਗਈ ਹੈ।
ਵਪਾਰੀ ਦਾ ਇਲਜ਼ਾਮ ਹੈ, ਕਿ ਸਲਮਾਨ ਖਾਨ ਨੇ ਖ਼ੁਦ ਉਸਨੂੰ ਮਨੀਮਾਜਰਾ ਵਿੱਚ ਇੱਕ ਸ਼ੋਅਰੂਮ ਖੋਲ੍ਹਣ ਲਈ ਕਿਹਾ ਸੀ। ਜਿਸ ਤੋਂ ਬਾਅਦ ਉਸਨੇ ਬੀਇੰਗ ਹਿਊਮਨ ਕੰਪਨੀ ਦੇ ਅਧੀਨ ਇੱਕ ਗਹਿਣਿਆਂ ਦਾ ਸ਼ੋਅਰੂਮ ਖੋਲ੍ਹਿਆ।