ਚੰਡੀਗੜ੍ਹ :ਚੰਡੀਗੜ੍ਹ ਸੈਕਟਰ 16 ਸਰਕਾਰੀ ਮਲਟੀ ਸਪੈਸ਼ਲਿਸਟ ਹਸਪਤਾਲ ਵਿੱਚ ਉਸ ਸਮੇਂ ਹਫੜਾ-ਦਫੜੀ ਮੱਚ ਗਈ। ਜਦੋਂ ਦੋ ਵਿਦਿਆਰਥੀਆਂ ਨੇ ਪਨੀਰ ਦੀ ਪਲੇਟ ਖਾਣ ਲਈ ਮੰਗਵਾਈ ਅਤੇ ਉਸ ਵਿੱਚੋਂ ਨਾਨ-ਵੈਜ ਨਿਕਲਿਆ। ਜਿਸ ਤੋਂ ਬਾਅਦ ਇਸ ਦੀ ਸੂਚਨਾ ਕੰਟੀਨ ਦੇ ਸੰਚਾਲਕ ਨੂੰ ਦਿੱਤੀ ਗਈ। ਪਰ ਕੋਈ ਠੋਸ ਕਦਮ ਨਾ ਚੁੱਕਿਆ ਗਿਆ। ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਇਸ ਦੀ ਸ਼ਿਕਾਇਤ ਮੈਡੀਕਲ ਸੁਪਰਡੈਂਟ ਨੂੰ ਕੀਤੀ।
ਇਸ ਸੰਬੰਧੀ ਜਦੋਂ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਕੰਟੀਨ ਦੀ ਪਹਿਲਾ ਵੀ ਕਿਸੇ ਹੋਰ ਵੱਲੋਂ ਸ਼ਿਕਾਇਤ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸਾਡੀ ਪਲੇਟ ਵਿੱਚੋਂ ਨਾਨ-ਵੇਜ ਮਿਲਿਆ ਤਾਂ ਅਸੀ ਇਸ ਬਾਰੇ ਕੰਟੀਨ ਦੇ ਸੰਚਾਲਕ ਨੂੰ ਦੱਸਿਆ ਤਾਂ ਉਨ੍ਹਾਂ ਕਿਹਾ ਕਿ ਇਹ ਗਲਤੀ ਨਾਲ ਹੋ ਗਿਆ। ਵਿਦਿਆਰਥੀਆਂ ਨੇ ਅੱਗੇ ਕਿਹਾ ਕਿ ਗੱਲ ਹੋਰ ਨਾ ਵੱਧੇ ਇਸ ਲਈ ਅਸੀ ਚੁੱਪ-ਚਾਪ ਖਾਣ ਬੈਠ ਗਏ। ਪਰ ਜਦੋਂ ਅਸੀ ਦੁਆਰਾ ਖਾਣ ਲੱਗੇ ਤਾਂ ਪਲੇਟ ਵਿੱਚੋਂ ਫਿਰ ਨਾਨ-ਵੇਜ ਮਿਲਿਆ। ਜਿਸ ਤੋਂ ਬਾਅਦ ਅਸੀ ਇਸਦੀ ਸ਼ਿਕਾਇਤ ਮੈਡੀਕਲ ਸੁਪਰਡੈਂਟ ਨੂੰ ਕੀਤੀ।