ਪੰਜਾਬ

punjab

ETV Bharat / state

ਚੰਡੀਗੜ੍ਹ 'ਚ ਹਟਾਇਆ ਗਿਆ 'ਰਾਤ ਦਾ ਕਰਫਿਊ' - chandigarh covid update

ਚੰਡੀਗੜ੍ਹ ਪ੍ਰਸ਼ਾਸਨ ਨੇ ਅਨਲੌਕ 4.0 ਦੇ ਮੱਦੇਨਜ਼ਰ ਸ਼ਹਿਰ ਵਿੱਚ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਨ੍ਹਾਂ ਹਦਾਇਤਾਂ ਵਿੱਚ ਹੁਣ ਰਾਤ ਦਾ ਕਰਫਿਊ ਨਹੀਂ ਲੱਗੇਗਾ।

ਚੰਡੀਗੜ੍ਹ 'ਚ ਹਟਾਇਆ ਗਿਆ 'ਰਾਤ ਦਾ ਕਰਫਿਊ'
ਚੰਡੀਗੜ੍ਹ 'ਚ ਹਟਾਇਆ ਗਿਆ 'ਰਾਤ ਦਾ ਕਰਫਿਊ'

By

Published : Aug 31, 2020, 7:03 PM IST

ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਦੇਸ਼ ਭਰ ਵਿੱਚ ਅਨਲੌਕ 4 ਤਹਿਤ ਇੱਕ ਸਤੰਬਰ ਤੋਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਹਦਾਇਤਾਂ ਦੇ ਮੱਦੇਨਜ਼ਰ ਹੀ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਸ਼ਹਿਰ ਵਾਸੀਆਂ ਲਈ ਹਦਾਇਤਾਂ ਵਿੱਚ ਕੁੱਝ ਬਦਲਾਅ ਕੀਤੇ ਹਨ।

ਚੰਡੀਗੜ੍ਹ 'ਚ ਹਟਾਇਆ ਗਿਆ 'ਰਾਤ ਦਾ ਕਰਫਿਊ'

ਚੰਡੀਗੜ੍ਹ ਪ੍ਰਸ਼ਾਸਨ ਨੇ ਹਦਾਇਤਾਂ ਵਿੱਚ ਬਦਲਾਅ ਕਰਦੇ ਹੋਏ ਹੁਣ ਰਾਤ ਦਾ ਕਰਫਿਊ ਹਟਾ ਦਿੱਤਾ ਹੈ। ਚੰਡੀਗੜ੍ਹ ਵਿੱਚ ਪਹਿਲਾਂ ਹਦਾਇਤਾਂ ਅਨੁਸਾਰ ਕਰਫਿਊ ਰਾਤ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਲਗਦਾ ਸੀ।

ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਚੰਡੀਗੜ੍ਹ ਵਿੱਚ ਹੁਣ ਰਾਤ ਦੇ ਸਮੇਂ ਦੌਰਾਨ ਕਲੱਬ, ਰੈਸਟੋਰੈਂਟ, ਹੋਟਲ ਅਤੇ ਸ਼ਰਾਬ ਪਰੋਸੇ ਜਾਣ ਨੂੰ ਇਜਾਜ਼ਤ ਤਾਂ ਦੇ ਦਿੱਤੀ ਹੈ, ਪਰ ਇਨ੍ਹਾਂ ਹਦਾਇਤਾਂ ਵਿੱਚ ਅਜੇ ਸਿਨੇਮਾ ਹਾਲ ਅਤੇ ਸਕੂਲਾਂ ਨੂੰ ਖੋਲ੍ਹੇ ਜਾਣ ਸਬੰਧੀ ਕੋਈ ਵਿਚਾਰ ਨਹੀਂ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਚੰਡੀਗੜ੍ਹ ਸ਼ਹਿਰ ਦੀਆਂ ਮਾਰਕੀਟਾਂ ਅਜੇ ਵੀ ਔਡ ਈਵਨ ਨਿਯਮ ਦੇ ਹਿਸਾਬ ਦੇ ਨਾਲ ਹੀ ਖੁੱਲ੍ਹਣਗੀਆਂ।

ABOUT THE AUTHOR

...view details