ਚੰਡੀਗੜ੍ਹ: ਪੰਜਾਬ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਵਕੀਲਾਂ ਨੇ ਕੰਮ ਕਰਨ ਦੀ ਹੜਤਾਲ ਕਰ ਦਿੱਤੀ ਹੈ। ਉਨ੍ਹਾਂ ਇਹ ਹੜਤਾਲ NIA ਦੇ ਹੜਤਾਲ ਵਿੱਚ ਜ਼ਬਤ ਕੀਤੇ ਗਏ ਮੋਬਾਇਲ ਫੋਨ ਵਾਪਸ ਨਾ ਕਰਨ ਦੇ ਖਿਲਾਫ ਸ਼ੁਰੂ ਕੀਤੀ ਗਈ ਹੈ। ਜਨਰਲ ਹਾਊਸ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਜਦੋਂ ਤੱਕ ਵਕੀਲ ਦਾ ਫ਼ੋਨ ਐਨਆਈਏ ਵੱਲੋਂ ਵਾਪਸ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਹੜਤਾਲ ਖਤਮ ਨਹੀਂ ਕੀਤੀ ਜਾਵੇਗੀ।
ਦੱਸ ਦੇਈਏ ਕਿ ਸ਼ੈਲੀ ਸ਼ਰਮਾ, ਜੋ ਕਿ ਜ਼ਿਲ੍ਹਾ ਅਦਾਲਤ ਚੰਡੀਗੜ੍ਹ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦਾ ਕੇਸ ਲੜ ਰਹੀ ਹੈ, ਜਿਸ ਤੋਂ ਬਾਅਦ ਪਿਛਲੇ ਦਿਨ੍ਹੀਂ ਐਨਆਈਏ ਵੱਲੋਂ ਉਸ ਦੇ ਘਰ ਛਾਪਾ ਮਾਰਿਆ ਗਿਆ ਸੀ ਅਤੇ ਉਸ ਦਾ ਫ਼ੋਨ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਸੀ।
ਦੱਸ ਦਈਏ ਕਿ NIA ਨੇ ਗੁਰੂਗ੍ਰਾਮ, ਬਠਿੰਡਾ ਅਤੇ ਚੰਡੀਗੜ੍ਹ 'ਚ ਤਿੰਨ ਥਾਵਾਂ 'ਤੇ ਵਕੀਲਾਂ ਦੇ ਘਰਾਂ ਅਤੇ ਦਫਤਰਾਂ 'ਤੇ ਛਾਪੇਮਾਰੀ ਕੀਤੀ ਸੀ। ਇਹ ਉਹ ਵਕੀਲ ਹਨ ਜਿਨ੍ਹਾਂ ਕੋਲ ਗੈਂਗਸਟਰਾਂ ਦੇ ਕੇਸ ਆਉਂਦੇ ਹਨ। ਛਾਪੇਮਾਰੀ ਦੌਰਾਨ ਐਨਆਈਏ (NIA) ਨੇ ਵਕੀਲਾਂ ਦੇ ਦਸਤਾਵੇਜ਼, ਮੋਬਾਈਲ ਅਤੇ ਲੈਪਟਾਪ ਆਦਿ ਜ਼ਬਤ ਕਰ ਲਏ ਸੀ।