ਪੰਜਾਬ

punjab

ETV Bharat / state

ਚੰਡੀਗੜ੍ਹ ਵਿੱਚ ਨਵੇਂ ਸਾਲ ਦੀ ਧੂਮ, ਏਲਾਂਟੇ ਮਾਲ 'ਚ ਪਹੁੰਚੇ ਹਜ਼ਾਰਾਂ ਲੋਕ - ਚੰਡੀਗੜ੍ਹ ਵਿੱਚ ਨਵੇਂ ਸਾਲ ਦੀ ਧੂਮ

ਕੋਰੋਨਾ ਤੋਂ ਬਾਅਦ ਇਸ ਨਵਾਂ ਸਾਲ 2023 ਧੂਮ-ਧਾਮ ਨਾਲ (New year celebration in Chandigarh) ਲੋਕਾਂ ਵੱਲੋਂ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਚੰਡੀਗੜ੍ਹ ਵਿੱਚ ਵੀ ਨਵੇਂ ਸਾਲ ਦੀ ਧੂੰਮ ਲੋਕਾਂ ਵਿੱਚ ਦੇਖਣ ਨੂੰ ਮਿਲੀ। ਜਿਸ ਤਹਿਤ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਏਲਾਂਟੇ ਮਾਲ ਚੰਡੀਗੜ੍ਹ ਵਿੱਚ ਪਹੁੰਚ ਰਹੇ ਹਨ।

New year celebration in Chandigarh
New year celebration in Chandigarh

By

Published : Dec 31, 2022, 10:23 PM IST

ਏਲਾਂਟੇ ਮਾਲ 'ਚ ਪਹੁੰਚੇ ਹਜ਼ਾਰਾਂ ਲੋਕ

ਚੰਡੀਗੜ੍ਹ:ਦੇਸ਼-ਵਿਦੇਸ਼ਾਂ ਵਿੱਚ ਹਰ ਕੋਈ ਵਿਅਕਤੀ ਨਵੇਂ ਸਾਲ 2023 ਨੂੰ (New year celebration in Chandigarh) ਜੀ ਆਇਆਂ ਆਖ ਰਿਹਾ ਹੈ। ਲੋਕ ਵੱਖੋ-ਵੱਖਰੇ ਤਰੀਕੇ ਨਾਲ ਨਵਾਂ ਸਾਲ 2023 ਮਨਾਉਣ (New year celebration in Chandigarh) ਦੀਆਂ ਤਿਆਰੀਆਂ ਕਰ ਰਹੇ ਹਨ। ਇਸੇ ਤਹਿਤ ਹੀ ਅੱਜ ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ ਨਵੇਂ ਸਾਲ ਦੇ ਜਸ਼ਨਾਂ ਦੀ ਧੂੰਮ ਵੇਖਣ ਨੂੰ ਮਿਲੀ। ਚੰਡੀਗੜ੍ਹ ਦੇ ਏਲਾਂਟੇ ਮਾਲ ਵਿੱਚ ਲੋਕ ਦੂਰੋਂ-ਦੂਰੋਂ ਨਵੇਂ ਸਾਲ ਦਾ ਜਸ਼ਨ ਮਨਾਉਣ ਪਹੁੰਚੇ। ਏਲਾਂਟੇ ਮਾਲ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਮਾਲ ਹੈ ਅਤੇ ਦੂਰੋਂ-ਦੂਰੋਂ ਲੋਕ ਵੱਖ-ਵੱਖ ਤਿਉਹਾਰਾਂ ਮੌਕੇ ਏਲਾਂਟੇ ਮਾਲ ਪਹੁੰਚਦੇ ਹਨ।

ਕੋਰੋਨਾ ਤੋਂ ਬਾਅਦ ਨਵੇਂ ਸਾਲ ਦਾ ਜਸ਼ਨ :-ਇਸ ਤੋਂ ਇਲਾਵਾ ਸਾਲ 2023 ਇਸ ਲਈ ਵੀ ਖਾਸ ਹੈ, ਕਿਉਂਕਿ ਕੋਰੋਨਾ ਤੋਂ ਬਾਅਦ ਇਸ ਸਾਲ ਧੂਮ-ਧਾਮ ਨਾਲ ਨਵੇਂ ਸਾਲ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਏਲਾਂਟੇ ਮਾਲ ਦੇ ਵਿਚ ਹਜ਼ਾਰਾਂ ਦੀ ਤਾਦਾਦ ਦੇ ਵਿਚ ਲੋਕ ਪਹੁੰਚ ਰਹੇ ਹਨ। ਨਵੇਂ ਸਾਲ 2023 ਦੇ ਜਸ਼ਨਾਂ ਵਿੱਚ ਪੰਜਾਬੀ ਕਲਾਕਾਰ ਵੀ ਸ਼ਾਮਲ ਹੋਣਗੇ ਅਤੇ ਨਵੇਂ ਸਾਲ ਮੌਕੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਜਾਣਗੇ।


ਏਲਾਂਟੇ ਮਾਲ ਦੇ ਬਾਹਰ ਤੇ ਅੰਦਰ ਸੁਰੱਖਿਆ ਦੇ ਸਖ਼ਤ ਪ੍ਰਬੰਧ:-ਜਿਸਦੇ ਲਈ ਏਲਾਂਟੇ ਮਾਲ ਦੇ ਬਾਹਰ ਅਤੇ ਅੰਦਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ। ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਵੀ ਮੌਕੇ ਉੱਤੇ ਮੌਜੂਦ ਸਨ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਏਲਾਂਟੇ ਮਾਲ ਦੇ ਸਾਰੇ ਐਂਟਰੀ ਪੁਆਇੰਟਸ ਤੇ ਪੁਲਿਸ ਵੱਲੋਂ ਨਾਕੇਬੰਦੀ ਕੀਤੀ ਗਈ ਹੈ। ਏਲਾਂਟੇ ਮਾਲ ਦੇ ਸਾਰੇ ਐਂਟਰੀ ਪੁਆਇੰਟਸ ਤੇ ਪੁਲਿਸ ਵੱਲੋਂ ਨਾਕੇਬੰਦੀ ਕੀਤੀ ਗਈ ਹੈ।

ਚੰਡੀਗੜ੍ਹ ਦੇ ਦਿਲ ਸੈਕਟਰ 17 ਵਿਚ ਨਵੇਂ ਸਾਲ ਦੀਆਂ ਰੌਣਕਾਂ:- ਚੰਡੀਗੜ੍ਹ ਦੇ ਦਿਲ ਸੈਕਟਰ 17 ਵਿਚ ਨਵੇਂ ਸਾਲ ਦੀਆਂ ਵੱਖਰੀਆਂ ਹੀ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ। ਲੋਕ ਦੂਰੋਂ ਦੂਰੋਂ ਨਵਾਂ ਸਾਲ ਮਨਾਉਣ ਲਈ ਸੈਕਟਰ 17 ਵਿਚ ਪਹੁੰਚ ਰਹੇ ਹਨ। ਸੈਕਟਰ 17 ਪਲਾਜ਼ਾ ਵਿਚ ਲੋਕ ਦੀ ਭੀੜ ਉਮੜੀ ਹੋਈ ਹੈ। ਇਥੇ ਪਲਾਜ਼ਾ ਵਿਚ ਲੱਗਿਆ ਆਈਫਲ ਟਾਵਰ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਪੰਜਾਬੀ ਕਲਾਕਾਰ ਵੀ ਨਵੇਂ ਸਾਲ ਦੇ ਮੱਦੇਨਜ਼ਰ ਵੱਖ-ਵੱਖ ਥਾਵਾਂ ਤੇ ਲਾਈਵ ਸ਼ੋਅ ਅਤੇ ਕਨਸਰਟ ਕਰ ਰਹੇ। ਪਿਛਲੇ ਸਾਲਾਂ ਦੌਰਾਨ ਕੋਰੋਨਾ ਕਾਰਨ ਨਵੇਂ ਸਾਲ ਅਤੇ ਬਾਕੀ ਤਿਉਹਾਰਾਂ ਦੌਰਾਨ ਉਤਸ਼ਾਹ ਵੇਖਣ ਨੂੰ ਨਹੀਂ ਮਿਲਿਆ। ਇਸ ਸਾਲ ਇਸ ਲਈ ਵੀ ਅਹਿਮ ਹੈ ਕਿ ਲੋਕ ਖੁੱਲ ਕੇ ਅਤੇ ਬਿਨ੍ਹਾ ਕਿਸੇ ਪਾਬੰਦੀ ਤੋਂ ਨਵਾਂ ਸਾਲ ਮਨਾ ਰਹੇ ਹਨ।

ਇਹ ਵੀ ਪੜੋ:-ਚੰਡੀਗੜ੍ਹ ਦੇ ਦਿਲ ਸੈਕਟਰ 17 ਵਿੱਚ ਨਵੇਂ ਸਾਲ ਦੀਆਂ ਰੌਣਕਾਂ

ABOUT THE AUTHOR

...view details