27 ਅਗਸਤ 2017 ਨੂੰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੰਚਕੂਲਾ ਦੀ ਸੀਬੀਆਈ ਕੋਰਟ ਵੱਲੋਂ ਸਜ਼ਾ ਸੁਣਾਏ ਜਾਣ ਤੋਂ ਬਾਅਦ ਪੰਚਕੂਲਾ 'ਚ ਦੰਗੇ ਭੜਕ ਗਏ ਸਨ। ਪੁਲਿਸ ਨੇ ਚਮਕੌਰ ਸਿੰਘ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ ਤੇ ਜੀਰਕਪੁਰ ਤੋਂ ਉਸ ਦੀ ਗ੍ਰਿਫ਼ਤਾਰੀ ਹੋਈ ਸੀ।
ਪੰਚਕੂਲਾ ਦੰਗਿਆਂ ਦੇ ਮੁਲਜ਼ਮ ਨੂੰ ਨਹੀਂ ਮਿਲੀ ਜ਼ਮਾਨਤ - punjab haryana high court
ਚੰਡੀਗੜ੍ਹ: ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਚਕੂਲਾ ਦੰਗਿਆਂ ਦੇ ਮੁਲਜ਼ਮ ਚਮਕੌਰ ਸਿੰਘ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਚਮਕੌਰ ਸਿੰਘ ਡੇਰਾ ਸੱਚਾ ਸੌਦਾ ਦੀ ਪੰਚਕੂਲਾ ਬ੍ਰਾਂਚ ਦੇ ਮੁਖੀ ਹਨ। ਉਸ 'ਤੇ ਹਿੰਸਕ ਘਟਨਾਵਾਂ ਕਰਵਾਉਣ ਦਾ ਦੋਸ਼ ਹੈ।
ਪੰਜਾਬ-ਹਰਿਆਣਾ ਹਾਈ ਕੋਰਟ
ਚਮਕੌਰ ਸਿੰਘ 'ਤੇ ਡੇਰਾ ਮੁਖੀ ਨੂੰ ਕੋਰਟ ਚੋਂ ਭਜਾਉਣ ਦੀ ਕੋਸ਼ਿਸ਼ ਦੀ ਸਾਜਸ਼ ਰਚਣ, ਕਤਲ ਦੀ ਕੋਸ਼ਿਸ਼, ਦੇਸ਼ਧ੍ਰੋਹ ਅਤੇ ਆਰਮਜ਼ ਐਕਟ ਦਾ ਕੇਸ ਦਰਜ ਹੈ।