ਚੰਡੀਗੜ੍ਹ: ਚੰਡੀਗੜ੍ਹ ਵਿੱਚ ਕੋਰੋਨਾ ਕਾਰਨ ਖਰਾਬ ਹੁੰਦੇ ਹਲਾਤਾਂ ਨਜਿੱਠਣ ਲਈ ਪ੍ਰਸ਼ਾਸਨ ਨੇ ਪੰਜਾਬ ਦੀ ਤਰਜ਼ ‘ਤੇ ਹੋਰ ਸਖ਼ਤੀ ਕਰ ਦਿੱਤੀ ਹੈ। ਯੂਟੀ ਪ੍ਰਸ਼ਾਸਨ ਮੁਤਾਬਕ ਹੁਣ ਸ਼ਾਮ 6 ਵਜੇ ਤੋਂ ਅਗਲੇ ਦਿਨ ਸਵੇਰ 5 ਵਜੇ ਤੱਕ ਨਾਈਟ ਕਰਫਿਊ ਰਹੇਗਾ। ਦੱਸ ਦਈਏ ਕਿ ਪਹਿਲਾ ਚੰਡੀਗੜ੍ਹ 'ਚ ਕਰਫਿਊ ਦਾ ਸਮਾਂ ਰਾਤ ਦੇ 10 ਵਜੇ ਤੋਂ ਸਵੇਰੇ ਪੰਜ ਵਜੇ ਦਾ ਸੀ। ਹੁਣ ਚੰਡੀਗੜ੍ਹ ਦੀਆਂ ਸਾਰੀਆਂ ਦੁਕਾਨਾਂ, ਮਾਲ, ਮਲਟੀਪਲੈਕਸਾਂ ਅਤੇ ਬਾਜ਼ਾਰਾਂ ਨੂੰ 5 ਵਜੇ ਤੋਂ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ।
ਚੰਡੀਗੜ੍ਹ 'ਚ ਮੁੜ ਬਦਲਿਆ ਨਾਈਟ ਕਰਫਿਊ ਦਾ ਸਮਾਂ - ਹੋਮ ਡਿਲੀਵਰੀ ਦੀ ਇਜਾਜ਼ਤ
ਚੰਡੀਗੜ੍ਹ ਵਿੱਚ ਕੋਰੋਨਾ ਕਾਰਨ ਖਰਾਬ ਹੁੰਦੇ ਹਲਾਤਾਂ ਨਜਿੱਠਣ ਲਈ ਪ੍ਰਸ਼ਾਸਨ ਨੇ ਪੰਜਾਬ ਦੀ ਤਰਜ਼ ‘ਤੇ ਹੋਰ ਸਖ਼ਤੀ ਕਰ ਦਿੱਤੀ ਹੈ। ਯੂਟੀ ਪ੍ਰਸ਼ਾਸਨ ਮੁਤਾਬਕ ਹੁਣ ਸ਼ਾਮ 6 ਵਜੇ ਤੋਂ ਅਗਲੇ ਦਿਨ ਸਵੇਰ 5 ਵਜੇ ਤੱਕ ਨਾਈਟ ਕਰਫਿਊ ਰਹੇਗਾ। ਦੱਸ ਦਈਏ ਕਿ ਪਹਿਲਾ ਚੰਡੀਗੜ੍ਹ 'ਚ ਕਰਫਿਊ ਦਾ ਸਮਾਂ ਰਾਤ ਦੇ 10 ਵਜੇ ਤੋਂ ਸਵੇਰੇ ਪੰਜ ਵਜੇ ਦਾ ਸੀ।
ਇਸ ਦੇ ਨਾਲ ਹੀ ਹੋਮ ਡਿਲੀਵਰੀ ਦੀ ਇਜਾਜ਼ਤ ਰਾਤ 9 ਵਜੇ ਤੱਕ ਰਹੇਗੀ। ਇਹ ਸਾਰੇ ਆਦੇਸ਼ 29 ਅਪ੍ਰੈਲ ਤੋਂ ਲਾਗੂ ਹੋਣਗੇ। ਕਰਫਿਊ ਦੌਰਾਨ ਸਿਰਫ ਜ਼ਰੂਰੀ ਗਤੀਵਿਧੀਆਂ ਦੀ ਇਜਾਜ਼ਤ ਹੋਵੇਗੀ। ਇਸ ਤੋਂ ਇਲਾਵਾ ਸਾਰੇ ਵਿਦਿਅਕ ਅਦਾਰਿਆਂ, ਸਕੂਲ, ਕਾਲਜਾਂ, ਕੋਚਿੰਗ ਸੰਸਥਾਵਾਂ, ਲਾਇਬ੍ਰੇਰੀਆਂ ਨੂੰ 15 ਮਈ ਤੱਕ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ।
ਬੀਤੇ ਦਿਨੀ ਚੰਡੀਗੜ੍ਹ ਵਿੱਚ 837 ਨਵੇਂ ਕੋਰੋਨਾ ਸੰਕਰਮਣ ਦੇ ਕੇਸ ਸਾਹਮਣੇ ਆਏ, ਜਦੋਂ ਕਿ ਛੇ ਮਰੀਜ਼ਾਂ ਦੀ ਮੌਤ ਹੋਈ। ਪਰ ਰਾਹਤ ਦੀ ਗੱਲ ਹੈ ਕਿ ਆਈਲੋਸੇਟ ਹੋਏ 426 ਮਰੀਜ਼ ਠੀਕ ਹੋ ਕੇ ਘਰ ਪਰਤੇ। ਸੰਕਰਮਿਤ 837 ਵਿਚ 464 ਮਰਦ ਅਤੇ 373 ਔਰਤਾਂ ਸ਼ਾਮਲ ਹਨ। ਸ਼ਹਿਰ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 5980 ਤੱਕ ਪਹੁੰਚ ਗਈ ਹੈ, ਜਦਕਿ ਹੁਣ ਤੱਕ 446 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।