ਚੰਡੀਗੜ੍ਹ: ਬਰਗਾੜੀ ਬੇਅਦਬੀ ਮਾਮਲੇ ਦੇ ਨਾਲ ਜੁੜੀ ਦੋ ਪੁਲਿਸ ਅਫਸਰਾਂ ਵੱਲੋਂ ਹਾਈ ਕੋਰਟ ਵਿੱਚ ਰਿਟ ਪਟੀਸ਼ਨ ਪਾਈ ਗਈ ਸੀ ਜਿਸ ਨੂੰ ਲੈ ਕੇ ਬੁੱਧਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ। ਇਸ ਦੌਰਾਨ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਇਸ ਮਾਮਲੇ ਨੂੰ ਲੈ ਕੇ ਜਵਾਬ ਮੰਗਿਆ ਗਿਆ ਹੈ। ਮਾਮਲੇ ਦੀ ਅਗਲੀ ਸੁਣਵਾਈ 1 ਅਪ੍ਰੈਲ ਨੂੰ ਹੋਵੇਗੀ।
ਬਰਗਾੜੀ ਬੇਅਦਬੀ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ
ਬਰਗਾੜੀ ਬੇਅਦਬੀ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪੁਲਿਸ ਅਫਸਰਾਂ ਵੱਲੋਂ ਹਾਈ ਕੋਰਟ ਵਿੱਚ ਪਾਈ ਗਈ ਰਿਟ ਪਟੀਸ਼ਨ 'ਤੇ ਸੁਣਵਾਈ ਹੋਈ।
ਬਰਗਾੜੀ ਬੇਅਦਬੀ ਮਾਮਲੇ ਦੇ ਨਾਲ ਜੁੜੇ ਦੋ ਪੁਲਿਸ ਅਫ਼ਸਰਾਂ ਗੁਰਦੀਪ ਅੰਧੇਰ ਅਤੇ ਰਸ਼ਪਾਲ ਸਿੰਘ ਨੂੰ ਸਾਬਕਾ ਜਸਟਿਸ ਰਣਜੀਤ ਕਮਿਸ਼ਨ ਦੀ ਸਿਫ਼ਾਰਸ਼ਾਂ ਤੋਂ ਬਾਅਦ ਦਰਜ ਕੀਤੀ ਐਫਆਈਆਰ ਨੂੰ ਰੱਦ ਕਰਨ ਦੇ ਲਈ ਹਾਈਕੋਰਟ ਵਿੱਚ ਅਪੀਲ ਕੀਤੀ ਗਈ ਸੀ। ਦੋਵੇਂ ਪੁਲਿਸ ਅਫ਼ਸਰਾਂ ਨੇ ਐੱਸਆਈਟੀ ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਨੂੰ ਮਾਮਲੇ ਦੀ ਜਾਂਚ ਤੋਂ ਹਟਾਉਣ ਦੀ ਮੰਗ ਕੀਤੀ ਸੀ, ਦੋਨਾਂ ਵੱਲੋਂ ਵਿਜੇ ਪ੍ਰਤਾਪ ਸਿੰਘ 'ਤੇ ਭੇਦਭਾਵ ਕਰਨ ਦੇ ਆਰੋਪ ਲਗਾਏ ਸਨ। ਸਬ ਇੰਸਪੈਕਟਰ ਗੁਰਦੀਪ ਅੰਧੇਰ ਅਤੇ ਸਾਬਕਾ ਹੈੱਡ ਕਾਂਸਟੇਬਲ ਰਸ਼ਪਾਲ ਸਿੰਘ ਦੇ ਖਿਲਾਫ ਸਾਲ 2018 ਵਿੱਚ ਐਫਆਈਆਰ ਦਰਜ ਕੀਤੀ ਸੀ ਜਿਸ ਨੂੰ ਦੋਨਾਂ ਵੱਲੋਂ ਰਾਜਨੀਤੀ ਤੋਂ ਸੰਬੰਧਿਤ ਦੱਸਿਆ ਗਿਆ ਸੀ।
ਗੁਰਦੀਪ ਅੰਧੇਰ ਵੱਲੋਂ ਪਟੀਸ਼ਨ ਦਾਖਲ ਕਰ ਕਿਹਾ ਗਿਆ ਸੀ ਕਿ ਕੋਟਕਪੂਰਾ ਥਾਣੇ ਦੇ ਵਿੱਚ ਇੱਕ ਐਫਆਈਆਰ ਸਾਲ 2015 ਦੇ ਦੌਰਾਨ ਦਰਜ ਕੀਤੀ ਗਈ ਸੀ ਜਿਸ ਵਿੱਚ ਤਿੰਨ ਸਾਲਾਂ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਨੇ ਐੱਫਆਈਆਰ ਨੰਬਰ 192 ਦਰਜ ਕੀਤੀ ਸੀ ਜਿਸ ਵਿੱਚ ਸਾਰੇ ਫੈਕਟ ਦੀ ਜਾਣਕਾਰੀ ਦਿੱਤੀ ਗਈ ਸੀ ਪਰ ਸਾਲ 2018 ਦੇ ਵਿੱਚ ਉਸ ਘਟਨਾ ਨੂੰ ਲੈ ਕੇ ਐਫਆਈਆਰ 129 ਦਰਜ ਕੀਤੀ ਗਈ ਜਦਕਿ ਪਹਿਲੀ ਐਫਆਈਆਰ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।