ਐਨਆਈਏ ਕਾਰਵਾਈ ਦੀ ਜਾਣਕਾਰੀ ਦਿੰਦਾ ਪੱਤਰਕਾਰ ਚੰਡੀਗੜ੍ਹ: ਭਾਰਤ ਵਿਰੁੱਧ ਸਾਜ਼ਿਸ਼ਾਂ ਕਰਨ ਵਾਲੇ ਕਿਸੇ ਵੀ ਸ਼ਖ਼ਸ ਨੂੰ ਕੇਂਦਰੀ ਏਜੰਸੀ ਐੱਨਆਈਏ (Central agency NIA) ਬਖ਼ਸ਼ਣ ਦੇ ਮੂਡ ਵਿੱਚ ਨਹੀਂ ਹੈ। ਹੁਣ ਕੇਂਦਰੀ ਜਾਂਚ ਏਜੰਸੀ ਐੱਨਆਈਏ ਨੇ ਖਾਲਿਸਤਾਨੀ ਗੁਰਪਤਵੰਤ ਪੰਨੂ ਖ਼ਿਲਾਫ਼ ਸਖ਼ਤ ਐਕਸ਼ਨ ਕਰਦਿਆਂ ਉਸ ਦੀਆਂ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਹੈ। ਪੰਨੂ ਦੀਆਂ ਦੋ ਜਾਇਦਾਦਾਂ ਜੋ ਅੰਮ੍ਰਿਤਸਰ ਅਤੇ ਚੰਡੀਗੜ੍ਹ ਵਿੱਚ ਮੌਜੂਦ ਸਨ ਉਨ੍ਹਾਂ ਨੂੰ ਐੱਨਆਈਏ ਨੇ ਸੀਲ ਕਰ ਦਿੱਤਾ।
ਜਾਇਦਾਦਾਂ ਜ਼ਬਤ: ਪੰਜਾਬ ਵਿੱਚ ਐੱਨਆਈਏ ਵੱਲੋਂ ਪੰਨੂ ਦੀਆਂ ਜੋ ਜਾਇਦਾਦਾਂ ਜ਼ਬਤ (Pannus properties seized) ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਬਾਹਰ ਪੈਂਦੇ ਪਿੰਡ ਖਾਨਕੋਟ ਵਿੱਚ 46 ਕਨਾਲ ਦੀ ਖੇਤੀ ਸੰਪਤੀ ਅਤੇ ਸੈਕਟਰ 15, ਸੀ, ਚੰਡੀਗੜ੍ਹ ਵਿੱਚ ਉਸ ਦਾ ਘਰ ਸ਼ਾਮਲ ਹੈ। ਜ਼ਬਤ ਕਰਨ ਦਾ ਮਤਲਬ ਇਹ ਹੈ ਕਿ ਹੁਣ ਪੰਨੂ ਦਾ ਜਾਇਦਾਦ 'ਤੇ ਹੱਕ ਖਤਮ ਹੋ ਗਿਆ ਹੈ ਅਤੇ ਇਹ ਜਾਇਦਾਦ ਹੁਣ ਸਰਕਾਰ ਦੀ ਹੈ। ਦੱਸ ਦਈਏ 2020 ਵਿੱਚ ਵੀ ਉਸ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਗਈਆਂ ਸਨ। ਜਿਸ ਦਾ ਅਸਲ ਵਿੱਚ ਮਤਲਬ ਇਹ ਸੀ ਕਿ ਉਹ ਜਾਇਦਾਦ ਨੂੰ ਵੇਚ ਨਹੀਂ ਸਕਦਾ ਸੀ ਪਰ ਇਸ ਕਦਮ ਤੋਂ ਬਾਅਦ ਪੰਨੂ ਨੇ ਜਾਇਦਾਦ ਦੇ ਮਾਲਕੀ ਹੱਕ ਖੋਹ ਲਏ ਹਨ। ਪੰਨੂ ਦੀਆਂ ਇਹ ਸਾਰੀਆਂ ਜਾਇਦਾਦਾਂ ਮੋਹਾਲੀ ਅਦਾਲਤ ਦੇ ਹੁਕਮਾਂ 'ਤੇ ਐੱਨਆਈਏ ਨੇ ਜ਼ਬਤ ਕਰ ਲਈਆਂ ਹਨ।
ਪੰਨੂ ਉੱਤੇ ਪਹਿਲਾਂ ਵੀ ਹੋਈ ਕਾਰਵਾਈ:2019 ਵਿੱਚ ਭਾਰਤ ਸਰਕਾਰ ਨੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਇਲਜ਼ਾਮ ਵਿੱਚ UAPA ਦੇ ਤਹਿਤ ਪੰਨੂ ਦੇ ਸੰਗਠਨ SFJ 'ਤੇ ਪਾਬੰਦੀ ਲਗਾ ਦਿੱਤੀ ਸੀ। ਗ੍ਰਹਿ ਮੰਤਰਾਲੇ ਨੇ ਆਪਣੇ ਨੋਟੀਫਿਕੇਸ਼ਨ ਵਿੱਚ ਕਿਹਾ ਸੀ ਕਿ ਸਿੱਖਾਂ ਲਈ ਰਾਏਸ਼ੁਮਾਰੀ ਦੀ ਸ਼ਹਿ ਹੇਠ ਐੱਸਐਫਜੇ ਪੰਜਾਬ ਵਿੱਚ ਵੱਖਵਾਦ ਅਤੇ ਕੱਟੜਪੰਥੀ ਵਿਚਾਰਧਾਰਾ ਦਾ ਸਮਰਥਨ ਕਰ ਰਹੀ ਹੈ। ਇਸ ਤੋਂ ਬਾਅਦ ਸਾਲ 2020 ਵਿੱਚ, ਪੰਨੂ 'ਤੇ ਵੱਖਵਾਦ ਨੂੰ ਉਤਸ਼ਾਹਿਤ ਕਰਨ ਅਤੇ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ ਉਤਸ਼ਾਹਿਤ ਕਰਨ ਦੇ ਇਲਜ਼ਾਮ ਲੱਗੇ ਸਨ। ਇਸ ਤੋਂ ਬਾਅਦ 1 ਜੁਲਾਈ 2020 ਨੂੰ ਕੇਂਦਰ ਸਰਕਾਰ ਨੇ ਪੰਨੂ ਨੂੰ ਯੂ.ਏ.ਪੀ.ਏ. ਤਹਿਤ ਅੱਤਵਾਦੀ ਐਲਾਨ ਕਰ ਦਿੱਤਾ। 2020 ਵਿੱਚ ਸਰਕਾਰ ਨੇ SFJ ਨਾਲ ਸਬੰਧਤ 40 ਤੋਂ ਵੱਧ ਵੈਬਪੇਜਾਂ ਅਤੇ YouTube ਚੈਨਲਾਂ 'ਤੇ ਪਾਬੰਦੀ ਲਗਾ ਦਿੱਤੀ ਸੀ।
ਸੋਸ਼ਲ ਮੀਡੀਆ 'ਤੇ ਭੜਕਾਊ ਬਿਆਨ, ਦਰਜਨਾਂ ਕੇਸ ਦਰਜ: ਭਾਰਤ ਵਿੱਚ SFJ ਅਤੇ ਪੰਨੂ ਵਿਰੁੱਧ ਦਰਜਨ ਦੇ ਕਰੀਬ ਕੇਸ ਦਰਜ ਹਨ। ਇਨ੍ਹਾਂ ਵਿੱਚ ਪੰਜਾਬ ਵਿੱਚ ਦੇਸ਼ਧ੍ਰੋਹ ਦੇ ਤਿੰਨ ਕੇਸ ਸ਼ਾਮਲ ਹਨ। ਪੰਜਾਬ ਪੁਲਿਸ ਵੱਲੋਂ ਤਿਆਰ ਕੀਤੇ ਡੋਜ਼ੀਅਰ ਵਿੱਚ SFJ ਵੱਲੋਂ ਸੋਸ਼ਲ ਮੀਡੀਆ 'ਤੇ ਕਈ ਸਾਲਾਂ ਤੋਂ ਵੱਖਵਾਦੀ ਪੋਸਟਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਨ੍ਹਾਂ 'ਚ ਉਹ ਅੱਤਵਾਦੀਆਂ ਦਾ ਸਮਰਥਨ ਕਰਦਾ ਸੀ। ਪੰਨੂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦਾ ਹੈ। ਉਹ ਪੰਜਾਬੀ ਭਾਸ਼ਾ ਵਿੱਚ ਆਡੀਓ ਅਤੇ ਵੀਡੀਓ ਸੰਦੇਸ਼ ਜਾਰੀ ਕਰਦਾ ਹੈ। ਜਿਸ ਵਿੱਚ ਉਹ ਪੰਜਾਬੀ ਨੌਜਵਾਨਾਂ ਨੂੰ ਭਾਰਤ ਵਿਰੁੱਧ ਭੜਕਾਉਂਦਾ ਹੈ। ਇੰਨਾ ਹੀ ਨਹੀਂ ਪੈਸੇ ਦਾ ਲਾਲਚ ਦੇ ਕੇ ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰੀ ਇਮਾਰਤਾਂ 'ਤੇ ਖਾਲਿਸਤਾਨ ਦੇ ਝੰਡੇ ਲਗਵਾ ਚੁੱਕਿਆ ਹੈ। ਇਸ ਤੋਂ ਇਲਾਵਾ ਹਾਲ ਹੀ 'ਚ ਹੋਈ ਜੀ-20 ਮੀਟਿੰਗ ਦੌਰਾਨ ਦਿੱਲੀ ਦੇ ਮੈਟਰੋ ਸਟੇਸ਼ਨ 'ਤੇ ਖਾਲਿਸਤਾਨੀ ਨਾਅਰੇ ਵੀ ਲਿਖੇ ਹੋਏ ਮਿਲ ਚੁੱਕੇ ਹਨ। ਉਹ ਸੋਸ਼ਲ ਮੀਡੀਆ ਰਾਹੀਂ ਹੀ ਨੌਜਵਾਨਾਂ ਨੂੰ ਫਸਾਉਂਦਾ ਹੈ।
ਕੈਨੇਡਾ 'ਚ ਹਿੰਦੂਆਂ ਨੂੰ ਧਮਕਾਇਆ: ਖਾਲਿਸਤਾਨ ਸਮਰਥਕ ਹਰਦੀਪ ਨਿੱਝਰ ਦੇ ਕਤਲ ਨੂੰ ਲੈ ਕੇ ਕੈਨੇਡਾ ਅਤੇ ਭਾਰਤ ਵਿਚਾਲੇ ਤਣਾਅ ਦਰਮਿਆਨ ਅੱਤਵਾਦੀ ਪੰਨੂ ਨੇ 3 ਦਿਨ ਪਹਿਲਾਂ 2 ਵੀਡੀਓ ਜਾਰੀ ਕੀਤੇ ਸਨ। ਇੱਕ ਵੀਡੀਓ ਵਿੱਚ ਉਸਨੇ ਕਿਹਾ- ਕੈਨੇਡਾ ਦੀ ਧਰਤੀ ਸਿਰਫ ਖਾਲਿਸਤਾਨੀਆਂ ਲਈ ਹੈ। ਖਾਲਿਸਤਾਨੀ ਹਮੇਸ਼ਾ ਕੈਨੇਡਾ ਦੇ ਨਾਲ ਖੜੇ ਹਨ ਅਤੇ ਇੱਥੋਂ ਦੇ ਸੰਵਿਧਾਨ ਵਿੱਚ ਵਿਸ਼ਵਾਸ ਰੱਖਦੇ ਹਨ। ਪੰਨੂੰ ਨੇ ਕਿਹਾ ਕਿ ਕੈਨੇਡਾ ਦੇ ਸੰਵਿਧਾਨ ਮੁਤਾਬਕ ਵੀ ਹਿੰਦੂ ਇੱਥੇ ਨਹੀਂ ਰਹਿ ਸਕਦੇ। ਉਨ੍ਹਾਂ ਦਾ ਦੇਸ਼ ਭਾਰਤ ਹੈ। ਉਨ੍ਹਾਂ ਨੂੰ ਇੱਥੇ ਰਹਿਣ ਲਈ ਆਪਣਾ ਧਰਮ ਬਦਲਣਾ ਹੋਵੇਗਾ। ਦੂਜੇ ਵੀਡੀਓ ਵਿੱਚ ਪੰਨੂ ਨੇ 25 ਸਤੰਬਰ ਨੂੰ ਵੈਨਕੂਵਰ, ਓਟਾਵਾ ਅਤੇ ਟੋਰਾਂਟੋ ਵਿੱਚ ਭਾਰਤੀ ਦੂਤਾਵਾਸ ਬੰਦ ਕਰਨ ਦੀ ਧਮਕੀ ਦਿੱਤੀ ਹੈ। ਇਸ ਦੇ ਨਾਲ ਹੀ SFJ ਨੇ ਡੈਥ ਆਫ ਇੰਡੀਆ ਯਾਨੀ ਭਾਰਤ ਮੁਰਦਾਬਾਦ ਮੁਹਿੰਮ ਸ਼ੁਰੂ ਕਰਨ ਦੀ ਗੱਲ ਵੀ ਕੀਤੀ ਹੈ।